ਪ੍ਰਿਅੰਕਾ ਚੋਪੜਾ ‘ਤੇ ਪਰਿਣੀਤੀ ਚੋਪੜਾ ਤੋਂ ਬਾਅਦ ਹੁਣ ਛੋਟੀ ਭੈਣ ਮੀਰਾ ਚੋਪੜਾ ਕਰਵਾਉਣ ਜਾ ਰਹੀ ਹੈ ਸ਼ਾਹੀ ਅੰਦਾਜ਼ ‘ਚ ਵਿਆਹ

ਪ੍ਰਿਅੰਕਾ ਚੋਪੜਾ ‘ਤੇ ਪਰਿਣੀਤੀ ਚੋਪੜਾ ਤੋਂ ਬਾਅਦ ਹੁਣ ਛੋਟੀ ਭੈਣ ਮੀਰਾ ਚੋਪੜਾ ਕਰਵਾਉਣ ਜਾ ਰਹੀ ਹੈ ਸ਼ਾਹੀ ਅੰਦਾਜ਼ ‘ਚ ਵਿਆਹ

Meera Chopra Wedding ਪ੍ਰਿਅੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ ਤੋਂ ਬਾਅਦ ਹੁਣ ਇੱਕ ਹੋਰ ਚੋਪੜਾ ਭੈਣ ਵਿਆਹ ਕਰਨ ਜਾ ਰਹੀ ਹੈ। ਪਰਿਣੀਤੀ ਅਤੇ ਪ੍ਰਿਅੰਕਾ ਦੀ ਤਰ੍ਹਾਂ ਹੀ ਫਿਲਮੀ ਦੁਨੀਆ ‘ਚ ਆਪਣਾ ਨਾਂ ਬਣਾਉਣ ਵਾਲੀ ਮੀਰਾ ਚੋਪੜਾ ਵੀ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਮੀਰਾ ਚੋਪੜਾ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ […]

Meera Chopra Wedding

ਪ੍ਰਿਅੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ ਤੋਂ ਬਾਅਦ ਹੁਣ ਇੱਕ ਹੋਰ ਚੋਪੜਾ ਭੈਣ ਵਿਆਹ ਕਰਨ ਜਾ ਰਹੀ ਹੈ। ਪਰਿਣੀਤੀ ਅਤੇ ਪ੍ਰਿਅੰਕਾ ਦੀ ਤਰ੍ਹਾਂ ਹੀ ਫਿਲਮੀ ਦੁਨੀਆ ‘ਚ ਆਪਣਾ ਨਾਂ ਬਣਾਉਣ ਵਾਲੀ ਮੀਰਾ ਚੋਪੜਾ ਵੀ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਮੀਰਾ ਚੋਪੜਾ ਨੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਸੀ ਕਿ ਉਹ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰਕਸ਼ਿਤ ਕੇਜਰੀਵਾਲ ਨਾਲ ਵਿਆਹ ਕਰਨ ਜਾ ਰਹੀ ਹੈ। ਅਦਾਕਾਰਾ ਦੇ ਵਿਆਹ ਦਾ ਕਾਰਡ ਵੀ ਸਾਹਮਣੇ ਆਇਆ ਹੈ।

ਸਾਲ 2018 ਵਿੱਚ ਪ੍ਰਿਅੰਕਾ ਚੋਪੜਾ ਨੇ ਜੋਧਪੁਰ ਦੇ ਉਮੇਦ ਭਵਨ ਵਿੱਚ ਨਿਕ ਜੋਨਸ ਨਾਲ ਸ਼ਾਹੀ ਢੰਗ ਨਾਲ ਵਿਆਹ ਕੀਤਾ ਸੀ। ਪਿਛਲੇ ਸਾਲ ਪਰਿਣੀਤੀ ਚੋਪੜਾ ਨੇ ਰਾਘਵ ਚੱਢਾ ਦੇ ਨਾਲ ਉਦੈਪੁਰ ‘ਚ ਸੱਤ ਫੇਰੇ ਲਏ ਸਨ। ਪ੍ਰਿਅੰਕਾ ਅਤੇ ਪਰਿਣੀਤੀ ਦੀ ਤਰ੍ਹਾਂ ਮੀਰਾ ਚੋਪੜਾ ਵੀ ਰਾਜਸਥਾਨ ‘ਚ ਵਿਆਹ ਕਰਨ ਜਾ ਰਹੀ ਹੈ। ਉਹ ਜੈਪੁਰ ਵਿੱਚ ਰਕਸ਼ਿਤ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ।

also read :- ਕਿਸਾਨਾਂ ਦੇ ਹੱਕ ‘ਚ ਬੱਬੂ ਮਾਨ ਨੇ ਆਪਣਾ ਨਵਾਂ ਗੀਤ ”ਧਰਨੇ ਵਾਲੇ” ਕੀਤਾ ਰਿਲੀਜ਼

ਮੀਰਾ ਚੋਪੜਾ ਦੇ ਵਿਆਹ ਦੀਆਂ ਰਸਮਾਂ 11 ਮਾਰਚ ਤੋਂ ਸ਼ੁਰੂ ਹੋਣਗੀਆਂ ਅਤੇ ਮੀਰਾ ਅਤੇ ਰਕਸ਼ਿਤ 12 ਮਾਰਚ ਨੂੰ ਵਿਆਹ ਕਰਗੇ। ਮੀਰਾ ਅਤੇ ਰਕਸ਼ਿਤ ਦੇ ਵਿਆਹ ਦੀਆਂ ਰਸਮਾਂ ਮਹਿੰਦੀ ਨਾਲ ਸ਼ੁਰੂ ਹੋਣਗੀਆਂ। ਮਹਿੰਦੀ ਤੋਂ ਬਾਅਦ ਸ਼ਾਮ ਨੂੰ ਸੰਗੀਤ ਅਤੇ ਕਾਕਟੇਲ ਰਾਤ ਹੋਵੇਗੀ। 12 ਮਾਰਚ ਨੂੰ ਦਿਨ ਵੇਲੇ ਹਲਦੀ ਦੀ ਰਸਮ ਹੋਵੇਗੀ ਅਤੇ ਫਿਰ ਸ਼ਾਮ ਨੂੰ ਮੀਰਾ ਅਤੇ ਰਕਸ਼ਿਤ ਵਿਆਹ ਹੋਵੇਗਾ। ਵਿਆਹ ਜੈਪੁਰ ਦੇ ਕੁੰਡਾ ਦੇ ਇੱਕ ਲਗਜ਼ਰੀ ਹੋਟਲ ਵਿੱਚ ਹੋਵੇਗਾ | ਵਿਆਹ ਤੋਂ ਬਾਅਦ ਮੀਰਾ ਚੋਪੜਾ ਅਤੇ ਰਕਸ਼ਿਤ ਦੀ ਰਿਸੈਪਸ਼ਨ ਪਾਰਟੀ ਵੀ ਮਨਾਈ ਜਾਵੇਗੀ। ਜੋੜਾ ਪੂਲ ਸਾਈਡ ਰਿਸੈਪਸ਼ਨ ਦਾ ਆਨੰਦ ਮਾਣੇਗਾ।

Advertisement

Latest

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ
ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ
ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰੀ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਲਈ ਸ਼ਹਿਰ-ਪੱਧਰੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ
ਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ