ਸਹੁਰਿਆਂ ਨੇ ਨੂੰਹ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਪਤੀ ਸਮੇਤ ਸੱਸ-ਸਹੁਰਾ ਹੋਏ ਫ਼ਰਾਰ

Missing the daughter-in-law's death

Missing the daughter-in-law’s death

ਬਟਾਲਾ ਦੇ ਨੇੜਲੇ ਪਿੰਡ ਖਾਸਾਂਵਾਲੀ ਵਿਖੇ ਇਕ ਸਹੁਰੇ ਪਰਿਵਾਰ ਵਲੋਂ ਆਪਣੀ ਨਵ-ਵਿਆਹੀ ਨੂੰਹ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ. ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮੋਨਿਕਾ ਪੁੱਤਰੀ ਮਾਨਾ ਮਸੀਹ ਵਾਸੀ ਕਲਾਨੌਰ, ਜਿਸ ਦਾ ਕਿ ਕਰੀਬ 6 ਮਹੀਨੇ ਪਹਿਲਾਂ ਸੂਰਜ ਪੁੱਤਰ ਦਰਸ਼ਨ ਵਾਸੀ ਪਿੰਡ ਖਾਸਾਂਵਾਲੀ ਨਾਲ ਵਿਆਹ ਹੋਇਆ ਸੀ ਅਤੇ ਪੇਸ਼ੇ ਵਜੋਂ ਇਸ ਦਾ ਪਤੀ ਸੂਰਜ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ।Missing the daughter-in-law’s death

also read :- ਜ਼ਿਆਦਾ ਚੀਨੀ ਖਾਣ ਵਾਲੇ ਧਿਆਨ ਦਿਓ ਇਸ ਖ਼ਾਸ ਜਾਣਕਾਰੀ ਨਹੀਂ ਤਾਂ ……

ਥਾਣਾ ਮੁਖੀ ਨੇ ਦੱਸਿਆ ਕਿ ਮੋਨਿਕਾ ਨੂੰ ਉਸ ਦੇ ਪਤੀ ਸਮੇਤ ਸਹੁਰੇ ਦਰਸ਼ਨ ਅਤੇ ਸੱਸ ਬਲਵਿੰਦਰ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਫਰਾਰ ਹੋ ਗਏ। ਐੱਸ.ਐੱਚ.ਓ. ਨੇ ਦੱਸਿਆ ਕਿ ਇਸ ਬਾਰੇ ਸੂਚਨਾ ਮਿਲਦਿਆਂ ਹੀ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਅਤੇ ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਵਿਖੇ ਮ੍ਰਿਤਕਾ ਦੀ ਮਾਤਾ ਮੀਨੂੰ ਮਸੀਹ ਦੇ ਬਿਆਨਾਂ ’ਤੇ ਪਤੀ ਸੂਰਜ ਸਮੇਤ ਸੱਸ ਤੇ ਸਹੁਰੇ ਵਿਰੁੱਧ ਕਤਲ ਦਾ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।Missing the daughter-in-law’s death

[wpadcenter_ad id='4448' align='none']