‘ਮਾਂ ਦਿਵਸ’ ‘ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਮਾਂ ਨੂੰ ਯਾਦ ਕਰ ਲਿਖੀਆਂ ਭਾਵੁਕ ਕਰ ਦੇਣ ਵਾਲੀਆਂ ਗੱਲਾਂ

Memorable and emotional things written

Memorable and emotional things written

ਅੱਜ ਦੇਸ਼ ਭਰ ਵਿਚ ‘ਮਦਰਸ ਡੇਅ’ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਦਿਹਾੜੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵੀ ਮਾਂ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਕੇ ਭਾਵੁਕ ਕਰ ਦੇਣ ਵਾਲੀਆਂ ਗੱਲਾਂ ਲਿਖੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਮਾਂ ਦਿਵਸ ਮੌਕੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਰੱਬ ਕਿਸੇ ਨੇ ਨਹੀਂ ਦੇਖਿਆ ਪਰ ਮਾਵਾਂ ਧਰਤੀ ਉੱਤੇ ਹਾਜ਼ਰ-ਨਾਜ਼ਰ ਰੱਬ ਦਾ ਰੂਪ ਹਨ। ਮਾਂ ਦਾ ਪਿਆਰ ਦੁਨੀਆ ਦੀ ਸਭ ਤੋਂ ਤਾਕਤਵਾਰ ਸ਼ਕਤੀ ਹੈ, ਜੋ ਆਪਣੇ ਬੱਚੇ ਨੂੰ ਅਸੀਮ ਸੰਭਾਵਨਾਵਾਂ ਨਾਲ ਭਰ ਦਿੰਦੀ ਹੈ। ਮੇਰੀ ਜ਼ਿੰਦਗੀ ਦੇ ਮਾਰਗ-ਦਰਸ਼ਨ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਮੇਰੇ ਮਾਤਾ ਜੀ ਦਾ ਹੀ ਰਿਹਾ ਹੈ, ਉਨ੍ਹਾਂ ਨੂੰ ਯਾਦ ਕਰਦਿਆਂ ਮੈਂ ਅੱਜ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ‘ਮਾਂ ਦਿਵਸ ਮੁਬਾਰਕ।’ ਵਾਹਿਗੁਰੂ ਮਾਵਾਂ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀਆਂ ਬਖ਼ਸ਼ੇ।Memorable and emotional things written

also read :- ਹਰਿਆਣਾ ‘ਚ ਹਮਲੇ ਤੋਂ ਬਾਅਦ ਜੇਜੇਪੀ ਉਮੀਦਵਾਰ ਨੈਨਾ ਚੌਟਾਲਾ ਹੋਈ ਭਾਵੁਕ

ਇਸੇ ਤਰ੍ਹਾਂ ਹਰਸਿਮਰਤ ਕੌਰ ਬਾਦਲ ਨੇ ਮਾਂ ਨੂੰ ਯਾਦ ਕਰਦਿਆਂ ਲਿਖਿਆ, ਮਾਂ ਇਸ ਸਮਾਜ ਦੀ ਉਹ ਨੀਂਹ ਹੈ, ਜਿਸ ‘ਤੇ ਬਾਕੀ ਸਭ ਕੁਝ ਉਸਰਿਆ ਹੋਇਆ ਹੈ। ਇਕ ਮਨੁੱਖ ਨੂੰ ਜਨਮ ਦੇਣ ਵਾਲੀ, ਪਾਲਣ ਪੋਸ਼ਣ ਕਰਨ ਵਾਲੀ ਅਤੇ ਉਸ ਦੀ ਰਾਹ-ਦਿਸੇਰਾ ਬਣਨ ਵਾਲੀ ਇਕ ਮਾਂ ਹੀ ਹੁੰਦੀ ਹੈ। ਮਾਂ ਦਾ ਪਿਆਰ ਅਜਿਹਾ ਬਾਲਣ ਹੈ, ਜੋ ਆਪ ਬਲ ਕੇ ਆਪਣੇ ਬਾਲਾਂ ਦਾ ਰਾਹ ਰੁਸ਼ਨਾਉਂਦਾ ਹੈ। ਮੇਰਾ ਆਪਣੇ ਮਾਤਾ ਜੀ ਨਾਲ ਬਹੁਤ ਲਗਾਅ ਰਿਹਾ ਹੈ। ਮੈਂ ਵਿਸ਼ਵ ਦੀਆਂ ਸਾਰੀਆਂ ਔਰਤਾਂ ਨੂੰ ‘ਮਾਂ ਦਿਵਸ ਮੁਬਾਰਕ’ਆਖਦੀ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਦੁਨੀਆ ਦੀਆਂ ਤਮਾਮ ਮਾਵਾਂ ਜੁਗ ਜੁਗ ਜੀਵਣ !Memorable and emotional things written

[wpadcenter_ad id='4448' align='none']