ਪ੍ਰਾਈਵੇਟ ਸਕੂਲਾਂ ਚ ਹੋ ਰਹੀ ਲੁੱਟ ਤੋਂ ਬਾਅਦ ਸਿੱਖਿਆ ਮੰਤਰੀ ਹੋਏ ਲਾਈਵ !
Minister of Education Live!ਪੰਜਾਬ ਦੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਮਾਪਿਆਂ ਵੱਲੋਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਮਹਿੰਗੀਆਂ ਕਿਤਾਬਾਂ ਅਤੇ ਫ਼ੀਸਾਂ ਦੇ ਵਾਧੇ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਨੇ ਸਖ਼ਤ ਫ਼ੈਸਲਾ ਲੈਂਦਿਆਂ ਹਰ ਜ਼ਿਲੇ ਵਿੱਚ 3 ਮੈਂਬਰੀ ‘Education Minister Task Force’ ਬਣਾਉਣ ਦਾ ਐਲਾਨ ਕੀਤਾ। ਸ. ਬੈਂਸ ਨੇ ਈ-ਮੇਲ [email protected] ਜਾਰੀ […]
Minister of Education Live!ਪੰਜਾਬ ਦੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਮਾਪਿਆਂ ਵੱਲੋਂ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਮਹਿੰਗੀਆਂ ਕਿਤਾਬਾਂ ਅਤੇ ਫ਼ੀਸਾਂ ਦੇ ਵਾਧੇ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਜੀ ਨੇ ਸਖ਼ਤ ਫ਼ੈਸਲਾ ਲੈਂਦਿਆਂ ਹਰ ਜ਼ਿਲੇ ਵਿੱਚ 3 ਮੈਂਬਰੀ ‘Education Minister Task Force’ ਬਣਾਉਣ ਦਾ ਐਲਾਨ ਕੀਤਾ।
ਸ. ਬੈਂਸ ਨੇ ਈ-ਮੇਲ [email protected] ਜਾਰੀ ਕਰਦਿਆਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਅਤੇ ਫ਼ੀਸ ਵਾਧੇ ਬਾਰੇ ਕੋਈ ਵੀ ਸ਼ਿਕਾਇਤ ਤੁਰੰਤ ਇਸ ਈਮੇਲ ਤੇ ਭੇਜੀ ਜਾਵੇ ਜਿਸਨੂੰ ਉਹ ਖੁਦ ਦੇਖਣਗੇ।Minister of Education Live!
ਸਿੱਖਿਆ ਮੰਤਰੀ ਸ. ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੇ ਸਖ਼ਤ ਹੁਕਮ ਹਨ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਕਿਤਾਬਾਂ ਅਤੇ ਫੀਸਾਂ ਦੇ ਨਾਂਅ ਹੇਠ ਮਾਪਿਆਂ ਦੀ ਹੋਣ ਵਾਲੀ ਲੁੱਟ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰ ਪੰਜਾਬ ਦੀ ਸਿੱਖਿਆ ਨੂੰ ਵਪਾਰ ਨਹੀਂ ਬਣਨ ਦੇਵੇਗੀ। ਹਰ ਕੰਮ ਕਾਨੂੰਨ ਅਤੇ ਨਿਯਮਾਂ ਅਨੁਸਾਰ ਹੋਵੇਗਾ ਅਤੇ ਇਹਨਾਂ ਦੀ ਉਲ਼ੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।Minister of Education Live!
Harjot Singh Bains
harjotsinghbains
READ ALSO :
READ ALSO : ਸੰਵਿਧਾਨ ਬਚਾਓ ਮੁਹਿੰਮ ਤਹਿਤ ਸੁਖਵੰਤ ਸਿੰਘ ਬਰਾੜ ਅਤੇ ਆਸ਼ੂ ਬੰਗੜ ਨੇ ਕੀਤੀ ਮਮਦੋਟ ਵਿੱਖੇ ਪ੍ਰੈੱਸ ਕਾਨਫਰੰਸ