ਅੰਬ ਹੀ ਨਹੀਂ ਸਗੋਂ ਇਸਦੇ ਪੱਤੇ ਵੀ ਹਨ ਤੁਹਾਡੀ ਸਿਹਤ ਲਈ ਲਾਭਕਾਰੀ, ਜਾਣੋ ਕੀ ਹਨ ਫ਼ਾਇਦੇ

Mango Leaves | ਅੰਬ ਹੀ ਨਹੀਂ ਸਗੋਂ ਇਸਦੇ ਪੱਤੇ ਵੀ ਹਨ ਤੁਹਾਡੀ ਸਿਹਤ ਲਈ ਲਾਭਕਾਰੀ, ਜਾਣੋ ਕੀ ਹਨ ਫ਼ਾਇਦੇ

Mango Leaves
Mango Leaves

Mango Leaves

ਅੰਬ ਹਰ ਕਿਸੇ ਦਾ ਪਸੰਦੀਦਾ ਫ਼ਲ ਹੈ | ਪਰ ਕਿ ਤੁਹਾਨੂੰ ਪਤਾ ਹੈ | ਇਹ ਨਾ ਸਿਰਫ ਸਵਾਦ ਦੇ ਲਿਹਾਜ਼ ਨਾਲ ਸਗੋਂ ਸਿਹਤ ਦੇ ਲਿਹਾਜ਼ ਨਾਲ ਵੀ ਬਿਹਤਰ ਹੈ। ਇਨ੍ਹੀਂ ਦਿਨੀਂ ਇਹ ਫਲ ਬਾਜ਼ਾਰ ‘ਚ ਆ ਗਿਆ ਹੈ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇ ਪੱਤਿਆਂ ਦਾ ਸੇਵਨ ਸ਼ੂਗਰ ਤੋਂ ਲੈ ਕੇ ਗੁਰਦੇ ਦੀ ਪੱਥਰੀ ਤੱਕ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ। ਅੰਬ ਦੇ ਪੱਤਿਆਂ ਦਾ ਪਾਣੀ ਸ਼ੂਗਰ ਤੋਂ ਪੀੜਤ ਲੋਕਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਤੁਹਾਨੂੰ ਇਨ੍ਹਾਂ ਨੂੰ ਪਾਣੀ ‘ਚ ਉਬਾਲ ਕੇ ਰਾਤ ਭਰ ਰਹਿਣ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ‘ਚ ਪਾਏ ਜਾਣ ਵਾਲੇ ਐਂਥੋਸਾਇਨਿਨ ਨਾਂ ਦੇ ਟੈਨਿਨ ਦੀ ਮਦਦ ਨਾਲ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਅਸਥਮਾ ਜਾਂ ਸਾਹ ਦੀ ਸਮੱਸਿਆ ਹੈ, ਉਨ੍ਹਾਂ ਲਈ ਅੰਬ ਦੇ ਪੱਤੇ ਕਿਸੇ ਦਵਾਈ ਤੋਂ ਘੱਟ ਨਹੀਂ ਹਨ। ਜੇਕਰ ਤੁਸੀਂ ਇਸ ਦਾ ਕਾੜ੍ਹਾ ਬਣਾ ਕੇ ਪੀਓ ਤਾਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਇਹ ਤੁਹਾਨੂੰ ਫਲੂ ਅਤੇ ਗਲੇ ਦੀ ਖਰਾਸ਼ ਤੋਂ ਵੀ ਰਾਹਤ ਦੇ ਸਕਦਾ ਹੈ।

also read :- ਰੋਜ਼ਾਨਾ ਲਿਪਸਟਿਕ ਲਗਾਉਣ ਨਾਲ਼ ਹੋ ਸਕਦੀ ਹੈ ਕੈਂਸਰ ਵਰਗੀ ਭਿਆਨਕ ਬਿਮਾਰੀ

ਕਿਡਨੀ ਸਟੋਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅੰਬ ਦੇ ਪੱਤੇ ਤੁਹਾਡੇ ਲਈ ਬਹੁਤ ਕਾਰਗਰ ਸਾਬਤ ਹੋ ਸਕਦੇ ਹਨ। ਇਸ ਦੇ ਲਈ ਤੁਹਾਨੂੰ ਇਨ੍ਹਾਂ ਨੂੰ ਧੁੱਪ ‘ਚ ਸੁਕਾ ਕੇ ਉਸ ਦਾ ਪਾਊਡਰ ਬਣਾ ਕੇ ਪਾਣੀ ‘ਚ ਪਾ ਕੇ ਰਾਤ ਭਰ ਛੱਡ ਦਿਓ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਪਾਣੀ ਸਵੇਰੇ-ਸਵੇਰੇ ਪੀਣ ਨਾਲ ਗੁਰਦੇ ਦੀ ਪੱਥਰੀ ਪਿਸ਼ਾਬ ਰਾਹੀਂ ਬਾਹਰ ਆ ਜਾਂਦੀ ਹੈ। ਅੰਬ ਦੇ ਪੱਤਿਆਂ ‘ਚ ਮੌਜੂਦ ਫਾਇਦੇਮੰਦ ਤੱਤ ਤੁਹਾਡੇ ਮੈਟਾਬੋਲਿਕ ਸਿੰਡਰੋਮ ‘ਚ ਵੀ ਕਾਫੀ ਅਸਰਦਾਰ ਹੋ ਸਕਦੇ ਹਨ।

[wpadcenter_ad id='4448' align='none']