ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ ‘ਤੇ ਚੁੱਕੇ ਗੰਭੀਰ ਸਵਾਲ

Mann raised questions ON UCC

ਮਾਨ ਨੇ ਯੂਨੀਫਾਰਮ ਸਿਵਲ ਕੋਡ ਤੇ ਸ਼ਾਇਰੀ ਜ਼ਰੀਏ ਕਿਹਾ , ਕੌਮ ਕੋ ਕਬੀਲੋ ਮੇਂ ਮਤ ਬਾਟੀਂਏ, ਲੰਬੇ ਸਫ਼ਰ ਕੋ ਮੀਲੋਂ ਮੇਂ ਮਤ ਬਾਟੀਂਏ, ਏਕ ਬਹਿਤਾ ਦਰਿਆ ਹੈ ਮੇਰਾ ਭਾਰਤ ਦੇਸ਼, ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਟੀਂਏ।

Mann raised questions ON UCC ਚੰਡੀਗੜ੍ਹ-  ਪੰਜਾਬ ਦੇ ਮੁੱਖ ਮੰਤਰੀ ਯੂਨੀਫਾਰਮ ਸਿਵਲ ਕੋਡ ਤੇ ਸਿੱਧੇ ਤੌਰ ਤੇ ਗੰਭੀਰ ਸਵਾਲ ਉਠਾਏ ਹਨ। ਸੀਐਮ ਮਾਨ ਨੇ ਅੱਜ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ, ਸਾਡਾ ਦੇਸ਼ ਇੱਕ ਗੁੱਲਦਸਤੇ ਵਰਗਾ ਹੈ, ਗੁਲਦਸਤੇ ਵਿਚ ਹਰ ਰੰਗ ਦਾ ਫੁੱਲ ਹੁੰਦਾ ਹੈ ਅਤੇ ਹਰ ਰੰਗ ਵਿਚ ਵੱਖਰਾ ਕਲਚਰ ਹੁੰਦਾ ਹੈ। ਮਾਨ ਨੇ ਭਾਜਪਾ ਨੂੰ ਪੁੱਛਿਆ ਕਿ, ਤੁਸੀਂ ਚਾਹੁੰਦੇ ਹੋ ਕਿ, ਗੁਲਦਸਤਾ ਇੱਕੋ ਰੰਗ ਦਾ ਹੋ ਜਾਵੇ, ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਹਰ ਰੰਗ ਦਾ ਆਪਣਾ ਆਪਣਾ ਕਲਚਰ ਹੈ, ਹਰ ਦੀਆਂ ਆਪਣੀਆਂ ਆਪਣੀਆਂ ਰਸਮਾਂ ਨੇ, ਸਾਰਿਆਂ ਨਾਲ ਗੱਲਬਾਤ ਕਰੋ, ਸਹਿਮਤੀ ਮਿਲੇ, ਫਿਰ ਵਿਚਾਰ ਕਰੋ ਕਿ, ਇਹ ਕੋਡ ਲਾਗੂ ਕਰਨਾ ਹੈ ਜਾਂ ਨਹੀਂ।

ALSO READ : ਰੇਲਵੇ ਦੀਆਂ 2.74 ਲੱਖ ਤੋਂ ਵੱਧ ਅਸਾਮੀਆਂ ਖਾਲੀ, ਭਰਤੀ ਦੀ ਉੱਠ ਰਹੀ ਮੰਗ

ਮਾਨ ਨੇ ਭਾਜਪਾ ਨੂੰ  ਸਵਾਲ ਪੁੱਛਿਆ ਕਿ, ਦੱਸੋ ਹਰ ਧਰਮ ਦੇ ਰੀਤੀ ਰਿਵਾਜ਼ ਤੁਹਾਨੂੰ ਕਹਿੰਦੇ ਕੀ ਨੇ? ਇਹ ਭਾਜਪਾਈ ਪਤਾ ਨਹੀਂ ਕਿਉਂ ਛੇੜਦੇ ਨੇ ਅਜਿਹੇ ਮੁੱਦੇ? ਇਸ ਦੇ ਨਾਲ ਹੀ ਸੀਐਮ ਨੇ ਕਿਹਾ ਕਿ, ਸਵਿਧਾਨ ਕਹਿੰਦਾ ਹੈ ਕਿ, ਜਦੋਂ ਸਾਰੇ ਸੋਸ਼ਲੀ ਬਰਾਬਰ ਹੋ ਗਏ, ਫਿਰ ਅਜਿਹੇ ਕੋਡ ਲਾਗੂ ਕਰ ਦਿਓ। ਉਨ੍ਹਾ ਸਵਾਲ ਪੁੱਛਿਆ ਕਿ, ਕੀ ਅਸੀਂ ਸੋਸ਼ਲੀ ਬਰਾਬਰ ਹੋ ਗਏ? ਹਾਲੇ ਵੀ ਬਹੁਤ ਸਾਰੇ ਦੱਬੇ ਕੁਚਲੇ ਲੋਕ ਹਨ, ਜਿਨ੍ਹਾਂ ਨੂੰ ਪੜ੍ਹਾਈ ਦਾ ਸਮਾਂ ਨਹੀਂ ਮਿਲਦਾ, ਕਿਸੇ ਨੂੰ ਆਰਥਿਕਤਾ ਕਰਕੇ ਨੌਕਰੀ ਕਰਨ ਦਾ ਸਮਾਂ ਨਹੀਂ ਮਿਲਦਾ। Mann raised questions ON UCC

ਸੀਐਮ ਮਾਨ ਨੇ ਕਿਹਾ ਕਿ, ਦੇਸ਼ ਦੀ ਤਰੱਕੀ ਚੰਗੀ ਸੋਚ ਅਤੇ ਵਿਗਿਆਨਿਕ ਤਰੀਕੇ ਦੇ ਨਾਲ ਹੀ ਹੋ ਸਕਦੀ ਹੈ। ਉਨਾਂ ਕਿਹਾ ਕਿ, ਇਹ ਭਾਜਪਾ ਦਾ ਏਜੰਡਾ ਹੈ। ਭਾਜਪਾ ਵੋਟਾਂ ਲਾਗੇ ਧਰਮ ਦਾ ਨਾਮ ਲੈਂਦੇ ਨੇ, ਆਮ ਆਦਮੀ ਪਾਰਟੀ ਸੈਕੂਲਰ ਪਾਰਟੀ ਹੈMann raised questions ON UCC

[wpadcenter_ad id='4448' align='none']