ਅਦਾਕਾਰ ਮਿਥੁਨ ਚੱਕਰਵਰਤੀ ਦੀ ਤਬੀਅਤ ਵਿਗੜੀ, ਹਸਪਤਾਲ ‘ਚ ਦਾਖ਼ਲ

Mithun Chakraborty Hospitalised

Mithun Chakraborty Hospitalised

ਰਾਜਨੇਤਾ ਮਿਥੁਨ ਚੱਕਰਵਰਤੀ (Mithun Chakraborty) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮਿਥੁਨ ਨੂੰ ਕੋਲਕਾਤਾ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਅਦਾਕਾਰ ਨੂੰ ਛਾਤੀ ‘ਚ ਦਰਦ ਸੀ ਤੇ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪ੍ਰਸ਼ੰਸਕ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕਰ ਰਹੇ ਹਨ।

ਮਿਥੁਨ ਚੱਕਰਵਰਤੀ 73 ਸਾਲ ਦੇ ਹਨ। ਸ਼ਨਿਚਰਵਾਰ ਸਵੇਰੇ ਯਾਨੀ 10 ਫਰਵਰੀ ਨੂੰ ਅਚਾਨਕ ਉਨ੍ਹਾਂ ਦੀ ਛਾਤੀ ‘ਚ ਦਰਦ ਮਹਿਸੂਸ ਹੋਇਆ। ਥੋੜ੍ਹੀ ਜਿਹੀ ਬੇਚੈਨੀ ਵੀ ਮਹਿਸੂਸ ਕੀਤੀ ਜਾ ਰਹੀ ਸੀ। ਤਬੀਅਤ ਵਿਗੜਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

READ ALSO: ਨੌਕਰੀਪੇਸ਼ਾ ਲਈ ਖੁਸ਼ਖਬਰੀ, ਸਰਕਾਰ ਨੇ PF ‘ਤੇ ਵਧਾਇਆ ਵਿਆਜ, 3 ਸਾਲਾਂ ‘ਚ ਸਭ ਤੋਂ ਵੱਧ ਵਿਆਜ ਦਰ

ਮਿਥੁਨ ਚੱਕਰਵਰਤੀ ਨੂੰ ਹਾਲ ਹੀ ‘ਚ ਵੱਕਾਰੀ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਪਦਮ ਭੂਸ਼ਣ ਮਿਲਣ ਤੋਂ ਬਾਅਦ ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਐਵਾਰਡ ਮਿਲਣ ਦੀ ਖੁਸ਼ੀ ਹੈ। ਉਹ ਸਾਰਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਦੇ ਕਿਸੇ ਤੋਂ ਆਪਣੇ ਲਈ ਕੁਝ ਨਹੀਂ ਮੰਗਿਆ। ਬਿਨਾਂ ਮੰਗੇ ਕੁਝ ਪ੍ਰਾਪਤ ਕਰ ਕੇ ਬੇਹੱਦ ਖੁਸ਼ੀ ਮਹਿਸੂਸ ਹੁੰਦੀ ਹੈ। ਇਹ ਇਕ ਬਹੁਤ ਹੀ ਅਦਭੁਤ ਤੇ ਵੱਖਰਾ ਅਹਿਸਾਸ ਹੈ।

Mithun Chakraborty Hospitalised