Saturday, December 28, 2024

ਸਿਹਤ ਵਿਭਾਗ ਵੱਲੋਂ ਕੀਤੀ ਗਈ   ਮੈਟਰਨਲ  ਡੈਥ ਰੀਵਿਊ ਮੀਟਿੰਗ

Date:

ਫਾਜ਼ਿਲਕਾ 8 ਫਰਵਰੀ

ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਨਵਜਾਤ ਬੱਚਿਆ  ਅਤੇ ਗਰਭਵਤੀ ਔਰਤਾਂ ਦੀ ਸਿਹਤ ਪ੍ਰਤੀ ਸਮੇਂ ਸਮੇਂ ‘ਤੇ ਨਿਰਿਖਣ ਕੀਤਾ ਜਾਂਦਾ ਰਹਿੰਦਾ ਹੈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਕਵਿਤਾ ਸਿੰਘ  ਕਾਰਜਕਾਰੀ ਸਿਵਲ ਸਰਜਨ ਫਾਜ਼ਿਲਕਾ ਨੇ ਦੱਸਿਆ ਕਿ  ਜੇਕਰ ਕਿਸੇ ਵੀ ਗਰਭਵਤੀ ਔਰਤ  ਅਤੇ 5 ਸਾਲ ਤੱਕ ਦੇ ਬੱਚਿਆ ਦੀ ਗਰਭ ਦੌਰਾਨ ਮੌਤ, ਜਣੇਪੇ ਦੌਰਾਨ ਮੌਤ  ਅਤੇ ਜਣੇਪੇ ਤੋਂ 42 ਦਿਨਾਂ ਬਾਅਦ ਤੋਂ ਇਲਾਵਾ 5 ਸਾਲ ਤਕ ਦੇ ਬੱਚਿਆ ਦੀ  ਕਿਸੇ ਵੀ ਕਾਰਨ ਕਰਕੇ ਮੌਤ ਹੁੰਦੀ ਹੈ ਤਾਂ ਸਿਹਤ ਵਿਭਾਗ ਵੱਲੋਂ  ਉਸਦੇ ਕਾਰਨਾਂ ਦੀ ਜਾਂਚ ਕਰਨ ਸਬੰਧੀ ਮੈਟਰਨਲ ਡੈਥ ਰੀਵਿਊ ਮੀਟਿੰਗ ਕੀਤੀ ਜਾਂਦੀ ਹੈ ।
ਉਹਨਾਂ  ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਇਲਾਜ ਕਰਨ ਵਾਲੇ ਡਾਕਟਰ , ਸਹਿਯੋਗੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਯਕੀਨੀ ਤੌਰ ‘ਤੇ ਸ਼ਾਮਿਲ ਕੀਤਾ ਜਾਂਦਾ ਹੈ ਤਾਕਿ ਕਮਿਆ ਦਾ ਬਰੀਕ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਜੋ ਮੌਤ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਹੋਣ ਵਾਲੀ ਅਜਿਹੀ ਕਿਸੀ ਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਤਾਂ ਜੋ ਮੌਤ ਨੂੰ ਰੋਕਿਆ ਜਾ ਸਕੇ ।  ਉਹਨਾਂ  ਨੇ ਦੱਸਿਆ ਕਿ ਮੀਟਿੰਗ ਤੋਂ ਬਾਦ ਸਟਾਫ ਦੀ ਮੀਟਿੰਗ ਕੀਤੀ ਜਾਂਦੀ ਹੈ ਅਤੇ ਇਸ ਤਰਾ ਦੀ ਕਮੀਆ ਦੋਬਾਰਾ ਤੋਂ ਨਾ ਹੋਵੇ ਸਟਾਫ ਨੂੰ ਹਿਦਾਇਤ ਵੀ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਗਰਭਵਤੀ ਔਰਤਾਂ ਦੇ ਹਾਈ ਰਿਸਕ ਪ੍ਰੈਗਨੈਂਸੀ ਬਾਰੇ  ਅਤੇ ਘਰ ਵਿਚ ਨਵਜਾਤ ਬੱਚਿਆ  ਦੀ ਦੇਖਭਾਲ ਅਤੇ ਟੀਕਾਕਰਨ ਬਾਰੇ ਐਨ ਐਮ ਅਤੇ ਆਸ਼ਾ ਵਰਕਰ ਨੂੰ ਜਾਣਕਾਰੀ ਦਿੱਤੀ ਗਈ।
ਕਮੇਟੀ ਜਿਸ ਵਿਚ ਜਿਲਾ ਹਸਪਤਾਲ ਦੇ ਜਨਾਨਾ ਰੋਗਾ ਦੇ ਮਾਹਰ ਅਤੇ ਹੋਰ ਮਾਹਿਰ ਡਾਕਟਰਾਂ  ਵੱਲੋਂ ਕੀਤੀ ਇਸ ਪੜਤਾਲ ਦਾ ਮੁੱਖ ਮਕਸਦ ਭਵਿੱਖ ਚ ਹੋਣ ਵਾਲੀਆਂ ਅਜਿਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਇਸ ਸਮੇਂ   , ਡਾਕਟਰ ਅੰਸ਼ੁਲ ਨਾਗਪਾਲ  ਪੂਜਾ ਰਾਣੀ   ਏਨਮ ਆਸ਼ਾ ਵਰਕਰ  ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ।

Share post:

Subscribe

spot_imgspot_img

Popular

More like this
Related