ਪਿੰਡ ਮੱਲੇਵਾਲਾ ਸ਼ਹੀਦ ਨੈਬ ਸਿੰਘ ਗਿੱਲ ਦੀ ਬਰਸੀ ਵਿੱਚ ਕੀਤੀ ਸ਼ਿਰਕਤ
ਫਰੀਦਕੋਟ 4 ਦਸੰਬਰ () ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਕਾਰਨ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਨ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਮੱਲੇਵਾਲਾ ਵਿਖੇ ਸ਼ਹੀਦ ਨੈਬ ਸਿੰਘ ਗਿੱਲ ਜੀ (ਵੀਰ ਚੱਕਰ ਵਿਜੇਤਾ) ਹਿੰਦ-ਪਾਕਿ ਯੁੱਧ ਸਾਲ 1971 ਦੇ 53ਵਾਂ ਸ਼ਹੀਦੀ ਦਿਵਸ ਬੈਕੁੰਠ ਵਾਸੀ ਸੰਤ ਬਾਬਾ ਕਰਨੈਲ ਦਾਸ ਜੀ ਦੀ 14ਵੀਂ ਸਾਲਾਨਾ ਬਰਸੀ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ।
ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਹੀ ਪੰਜਾਬੀਆਂ ਦੇ ਬਲੀਦਾਨ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀ ਕਦੇ ਵੀ ਇਨ੍ਹਾਂ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ।
ਜਿਕਰਯੋਗ ਹੈ ਕਿ ਸ਼ਹੀਦ ਨੈਬ ਸਿੰਘ ਗਿੱਲ (ਵੀਰ ਚੱਕਰ ਵਿਜੇਤਾ) ਹਿੰਦ-ਪਾਕਿ ਯੁੱਧ 1971 ਦੇ ਦੌਰਾਨ ਪੁੰਛ ਸੈਕਟਰ ਵਿੱਚ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਹੋਇਆ 4 ਦਸੰਬਰ 1971 ਦੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ ਸਨ ਪਰ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿੱਤਾ। ਉਨ੍ਹਾਂ ਦੇ ਸੂਰਵੀਰਤਾ ਭਰੇ ਹੌਸਲੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ, ਸੰਤ ਬਾਬਾ ਮਹਿੰਦਰ ਦਾਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।