1 ਘੰਟਾ ਫੇਸਬੁੱਕ, ਇੰਸਟਾਗ੍ਰਾਮ ਤੇ ਥ੍ਰੈਡ ਬੰਦ ਹੋਣ ਨਾਲ ਮਾਰਕ ਜੁਬਰਬਰਗ ਨੂੰ ਹੋਇਆ ਅਰਬਾਂ ਦਾ ਨੁਕਸਾਨ

Mark Zuberberg

Mark Zuberberg

ਮੇਟਾ ਦੀਆਂ ਸੇਵਾਵਾਂ 1 ਘੰਟੇ ਲਈ ਬੰਦ ਰਹਿਣ ਕਾਰਨ ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਅਰਬਾਂ ਦਾ ਨੁਕਸਾਨ ਹੋਇਆ ਹੈ। ਮੰਗਲਵਾਰ (5 ਮਾਰਚ, 2024) ਨੂੰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ, ਥ੍ਰੈੱਡ  ਰਾਤ ਨੂੰ ਅਚਾਨਕ ਬੰਦ ਹੋ ਗਏ, ਜਿਸ ਕਾਰਨ ਯੂਜ਼ਰ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਰਹੇ। ਫੇਸਬੁੱਕ ‘ਤੇ ਯੂਜ਼ਰਸ ਨੂੰ ਦੁਬਾਰਾ ਲੌਗਇਨ ਕਰਨ ਲਈ ਕਿਹਾ ਜਾ ਰਿਹਾ ਸੀ ਪਰ ਲੌਗਇਨ ਡਿਟੇਲ ਐਂਟਰ ਕਰਨ ਤੋਂ ਬਾਅਦ ਵੀ ਉਹ ਆਪਣੇ ਅਕਾਊਂਟ ਨੂੰ ਐਕਸੈਸ ਨਹੀਂ ਕਰ ਸਕੇ। ਯੂਜ਼ਰਸ ਨੂੰ ਇਕ ਘੰਟੇ ਤੋਂ ਵੱਧ ਸਮੇਂ ਤੱਕ ਇਸ ਦਾ ਸਾਹਮਣਾ ਕਰਨਾ ਪਿਆ।

ਮਾਹਿਰਾਂ ਨੇ ਦੱਸਿਾ ਹੈ ਕਿ ਮਾਰਕ ਜ਼ਕਰਬਰਗ ਨੂੰ ਇਸ ਇੱਕ ਘੰਟੇ ਵਿੱਚ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ। ਵੀਬਸ਼ ਸਕਿਓਰਿਟੀਜ਼ ਦੇ ਮੈਨੇਜਿੰਗ ਡਾਇਰੈਕਟਰ ਡੈਨ ਇਵਜ਼ ਨੇ ਡੇਲੀਮੇਲ ਡਾਟ ਕਾਮ ਨੂੰ ਦੱਸਿਆ ਕਿ ਇਸ ਕਾਰਨ ਮਾਰਕ ਜ਼ੁਕਰਬਰਗ ਨੂੰ 10 ਕਰੋੜ ਡਾਲਰ ਦਾ ਨੁਕਸਾਨ ਹੋਇਆ ਹੈ। ਮਾਹਿਰਾਂ ਨੇ ਕਿਹਾ ਕਿ ਮੇਟਾ ਦੇ ਸ਼ੇਅਰਾਂ ਦੀ ਕੀਮਤ ਵੀ ਘਟੀ ਹੈ ਅਤੇ 1.6 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਦੱਸ ਦੇਈਏ ਕਿ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਮਾਰਕ ਜ਼ੁਕਰਬਰਗ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਹਨ। ਉਸ ਦੀ ਕੁੱਲ ਜਾਇਦਾਦ 139.1 ਬਿਲੀਅਨ ਡਾਲਰ ਹੈ। 2023 ਵਿੱਚ ਉਸ ਦੀ ਕੁੱਲ ਜਾਇਦਾਦ ਵਿੱਚ 84 ਬਿਲੀਅਨ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਸੀ। ਇਸ ਹਿਸਾਬ ਨਾਲ ਇਕ ਘੰਟੇ ਦੀ ਕਮਾਈ ‘ਚ 9.6 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ।

READ ALSO: ਜ਼ਮੀਨ ਦੇ ਅੰਦਰ ਵਸਿਆ ਇੱਕ ਅਜਿਹਾ ਸ਼ਹਿਰ ਜਿੱਥੇ ਮਿਲਦੀ ਹੈ ਹਰ ਤਰ੍ਹਾਂ ਦੀ ਸਹੂਲਤ

ਜਦੋਂ ਮੈਟਾ ਪਲੇਟਫਾਰਮ ਡਾਊਨ ਹੋ ਗਿਆ ਤਾਂ ਐਕਸ ਦੇ ਮਾਲਕ ਐਲਨ ਮਸਕ ਨੇ ਟਵੀਟ ਕਰਕੇ ਕਿਹਾ ਕਿ ‘ਜੇ ਤੁਸੀਂ ਇਹ ਪੋਸਟ ਪੜ੍ਹ ਪਾ ਰਹੇ ਹੋ ਤਾਂ ਉਹ ਇਸ ਲਈ ਕਿਉਂਕਿ ਸਾਡੇ ਸਰਵਰ ਕੰਮ ਕਰ ਰਹੇ ਹਨ।’ ਇਸ ਤੋਂ ਬਾਅਦ X ‘ਤੇ ਮੀਮਸ ਦਾ ਹੜ੍ਹ ਆ ਗਿਆ ਅਤੇ ਲੋਕਾਂ ਨੇ ਖੂਬ ਪੋਸਟ ਕੀਤੀਆਂ। ਦੂਜੇ ਪਾਸੇ ਮੇਟਾ ਦੇ ਅਧਿਕਾਰੀ ਐਂਡੀ ਸਟੋਨ ਨੇ ਸਰਵਿਸਿਜ਼ ਡਾਊਨ ਹੋਣ ‘ਤੇ ਯੂਜ਼ਰਸ ਤੋਂ ਮਾਫੀ ਮੰਗੀ ਤੇ ਦੱਸਿਆ ਕਿ ਇਸ ਨੂੰ ਠੀਕ ਕਰਨ ਲਈ ਕੰਮ ਚੱਲ ਰਿਹਾ ਹੈ, ਕਰੀਬ ਇੱਕ ਘੰਟਾ ਸਰਵਿਸਿਜ਼ ਠੱਪ ਰਹਿਣ ਤੋਂ ਬਾਅਦ ਰਾਤ ਨੂੰ 11 ਵਜੇ ਮਗਰੋਂ ਪਿਰ ਫੇਸਬੁੱਕ ਇੰਸਟਾਗ੍ਰਾਮ ਮੁੜ ਤੋਂ ਚੱਲਣਾ ਸ਼ੁਰੂ ਹੋਏ।

Mark Zuberberg

[wpadcenter_ad id='4448' align='none']