Milk Bad Combination
ਦੁੱਧ ਦਾ ਇਸਤੇਮਾਲ ਹਰ ਘਰ ਵਿੱਚ ਹਰ ਦਿਨ ਕੀਤਾ ਜਾਂਦਾ ਹੈ | ਇਸਦੇ ਨਾਲ ਹੀ ਦੁੱਧ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਨਾ ਸਿਰਫ਼ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਸਗੋਂ ਪੂਰਾ ਸਰੀਰ ਵੀ ਮਜ਼ਬੂਤ ਹੁੰਦਾ ਹੈ। ਕੁਝ ਲੋਕ ਦੁੱਧ ਦੇ ਨਾਲ ਹੋਰ ਚੀਜ਼ਾਂ ਵੀ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਵਿੱਚ ਬਰੈੱਡ, ਰੋਟੀ ਜਾਂ ਹੋਰ ਕਈ ਚੀਜ਼ਾਂ ਸ਼ਾਮਲ ਹਨ ਪਰ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਦੁੱਧ ਨਾਲ ਸੇਵਨ ਕਰਨ ‘ਤੇ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਇਸ ਲਈ ਅਜਿਹੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ। ਆਓ ਜਾਣਦੇ ਹਾਂ ਦੁੱਧ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
also read :- ਸ਼ਰੀਰ ‘ਚ ਖੂਨ ਦੀ ਕਮੀ ਨੂੰ ਪੂਰਾ ਕਰ ਦੇਣਗੇ ਇਹ ਸਬਜ਼ੀਆਂ ਨਾਲ ਬਣੇ ਜੂਸ , ਥਕਾਵਟ ਤੇ ਚੱਕਰ ਨੂੰ ਕਰਨਗੇ ਜੜ ਤੋਂ ਖਤਮ
- ਖੱਟੇ ਫਲਾਂ ਤੇ ਦੁੱਧ ਦਾ ਮਿਸ਼ਰਣ ਬਿਲਕੁਲ ਵੀ ਠੀਕ ਨਹੀਂ ਮੰਨਿਆ ਜਾਂਦਾ। ਇਸ ਲਈ ਇਸ ਤੋਂ ਬਚਣਾ ਬਿਹਤਰ ਸਮਝਿਆ ਜਾਂਦਾ ਹੈ। ਅਸਲ ‘ਚ ਖੱਟੇ ਫਲਾਂ ‘ਚ ਐਸਿਡ ਹੁੰਦਾ ਹੈ, ਜਿਸ ਦੇ ਦੁੱਧ ‘ਚ ਮਿਲਣ ਨਾਲ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ ਪੇਟ ਦਰਦ, ਉਲਟੀ ਜਾਂ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਜੇਕਰ ਤੁਸੀਂ ਟਮਾਟਰ ਖਾ ਰਹੇ ਹੋ ਤਾਂ ਇਸ ਤੋਂ ਇੱਕ ਘੰਟਾ ਪਹਿਲਾਂ ਜਾਂ ਫਿਰ ਬਾਅਦ ਵਿੱਚ ਦੁੱਧ ਨਹੀਂ ਪੀਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਟਮਾਟਰ ਵੀ ਤੇਜ਼ਾਬ ਵਾਲਾ ਹੁੰਦਾ ਹੈ। ਇਸ ਦਾ ਦੁੱਧ ਨਾਲ ਮੇਲ ਸਹੀ ਨਹੀਂ ਮੰਨਿਆ ਜਾਂਦਾ। ਇਸ ਲਈ ਦੋਹਾਂ ਨੂੰ ਇਕੱਠੇ ਲੈਂ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕਰਨਾ ਬਿਹਤਰ ਹੈ।
- ਜੇਕਰ ਤੁਸੀਂ ਕੋਈ ਵੀ ਤਲਿਆ ਹੋਇਆ ਜਾਂ ਮਸਾਲੇਦਾਰ ਭੋਜਨ ਖਾ ਰਹੇ ਹੋ ਤਾਂ ਇਸ ਨੂੰ ਦੁੱਧ ਦੇ ਨਾਲ ਨਾ ਖਾਓ। ਨਹੀਂ ਤਾਂ ਇਸ ਕਾਰਨ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹਾ ਕਰਨ ਨਾਲ ਐਸਿਡ ਰਿਫਲਕਸ ਵੀ ਵਧ ਜਾਂਦਾ ਹੈ, ਜੋ ਸਿਹਤ ਲਈ ਬਿਲਕੁਲ ਵੀ ਚੰਗਾ ਨਹੀਂ ਮੰਨਿਆ ਜਾਂਦਾ।
- ਦੁੱਧ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਅਜਿਹੇ ‘ਚ ਜਦੋਂ ਵੀ ਤੁਸੀਂ ਦੁੱਧ ਪੀਂਦੇ ਹੋ ਤਾਂ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਣ ਤੋਂ ਬਚੋ। ਅਜਿਹਾ ਕਰਨ ਨਾਲ ਪਾਚਨ ਤੰਤਰ ‘ਤੇ ਕਾਫੀ ਦਬਾਅ ਪੈਂਦਾ ਹੈ, ਜਿਸ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਦੁੱਧ ਦੇ ਨਾਲ ਮੱਛੀ ਖਾਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਦੁੱਧ ਤੇ ਮੱਛੀ ਦੇ ਸੇਵਨ ਵਿੱਚ ਘੱਟੋ-ਘੱਟ 2 ਘੰਟੇ ਦਾ ਅੰਤਰ ਹੋਣਾ ਚਾਹੀਦਾ ਹੈ। ਨਹੀਂ ਤਾਂ ਪਾਚਨ ਪ੍ਰਣਾਲੀ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਕਾਰਨ ਫੂਡ ਪੁਆਇਜ਼ਨਿੰਗ ਵੀ ਹੋ ਸਕਦੀ ਹੈ।