ਮੀਤ ਹੇਅਰ ਵੱਲੋਂ ਲੋਕ ਪੱਖੀ ਤੇ ਵਿਕਾਸ ਮੁਖੀ ਆਮ ਲੋਕਾਂ ਦੇ ਬਜਟ ਦੀ ਸਰਾਹਨਾ

Date:

ਖੇਡਾਂ ਦੇ ਬਜਟ ਵਿੱਚ 55 ਫੀਸਦੀ ਤੇ ਜਲ ਸਰੋਤ ਵਿਭਾਗ ਦੇ ਬਜਟ ਵਿੱਚ 15 ਫੀਸਦੀ ਦਾ ਵਾਧਾ

ਮੀਤ ਹੇਅਰ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ

ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਸਾਲ 2023-24 ਲਈ ਪੇਸ਼ ਕੀਤੇ ਬਜਟ ਨੂੰ ਲੋਕ ਪੱਖੀ ਤੇ ਵਿਕਾਸ ਮੁਖੀ ਗਰਦਾਨਦਿਆਂ ਇਸ ਨੂੰ ਆਮ ਲੋਕਾਂ ਦਾ ਬਜਟ ਆਾਖਦਿਆਂ ਸਲਾਹੁਤਾ ਕੀਤੀ ਹੈ।ਮੀਤ ਹੇਅਰ ਨੇ ਕਿਹਾ ਕਿ ਇਸ ਬਜਟ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਧਾਈ ਦੇ ਪਾਤਰ ਹੈ।ਇਹ ਬਜਟ ਪੰਜਾਬ ਨੂੰ ਅੱਗੇ ਲੈ ਕੇ ਜਾਵੇਗਾ ਅਤੇ ਰੰਗਲਾ ਪੰਜਾਬ ਦਾ ਸੁਫਨਾ ਪੂਰਾ ਕਰੇਗਾ। MEET HAYER THANKS CM

 ਕੈਬਨਿਟ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤੇ ਮੂੰਗੀ ਦੀ ਫਸਲ ਲਈ ਇਸ ਵਾਰ 125 ਕਰੋੜ ਰੁਪਏ ਰੱਖੇ। ਪਿਛਲੇ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 30 ਫੀਸਦੀ ਕਮੀ ਆਈ ਸੀ ਤੇ ਇਸ ਸਾਲ ਇਨ੍ਹਾਂ ਮਾਮਲਿਆਂ ਨਾਲ ਹੋਰ ਵੱਡੀ ਗਿਰਾਵਟ ਆਵੇਗੀ। MEET HAYER THANKS CM

ਜਲ ਸਰੋਤ ਮੰਤਰੀ ਮੀਤ ਹੇਅਰ ਨੇ ਆਪਣੇ ਵਿਭਾਗਾਂ ਲਈ ਕੀਤੇ ਵੱਡੇ ਐਲਾਨਾਂ ਦੇ ਵੇਰਵੇ ਦਿੰਦੇ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਰਾਹੀਂ ਬਿਹਤਰ ਸਿੰਜਾਈ ਸਹੂਲਤਾਂ ਦੇਣ ਲਈ ਨਹਿਰਾਂ ਦੀ ਸਫਾਈ ਤੇ ਮਜ਼ਬੂਤੀ ਲਈ ਜਲ ਸਰੋਤ ਵਿਭਾਗ ਦੇ ਬਜਟ ਵਿੱਚ ਪਿਛਲੇ ਸਾਲ ਨਾਲੋੰ 15 ਫੀਸਦੀ ਦਾ ਵਾਧਾ ਕਰਦਿਆਂ ਕੁੱਲ 2630 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ।

ਖੇਡ ਮੰਤਰੀ ਮੰਤਰੀ ਨੇ ਕਿਹਾ ਕਿ  ਖੇਡ ਵਿਭਾਗ ਦਾ ਬਜਟ 258 ਕਰੋੜ ਰੱਖਿਆ ਗਿਆ ਜੋ ਕਿ ਪਿਛਲੇ ਸਾਲ ਨਾਲੋਂ 55 ਫੀਸਦੀ ਵੱਧ ਹੈ ਜਿਸ ਨਾਲ ਖੇਡਾਂ ਦੇ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਖੇਡ ਯੂਨੀਵਰਸਿਟੀ ਤੇ ਇਸ ਨਾਲ ਜੁੜੇ ਕਾਲਜਾਂ ਲਈ 55 ਕਰੋੜ ਰੁਪਏ ਰੱਖੇ ਗਏ।ਲੋਕਾਂ ਨੂੰ ਬਿਹਤਰ, ਸੁਖਾਲੀਆਂ ਤੇ ਪਾਰਦਰਸ਼ੀ ਨਾਗਰਿਕ ਸੇਵਾਵਾਂ ਦੇਣ ਲਈ ਈ ਗਵਰਨੈਂਸ ਪ੍ਰਾਜੈਕਟਾਂ ਵਾਸਤੇ ਪ੍ਰਸ਼ਾਸਕੀ ਸੁਧਾਰ ਵਿਭਾਗ ਲਈ 77 ਕਰੋੜ ਰੁਪਏ ਰੱਖੇ ਗਏ।

Also Read : ਗੁਲਸ਼ਨ ਕੁਮਾਰ ਦੀ ਹਨੂੰਮਾਨ ਚਾਲੀਸਾ ਨੇ ਯੂਟਿਊਬ ‘ਤੇ ਤੋੜਿਆ ਰਿਕਾਰਡ, ਮਿਲੇ ਅਰਬਾਂ ਵਿਊਜ਼

Share post:

Subscribe

spot_imgspot_img

Popular

More like this
Related