ਪੰਜਾਬ ਚ ਮੌਸਮ ਨੇ ਬਦਲਿਆ ਆਪਣਾ ਮਿਜ਼ਾਜ ,ਪਲਾਂ ਚ ਤਬਾਹ ਕੀਤੀਆਂ ਕਿਸਾਨਾਂ ਦੀ ਬੱਚਿਆਂ ਵਰਗੀਆਂ ਫਸਲਾਂ
Meteorological department alert ਬੀਤੀ ਰਾਤ ਪਏ ਮੀਂਹ ਅਤੇ ਚੱਲੀ ਹਨ੍ਹੇਰੀ ਨਾਲ ਮੱਖੂ ਬਲਾਕ ਦੇ ਪਿੰਡਾਂ ਵਿਚ ਵਧੇਰੇ ਕਣਕਾਂ ਵਿੱਛ ਗਈਆਂ। ਪਹਿਲਾਂ ਤੋਂ ਹੀ ਮੌਸਮ ਵਿਭਾਗ ਵੱਲੋਂ 17 ਤੋਂ 21 ਤਾਰੀਖ਼ ਤੱਕ ਮੀਂਹ ਹਨ੍ਹੇਰੀ ਅਤੇ ਗੜੇਮਾਰੀ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਕਿਸਾਨ ਪਹਿਲਾਂ ਹੀ ਚਿੰਤਿਤ ਸਨ। ਬੀਤੀ ਰਾਤ ਹਲਕੀ ਜਿਹੀ ਫੁਹਾਰ ਗੜਿਆਂ ਦੀ ਵੀ […]
Meteorological department alert ਬੀਤੀ ਰਾਤ ਪਏ ਮੀਂਹ ਅਤੇ ਚੱਲੀ ਹਨ੍ਹੇਰੀ ਨਾਲ ਮੱਖੂ ਬਲਾਕ ਦੇ ਪਿੰਡਾਂ ਵਿਚ ਵਧੇਰੇ ਕਣਕਾਂ ਵਿੱਛ ਗਈਆਂ। ਪਹਿਲਾਂ ਤੋਂ ਹੀ ਮੌਸਮ ਵਿਭਾਗ ਵੱਲੋਂ 17 ਤੋਂ 21 ਤਾਰੀਖ਼ ਤੱਕ ਮੀਂਹ ਹਨ੍ਹੇਰੀ ਅਤੇ ਗੜੇਮਾਰੀ ਦੀ ਜਾਣਕਾਰੀ ਦਿੱਤੀ ਗਈ ਸੀ ਜਿਸ ਕਾਰਨ ਕਿਸਾਨ ਪਹਿਲਾਂ ਹੀ ਚਿੰਤਿਤ ਸਨ। ਬੀਤੀ ਰਾਤ ਹਲਕੀ ਜਿਹੀ ਫੁਹਾਰ ਗੜਿਆਂ ਦੀ ਵੀ ਪਈ ਪਰ ਕਣਕਾਂ ਦਾ ਨੁਕਸਾਨ ਦਾ ਕਾਰਨ ਮੀਂਹ ਦੇ ਨਾਲ ਆਈ ਹਨ੍ਹੇਰੀ ਰੂਪੀ ਤੇਜ਼ ਹਵਾ ਬਣੀ ਜਿਸ ਕਾਰਨ ਪੱਕਣ ਲਈ ਤਿਆਰ ਖੜ੍ਹੀ ਕਣਕ ਜ਼ਮੀਨ ’ਤੇ ਵਿੱਛ ਗਈ। ਕਣਕ ਦੇ ਪਿਛਲੇ ਸਾਲ ਵੀ ਅਗੇਤੀ ਜ਼ਿਆਦਾ ਗਰਮੀ ਪੈ ਜਾਣ ਕਾਰਨ ਕਣਕਾਂ ਦਾ ਝਾੜ ਬਹੁਤ ਘੱਟ ਗਿਆ ਸੀ ਜਿਸ ਕਾਰਨ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਸੀ ਪਰ ਇਸ ਵਾਰ ਹੁਣ ਤੋਂ ਪਹਿਲਾਂ ਦਾ ਮੌਸਮ ਖੁਸ਼ਗਵਾਰ ਸੀ ਜਿਸ ਕਾਰਨ ਕਿਸਾਨਾਂ ਨੂੰ ਕਣਕ ਦੀ ਚੰਗੀ ਪੈਦਾਵਾਰ ਦੀ ਆਸ ਸੀ। Meteorological department alert
ਜੇਕਰ ਆਉਣ ਵਾਲੇ ਤਿੰਨ ਦਿਨ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਹੋਰ ਮੀਂਹ ਹਨ੍ਹੇਰੀ ਜਾਂ ਗੜੇਮਾਰੀ ਹੋਈ ਤਾਂ ‘ਡੈਨ ਦੇ ਕੁੱਛੜ ਮੁੰਡੇ’ ਦੀ ਕਹਾਵਤ ਅਨੁਸਾਰ ਕਿਸਾਨਾਂ ਦੇ ਭਾਰੀ ਨੁਕਸਾਨ ਤੋਂ ਬਚਣਾ ਅਸੰਭਵ ਪ੍ਰਤੀਤ ਹੋ ਰਿਹਾ ਹੈ। ਇਸ ਨਾਲ ਕਿਸਾਨਾਂ ਦੇ ਜਿੱਥੇ ਸਾਹ ਸੂਤੇ ਹੋਏ ਹਨ, ਉਥੇ ਹੀ ਰਾਤਾਂ ਦੀ ਨੀਂਦ ਵੀ ਹਰਾਮ ਹੋ ਗਈ ਹੈ। Meteorological department alert
ਦਸ ਦਈਏ ਕੇ ਆਉਣ ਵਾਲੇ ਦਿਨਾਂ ਦੇ ਵਿਚ ਪੰਜਾਬ ਦੇ ਵਿੱਚ ਮੀਂਹ ਹਨੇਰੀ ਵਾਲਾ ਮੌਸਮ ਬਣੇ ਰਹਿਣ ਦੇ ਆਸਾਰ ਦਿਖਾਈ ਦੇ ਰਹੇ ਨੇ ਜਿਸ ਵਜੋਂ ਮੌਸਮ ਵਿਭਾਗ ਦੇ ਵਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਇਕ ਪਾਸੇ ਇਸ ਖਰਾਬ ਮੌਸਮ ਦੇ ਕਾਰਨ ਫ਼ਸਲਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਓਥੇ ਇਸ ਮੌਸਮ ਨਾਲ ਕਈ ਘਰਾਂ ਦੀ ਛੱਤਾਂ ਵੀ ਟੁੱਟ ਰਹੀਆਂ ਨੇ ਕਈ ਲੋਕ ਬੇਘਰ ਵੀ ਹੋ ਰਹੇ ਨੇ