ਅੰਮ੍ਰਿਤਸਰ 12 ਅਪ੍ਰੈਲ 2024— ਜਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਅਤੇ ਸ੍ਰੀ ਨਿਕਾਸ ਕੁਮਾਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ 017 ਅੰਮ੍ਰਿਤਸਰ ਕੇਂਦਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਸਵੀਪ ਗਤੀਵਿਧੀਆਂ ਕਰਵਾਉਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਸ੍ਰੀ ਬਰਿੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ ਅੰਮ੍ਰਿਤਸਰ ਕੇਂਦਰੀ ਨੇ ਦੱਸਿਆ ਕਿ ਹਲਕੇ ਅਧੀਨ ਆਉਂਦੇ ਕਾਲਜਾਂ ਅਤੇ ਸੰਸਥਾਵਾਂ ਦੇ ਸਿਖਿਆਰਥੀਆਂ ਕੋਲੋਂ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਮਹਿੰਦੀ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਕਾਲਜਾਂ ਅਤੇ ਸੰਸਥਾਵਾਂ ਦੇ ਨੋਡਲ ਅਫ਼ਸਰਾਂ ਵੱਲੋਂ ਮੁਕਾਬਲੇ ਕਰਵਾਏ ਗਏ ਅਤੇ ਸਿਖਿਆਰਥੀਆਂ ਵੱਲੋਂ ਮੁਕਾਬਲੇ ਲਈ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਸ੍ਰੀ ਜਗਰਾਜ ਸਿੰਘ ਪੰਨੂੰ ਸਹਾਇਕ ਨੋਡਲ ਅਫ਼ਸਰ ਸਵੀਪ ਅੰਮ੍ਰਿਤਸਰ ਕੇਂਦਰੀ ਨੇ ਸਿਖਿਆਰਥੀਆਂ ਨੂੰ ਸਵੀਪ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਪਣੀ ਵੋਟ ਦਾ ਬਿਨਾਂ ਕਿਸੇ ਜਾਤਪਾਤ, ਲਾਲਚ, ਧਰਮ, ਭੇਤ ਭਾਵ ਅਤੇ ਬਿਨਾਂ ਕਿਸੇ ਦਬਾ ਦੇ ਨਿਰਪੱਖ ਹੋਕੇ ਵੋਟ ਦਾ ਇਸਤੇਮਾਲ ਕਰਨ ਦਾ ਪ੍ਰਣ ਕੀਤਾ।
ਸਕੂਲਾਂ ਅਤੇ ਕਾਲਜਾਂ ਵਿੱਚ ਮਹਿੰਦੀ ਮੁਕਾਬਲੇ ਅਤੇ ਪੇਂਟਿੰਗ ਮੁਕਾਬਲੇ ਕਰਵਾਏ
Date: