ਸਕੂਲੀ ਬੱਚਿਆਂ ਦੇ ਮਿਡ ਡੇ ਮੀਲ  ਦਾ ਸਮੇ ਸਮੇ ਕੀਤੀ ਜਾਵੇ ਜਾਂਚ-ਮੈਂਬਰ ਫੂਡ ਕਮਿਸ਼ਨ ਪੰਜਾਬ

ਅੰਮ੍ਰਿਤਸਰ, 24 ਅਪ੍ਰੈਲ :–  ਸਰਕਾਰੀ ਸਕੂਲਾਂ  ਵਿਚ ਚੱਲ ਰਹੇ ਮਿਡ ਡੇ ਮੀਲ ਦੀ ਸਮੇ ਸਮੇ ਸਿਰ ਜਾਂਚ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਪੋਸ਼ਟਿਕ ਖਾਣਾ ਮਿਲ ਸਕੇ।

  ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀਮਤੀ ਪ੍ਰੀਤੀ ਚਾਵਲਾ ਮੈਂਬਰ ਫੂਡ ਕਮਿਸ਼ਨ ਪੰਜਾਬ ਨੇ ਅੱਜ ਸਰਕਾਰੀ ਹਾਈ ਸਕੂਲ ਘਰਿੰਡਾ, ਸਰਕਾਰੀ ਐਲਮੈਟਰੀ ਸਕੂਲ ਲਾਹੋਰੀਮਲ,ਅਟਾਰੀ ਅਤੇ ਸਰਕਾਰੀ ਹਾਈ ਸਕੂਲ ਛੇਹਰਟਾ ਵਿਖੇ ਸਕੂਲਾਂ ਵਿਚ ਮਿਲ ਡੇ ਮੀਲ ਦੀ ਜਾਂਚ ਕਰਨ ਉਪਰੰਤ ਕੀਤਾ। ।  ਇਸ ਮੌਕੇ ਉਨਾਂ ਵਲੋਂ ਆਂਗਨਵਾੜੀ ਵਰਕਰਾਂ ਦਾ ਰਿਕਾਰਡ, ਸਪਲੀਮੈਂਟਰੀ ਨਿਊਟਰੀਸ਼ਨ ਦੀ ਵੰਡ, ਮਿਡ ਡੇ ਮੀਲ ਆਦਿ ਦੇ ਰਿਕਾਰਡ ਨੂੰ ਚੈਕ ਵੀ ਕੀਤਾ  ਅਤੇ ਮਿਡ ਡੇ ਮੀਲ ਦੇ ਖਾਣੇ ਨੂੰ ਤਿਆਰ ਹੁੰਦਿਆਂ ਦੇਖਿਆ ਅਤੇ ਉਸਦਾ ਸਵਾਦ ਵੀ ਖੁਦ ਚੱਖਿਆ।

ਮੈਂਬਰ ਫੂਡ ਕਮਿਸ਼ਨ ਨੇ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਵੀ ਕੀਤੀ ਅਤੇ ਉਥੇ ਬਣ ਰਹੇ ਮਿਡ ਡੇ  ਮੀਲ ਦੀ ਗੁਣਵੱਤਾ ਨੂੰ ਵੀ ਜਾਚਿਆ।  ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਨੂੰ ਸਮੇਂ ਸਿਰ ਪੁੱਜਦਾ ਕੀਤਾ ਜਾਵੇ ਅਤੇ ਲੋੜਵੰਦਾਂ ਤੱਕ ਆਟਾ ਦਾਲ ਸਕੀਮ ਦੀ ਵੰਡ ਨੂੰ ਯਕੀਨੀ ਬਣਾਉਣ ਲਈ ਕਿਹਾ। ਮੈਂਬਰ ਫੂਡ ਕਮਿਸ਼ਨ ਪੰਜਾਬ ਵੱਲੋਂ ਆਂਗਨਵਾੜੀ ਕੇਂਦਰਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬੱਚਿਆਂ ਨੂੰ ਹੀ ਵਧੀਆ ਮਿਡ ਡੇ ਮੀਲ ਦਿੱਤਾ ਜਾ ਰਿਹਾ ਹੈ।

  ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਮੀਨਾ ਦੇਵੀ, , ਸ੍ਰੀ ਮਹਿੰਦਰ ਅਰੋੜਾ ਖੁਰਾਕ ਤੇ ਸਪਲਾਈ ਅਫ਼ਸਰ, , ਪ੍ਰਭਬੀਰ ਸਿੰਘ, ਮਿਡ ਡੇ ਮੀਲ  ਦੇ ਹੈਡ ਸ਼੍ਰੀ ਸੋਰਭ ਕੁਮਾਰ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']