ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ‘ਚ ਮਹਿੰਦੀ ਮੁਕਾਬਲੇ ਰਾਹੀਂ ਵੋਟ ਦੀ ਵਰਤੋਂ ਦਾ ਸੰਦੇਸ਼ ਦਿੱਤਾ

ਫ਼ਰੀਦਕੋਟ, 20 ਅਪ੍ਰੈਲ 2024

ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਲ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਸਰਪ੍ਰਸਤੀ ਹੇਠ ਸਵੀਪ ਗਤੀਵਿਧੀਆਂ ਵਿਚ ਤੇਜੀ ਲਿਆਉਣ ਲਈ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਵਿਖੇ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਸੰਦੇਸ਼ ਦਿੰਦੇ ਹੋਏ ਸਕੂਲੀ ਵਿਦਿਆਰਥਣਾਂ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ । ਇਹ ਮੁਕਾਬਲੇ ਸਹਾਇਕ ਜ਼ਿਲਾ ਨੋਡਲ ਅਫਸਰ ਜਸਬੀਰ ਸਿੰਘ ਜੱਸੀ ਦੀ ਨਿਗਰਾਨੀ ਅੰਦਰ ਕਰਵਾਏ ਜਾ ਰਹੇ ਲੋਕ ਲਭਾ ਚੋਣਾ 2024 ‘ਚ ਵੋਟਰਾਂ ਨੂੰ  ਵੱਧ ਤੋਂ ਵੱਧ ਵੋਟਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਵਾਏ ਜਾਣ ਦੇ ਹਿੱਸੇ ਵਜੋ ਕਰਵਾਏ ਗਏ ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਨੇ ਵਿਦਿਆਰਥਣਾਂ ਨੂੰ  ਸੰਬੋਧਨ ਕਰਦੇ ਹੋਏ ਕਿਹਾ ਕਿ 01 ਜੂਨ 2024 ਪੰਜਾਬ ਵਿੱਚ ਲੋਕ ਲਭਾ ਚੋਣਾਂ ਅੰਦਰ ਸਮੁੱਚੇ ਯੋਗ ਵੋਟਰਾਂ ਨੂੰ  ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨੀ ਚਾਹੀਦੀ ਹੈ ।  ਸਕੂਲ ਦੇ ਸਵੀਪ ਨੋਡਲ ਅਫਸਰ ਲੈਕਚਰਾਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਪਹਿਲਾ ਵੋਟ ਬਣਾਉਣ ਲਈ ਉਤਸ਼ਾਹਿਤ ਕਰਦੇ ਰਹੇ ਹਾਂ ਇਸੇ ਤਰ੍ਹਾਂ ਹੁਣ ਸਾਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਦਾ ਮੌਕਾ ਉਠਾਉਣਾ ਚਾਹੀਦਾ ਹੈ । ਇਹਨਾਂ ਮਹਿੰਦੀ ਮੁਕਾਬਲਿਆਂ ‘ਚ ਬਾਰ੍ਹਵੀਂ-ਈ ਸ਼੍ਰੇਣੀ ਦੀ ਰੋਮਨਦੀਪ ਕੌਰ ਨੇ ਪਹਿਲਾ, ਬਾਰ੍ਹਵੀ-ਜੀ ਸ਼੍ਰੇਣੀ ਦੀ ਅੰਜਲੀ ਨੇ ਦੂਜਾ, ਅਤੇ ਬਾਰ੍ਹਵੀ-ਈ ਸ਼੍ਰੇਣੀ ਦੀ ਵਿਦਿਆਰਥਣ ਲਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ।

ਇਹਨਾਂ ਮੁਕਾਬਲਿਆਂ ਦੌਰਾਨ ਅਨੁਪ੍ਰੀਤ ਕੌਰ, ਨਿਸ਼ਾ ਕੌਰ, ਜਸ਼ਨਦੀਪ ਕੌਰ, ਸੁਮਨਜੀਤ ਕੌਰ, ਮੁਸਕਾਨ ਕੌਰ, ਪਵਨਦੀਪ ਕੌਰ, ਤਰਨਵੀਰ ਕੌਰ, ਅਤੇ ਵੀਰਪਾਲ ਕੌਰ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ । ਮੁਕਾਬਲਿਆਂ ਦੀ ਜੱਜਮੈੱਟ ਹਾਉਸ ਇੰਚਾਰਜ  ਨਵਜੋਤ ਕੌਰ ਕਲਸੀ, ਰਣਜੋਤ ਕੌਰ, ਲੈਕਚਰਾਰ ਰਾਜਨੀਤੀ ਸਾਸ਼ਤਰ ਚਰਨਜੀਤ ਕੌਰ ਮੱਕੜ ਨੇ ਕੀਤੀ ।

ਇਸ ਮੌਕੇ ਬੂਥ ਨੰਬਰ 117 ਦੇ ਬਲਾਕ ਲੈਵਲ ਅਫਸਰ ਸੁਖਵੰਤ ਕੁਮਾਰ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ ।  ਜੇਤੂ ਵਿਦਿਆਰਥਣਾਂ ਨੂੰ  ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਅਤੇ ਨੋਡਲ ਅਫਸਰ ਸੁਖਜਿੰਦਰ ਸਿੰਘ ਅਤੇ ਹੋਰ ਸਟਾਫ ਨੇ ਇਨਾਮ ਤਕਸੀਮ ਕੀਤੇ ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ) ਫਰੀਦਕੋਟ ਬ੍ਰਿਜਮੋਹਨ ਸਿੰਘ ਬੇਦੀ, ਜ਼ਿਲਾ ਨੋਡਲ ਅਫਸਰ ਸਵੀਪ-ਕਮ-ਉਪ ਜ਼ਿਲਾ ਸਿੱਖਿਆ ਅਫਸਰ ਫਰੀਦਕੋਟ ਪ੍ਰਦੀਪ ਦਿਉੜਾ, ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਰੀਦਕੋਟ ਵਿਖੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ, ਸਕੂਲ ਦੇ ਸਵੀਪ ਨੋਡਲ ਅਫਸਰ ਭੂਗੋਲ ਲੈਕਚਰਾਰ ਸੁਖਜਿੰਦਰ ਸਿੰਘ ਅਤੇ ਅਧਿਆਪਕਾ ਕਮਲਜੀਤ ਕੌਰ ਹਾਜਰ ਸਨ।

[wpadcenter_ad id='4448' align='none']