Saturday, January 18, 2025

ਮਨਕੀਰਤ ਔਲਖ ਨੂੰ NIA ਨੇ ਮੋਹਾਲੀ ਏਅਰਪੋਰਟ ‘ਤੇ ਉੱਡਾਣ ਭਰਨ ਤੋਂ ਰੋਕਿਆ

Date:

Mankirat stopped by NIA ਭਾਰਤ ਦੀ ਜਾਂਚ ਏਜੰਸੀ NIA ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੁਬਈ ਜਾਣ ਤੋਂ ਰੋਕ ਦਿੱਤਾ। ਉਹ ਇੱਕ ਸ਼ੋਅ ਕਰਨ ਲਈ ਦੁਬਈ ਜਾ ਰਿਹਾ ਸੀ। ਇਸ ਦੌਰਾਨ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਘਰ ਪਰਤਣ ਤੋਂ ਬਾਅਦ ਮਨਕੀਰਤ ਔਲਖ ਨੇ ਵੀ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਆਪਣਾ ਦੁਬਈ ਸ਼ੋਅ ਰੱਦ ਹੋਣ ਦੀ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮਨਕੀਰਤ ਔਲਖ ਸ਼ੁੱਕਰਵਾਰ ਸ਼ਾਮ ਨੂੰ ਦੁਬਈ ਦੇ ‘ਵੀ’ ਕਲੱਬ ‘ਚ ਸ਼ੋਅ ਕਰਨ ਲਈ ਚੰਡੀਗੜ੍ਹ ਲਈ ਰਵਾਨਾ ਹੋਣ ਵਾਲਾ ਸੀ ਪਰ ਜਦੋਂ ਉਹ ਇਮੀਗ੍ਰੇਸ਼ਨ ਲਈ ਚੰਡੀਗੜ੍ਹ ਏਅਰਪੋਰਟ ਪਹੁੰਚਿਆ ਤਾਂ ਐਨਆਈਏ ਦੀ ਟੀਮ ਉਥੇ ਪਹਿਲਾਂ ਤੋਂ ਹੀ ਮੌਜੂਦ ਸੀ। ਮਨਕੀਰਤ ਔਲਖ ਨੂੰ ਏਅਰਪੋਰਟ ‘ਤੇ ਰੋਕ ਲਿਆ ਗਿਆ। ਐਨਆਈਏ ਨੇ ਉਸ ਤੋਂ ਪੁੱਛਗਿੱਛ ਕੀਤੀ ਅਤੇ ਅੰਤ ਵਿੱਚ ਦੇਰ ਸ਼ਾਮ ਉਸ ਦਾ ਪਾਸਪੋਰਟ ਉਸ ਨੂੰ ਵਾਪਸ ਕਰ ਦਿੱਤਾ ਗਿਆ। ਫਲਾਈਟ ਦੇ ਰਵਾਨਗੀ ਤੋਂ ਬਾਅਦ ਮਨਕੀਰਤ ਨੂੰ ਵਾਪਸ ਆਪਣੇ ਫਲੈਟ ‘ਤੇ ਆਉਣਾ ਪਿਆ।

ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ

ਮਨਕੀਰਤ ਔਲਖ ਨੇ ਰਾਤ ਨੂੰ ਇਸ ਦੀ ਵੀਡੀਓ ਰਿਕਾਰਡ ਕਰਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰ ਦਿੱਤੀ। ਜਿਸ ‘ਚ ਉਨ੍ਹਾਂ ਨੇ ਦੁਬਈ ‘ਚ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਉਡਾਣ ਨਾ ਭਰਨ ਦਾ ਕਾਰਨ ਤਾਂ ਸਪੱਸ਼ਟ ਨਹੀਂ ਕੀਤਾ ਪਰ ਤਕਨੀਕੀ ਕਾਰਨ ਦੱਸਦਿਆਂ ਇਸ ਤੋਂ ਪੱਲਾ ਝਾੜ ਲਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਲਦੀ ਹੀ ਉਹ ਇਸ ਸ਼ੋਅ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰਨਗੇ। Mankirat stopped by NIA

ਮਨਕੀਰਤ ਔਲਖ ਪੁੱਛਗਿੱਛ ‘ਤੇ ਚੁੱਪ ਰਹੇ

ਇਸ ਘਟਨਾ ਤੋਂ ਬਾਅਦ ਨਾ ਤਾਂ ਮਨਕੀਰਤ ਅਤੇ ਨਾ ਹੀ ਐਨਆਈਏ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਐਨਆਈਏ ਨੇ ਮਨਕੀਰਤ ਨੂੰ ਕਿਉਂ ਰੋਕਿਆ ਅਤੇ ਕਿਸ ਮਾਮਲੇ ਵਿੱਚ ਉਸ ਤੋਂ ਪੁੱਛ-ਪੜਤਾਲ ਕੀਤੀ ਗਈ, ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋਇਆ ਹੈ।ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ NIA ਪਹਿਲਾਂ ਹੀ ਮਨਕੀਰਤ ਤੋਂ ਪੁੱਛਗਿੱਛ ਕਰ ਚੁੱਕੀ ਹੈ। ਦੂਜੇ ਪਾਸੇ ਮਨਕੀਰਤ ਉਹੀ ਗਾਇਕ ਹੈ ਜਿਸ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸ਼ੱਕ ਜ਼ਾਹਰ ਕਰਦੇ ਹਨ।

ਫਲਾਈਟ ਚੰਡੀਗੜ੍ਹ ਏਅਰਪੋਰਟ ਤੋਂ ਦੁਬਈ ਲਈ ਜਾਣੀ ਸੀ; ਪੁੱਛਗਿੱਛ ਤੋਂ ਬਾਅਦ ਘਰ ਭੇਜਿਆ, ਫਲਾਈਟ ਖੁੰਝ ਗਈ

Also Read : ਅੰਮ੍ਰਿਤਸਰ ਤੋਂ ਕੈਨੇਡਾ 21 ਘੰਟਿਆਂ ਵਿੱਚ

Share post:

Subscribe

spot_imgspot_img

Popular

More like this
Related

ਦਿਲਜੀਤ ਦੁਸਾਂਝ ਨੂੰ ਵੱਡਾ ਝਟਕਾ ! ਭਾਰਤ ‘ਚ ਰਿਲੀਜ਼ ਨਹੀਂ ਹੋਵੇਗੀ ‘ਪੰਜਾਬ 95’

Diljit Dosanjh Film Punjab 95  ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦੀ...

ਦਿੱਲੀ ‘ਚ ਕਿਰਾਏਦਾਰਾਂ ਨੂੰ ਕੇਜਰੀਵਾਲ ਦਾ ਤੋਹਫ਼ਾ! BJP ਦੀ ਤਾਨਾਸ਼ਾਹੀ ਨੂੰ ਲੋਕ ਸ਼ਾਂਤ ਕਰਨਗੇ – ਕੇਜਰੀਵਾਲ

Delhi Election 2025 ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਪੰਜਾਬ ‘ਚ ਮੰਗਣੀ ਤੋਂ ਆ ਰਹੇ ਪਰਿਵਾਰ ਨਾਲ ਹੋ ਗਈ ਜੱਗੋਂ ਤੇਰਵੀਂ , ਇੱਕ ਦੀ ਮੌਤ, ਇੱਕ ਜ਼ਖ਼ਮੀ

Punjab Road Accident Today ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ 'ਤੇ...