ਮਾਨਸਾ, 12 ਅਪ੍ਰੈਲ:
ਸੀਨੀਅਰ ਕਪਤਾਨ ਪੁਲਿਸ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਚੋਣਾਂ-2024 ਨੂੰ ਅਮਨ ਅਮਾਨ ਅਤੇ ਨਿਰਵਿਘਨ ਨੇਪਰੇ ਚੜ੍ਹਾਉਣ ਲਈ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਸ੍ਰੀ ਗੌਰਵ ਯਾਦਵ ਦੇ ਆਦੇਸ਼ਾਂ ’ਤੇ ਜ਼ਿਲ੍ਹਾ ਜੇਲ੍ਹ ਮਾਨਸਾ ਦੀ ਅਚਨਚੇਤ ਚੈਂਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਕਪਤਾਨ ਪੁਲਿਸ (ਸਥਾਨਕ), ਸ੍ਰੀ ਜਸਕੀਰਤ ਸਿੰਘ ਆਹੀਰ, ਡੀ.ਐਸ.ਪੀ (ਸ:ਡ)ਮਾਨਸਾ, ਸ੍ਰੀ ਗੁਰਪ੍ਰੀਤ ਸਿੰਘ, ਡੀ.ਐਸ.ਪੀ (ਪੀ.ਬੀ.ਆਈ) ਸ੍ਰੀ ਸੰਜੀਵ ਕੁਮਾਰ ਤੋਂ ਇਲਾਵਾ 5 ਮੁੱਖ ਥਾਣਾ ਅਫ਼ਸਰ, 4 ਚੌਕੀ ਇੰਚਾਰਜ, 29 ਐਨ.ਜੀ.ਓ, 75 ਈ.ਪੀ.ਓਜ਼ ਸਮੇਤ ਕੁੱਲ 116 ਪੁਲਿਸ ਕਰਮਚਾਰੀ ਸ਼ਾਮਿਲ ਹੋਏ।
ਐਸ.ਐਸ.ਪੀ. ਨੇ ਦੱਸਿਆ ਕਿ ਟੀਮ ਵੱਲੋਂ ਜੇਲ੍ਹ ਅੰਦਰ ਬਣੀਆਂ ਬੈਰਕਾਂ, ਸਟੋਰਾਂ ਦੀ ਚੈਕਿੰਗ ਕੀਤੀ ਗਈ ਅਤੇ ਡੀ-ਮੈਟਲ ਡੀਟੈਕਟਰ ਰਾਹੀਂ ਤਲਾਸ਼ੀ ਵੀ ਕਰਵਾਈ ਗਈ। ਇਸ ਤੋਂ ਇਲਾਵਾ ਕੈਦੀਆਂ ਦੀ ਫਿਜ਼ੀਕਲ ਚੈਕਿੰਗ ਵੀ ਕੀਤੀ ਗਈ। ਲੇਡੀਜ਼ ਫੋਰਸ ਰਾਹੀਂ ਜਨਾਨਾ ਵਾਰਡ ਦੀ ਤਲਾਸ਼ੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕੋਈ ਵੀ ਇਤਰਾਜ਼ਯੋਗ ਵਸਤੂ ਪ੍ਰਾਪਤ ਨਹੀ ਹੋਈ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਾਨਸਾ ਪੁਲਿਸ ਵੱਲੋਂਜ਼ਿਲ੍ਹਾ ਜੇਲ੍ਹ ਦੀ ਅਚਨਚੇਤ ਚੈਕਿੰਗ
Date: