MDH ethylene oxide
ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ (CFS) ਨੂੰ MDH ਦੇ ਤਿੰਨ ਮਸਾਲਿਆਂ – ਮਦਰਾਸ ਕਰੀ ਪਾਊਡਰ, ਮਿਕਸਡ ਮਸਾਲਾ ਪਾਊਡਰ ਅਤੇ ਸਾਂਬਰ ਮਸਾਲਾ ਅਤੇ ਐਵਰੈਸਟ ਫਿਸ਼ ਕਰੀ ਮਸਾਲਾ ਵਿੱਚ ਉੱਚ ਪੱਧਰੀ ਐਥੀਲੀਨ ਆਕਸਾਈਡ (ethylene oxide) ਪਾਇਆ ਸੀ।
ਫੂਡ ਸੇਫਟੀ ਰੈਗੂਲੇਟਰ FSSAI ਨੇ MDH ਅਤੇ ਐਵਰੈਸਟ ( Everest) ਸਮੇਤ ਸਾਰੀਆਂ ਮਸਾਲਾ ਕੰਪਨੀਆਂ ਦੇ ਉਤਪਾਦਾਂ ਦੇ ਸੈਂਪਲ ਮੰਗੇ ਹਨ। ਇਹ ਸਾਰੀ ਕਾਰਵਾਈ ਹਾਂਗਕਾਂਗ ਵਿੱਚ ਐਮਡੀਐਚ ਅਤੇ ਐਵਰੈਸਟ ਦੇ ਚਾਰ ਮਸਾਲਿਆਂ ਉੱਤੇ ਪਾਬੰਦੀ ਤੋਂ ਬਾਅਦ ਕੀਤੀ ਗਈ ਹੈ। , ਹਾਂਗਕਾਂਗ ਤੋਂ ਇਲਾਵਾ ਸਿੰਗਾਪੁਰ ਨੇ ਵੀ MDH ਮਸਾਲਿਆਂ ਦੇ ਆਰਡਰ ‘ਤੇ ਰੋਕ ਲਗਾ ਦਿੱਤੀ ਹੈ।
ਹਾਲਾਂਕਿ ਭਾਰਤੀ ਮਸਾਲਾ ਬ੍ਰਾਂਡ ਐਵਰੈਸਟ ਨੇ ਕਿਹਾ ਕਿ ਉਨ੍ਹਾਂ ਦੇ ਉਤਪਾਦ ਖਪਤ ਲਈ ਸੁਰੱਖਿਅਤ ਹਨ। ਕੰਪਨੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਮਸਾਲਿਆਂ ‘ਤੇ ਕਿਸੇ ਵੀ ਦੇਸ਼ ‘ਚ ਪਾਬੰਦੀ ਨਹੀਂ ਲਗਾਈ ਗਈ ਹੈ। ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਵਿਚ ਕੰਪਨੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਸ ਦੇ ਸਾਰੇ ਉਤਪਾਦ ਡਿਸਪੈਚ ਤੋਂ ਪਹਿਲਾਂ ਅਤੇ ਨਿਰਯਾਤ ਤੋਂ ਪਹਿਲਾਂ ਸਖਤ ਜਾਂਚਾਂ ਤੋਂ ਲੰਘਦੇ ਹਨ। ਹਰ ਸ਼ਿਪਮੈਂਟ ਸਪਾਈਸ ਬੋਰਡ ਆਫ ਇੰਡੀਆ ਦੁਆਰਾ ਗੁਣਵੱਤਾ ਦੀ ਜਾਂਚ ਤੋਂ ਲੰਘਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਂਗਕਾਂਗ ਅਤੇ ਸਿੰਗਾਪੁਰ ਦੀ ਕਾਰਵਾਈ ਤੋਂ ਬਾਅਦ ਹੁਣ FSSAI ਨੇ ਦੇਸ਼ ਦੀਆਂ ਸਾਰੀਆਂ ਮਸਾਲਾ ਕੰਪਨੀਆਂ ਤੋਂ ਉਨ੍ਹਾਂ ਦੇ ਉਤਪਾਦਾਂ ਦੇ ਸੈਂਪਲ ਮੰਗੇ ਹਨ। ਹੁਣ ਇਨ੍ਹਾਂ ਨਮੂਨਿਆਂ ਦੀ ਜਾਂਚ ਕੀਤੀ ਜਾਵੇਗੀ। ਹਾਂਗਕਾਂਗ ਅਤੇ ਸਿੰਗਾਪੁਰ ਨੇ ਇਹ ਕਾਰਵਾਈ ਇਸ ਲਈ ਕੀਤੀ ਹੈ ਕਿਉਂਕਿ ਇਨ੍ਹਾਂ ਦੋਵਾਂ ਕੰਪਨੀਆਂ ਦੇ ਕੁਝ ਮਸਾਲਿਆਂ ‘ਚ ਕਥਿਤ ਤੌਰ ‘ਤੇ ਖਤਰਨਾਕ ਰਸਾਇਣ ਪਾਇਆ ਗਿਆ ਹੈ, ਜੋ ਕੈਂਸਰ ਦਾ ਕਾਰਨ ਬਣ ਸਕਦਾ ਹੈ।
MDH ethylene oxide