ਵਿਧਾਇਕ ਵੱਲੋਂ 2 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ 

ਵਿਧਾਇਕ ਵੱਲੋਂ 2 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ 

ਬੁਢਲਾਡਾ/ਮਾਨਸਾ, 10 ਅਗਸਤ:   ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰਾਂ ਦਾ ਫਰਜ਼ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਵਿਕਾਸ ਕਾਰਜਾਂ ਦੀ ਲੜੀ ਵਿਚ ਹਲਕਾ ਬੁਢਲਾਡਾ ਅੰਦਰ 02 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ […]

ਬੁਢਲਾਡਾ/ਮਾਨਸਾ, 10 ਅਗਸਤ:

  ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰਾਂ ਦਾ ਫਰਜ਼ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਵਿਕਾਸ ਕਾਰਜਾਂ ਦੀ ਲੜੀ ਵਿਚ ਹਲਕਾ ਬੁਢਲਾਡਾ ਅੰਦਰ 02 ਕਰੋੜ 96 ਲੱਖ ਦੀ ਲਾਗਤ ਵਾਲੀਆਂ ਪੰਜ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ।

   ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਦਾਤੇਵਾਸ ਤੋਂ ਫੁੱਲੂ ਵਾਲਾ ਡੋਗਰਾ ਲਿੰਕ ਸੜਕ ਕਰੀਬ 4 ਕਿਲੋਮੀਟਰ  ਨੂੰ 73 ਲੱਖ ਦੀ ਲਾਗਤ, ਪਿੰਡ ਸੇਖੂਪੁਰ ਖੁਡਾਲ ਦੀ ਫਿਰਨੀ ਇੱਕ ਕਿਲੋਮੀਟਰ ਦੀ ਲੰਬਾਈ ਵਾਲੀ ਸੜਕ ਨੂੰ 26 ਲੱਖ ਰੁਪਏ ਦੀ ਲਾਗਤ, ਪਿੰਡ ਜਲਵੇੜਾ ਵਿੱਚ ਡਰੇਨ ਦਾ ਪੁਲ 52 ਲੱਖ ਰੁਪਏ ਦੀ ਲਾਗਤ, ਬਰੇਟਾ ਤੋਂ ਜਲਵੇੜਾ -ਸੰਘਰੇੜੀ ਲਿੰਕ ਸੜਕ ਕਰੀਬ ਪੌਣੇ ਚਾਰ ਕਿਲੋਮੀਟਰ ਲੰਬਾਈ 70 ਲੱਖ ਰੁਪਏ ਦੀ ਲਾਗਤ, ਜੀਵਨ ਨਗਰ ਤੋਂ ਪਿੰਡ ਰਿਉਂਦ ਕਲਾਂ ਸਾਢੇ ਤਿੰਨ ਕਿਲੋਮੀਟਰ ਲੰਬਾਈ ਵਾਲੀ ਸੜਕ 75 ਲੱਖ ਰੁਪਏ ਦੀ ਲਾਗਤ ਨਾਲ ਮਾਰਕੀਟ ਕਮੇਟੀ ਫੰਡਾਂ ਚੋਂ ਤਿਆਰ ਕਰਵਾਈਆਂ ਗਈਆਂ ਹਨ, ਜਿਸ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ  ਵੱਡੀ ਰਾਹਤ ਮਿਲੇਗੀ।

   ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀਆਂ ਦੇ ਫੰਡਾਂ ਨਾਲ ਇਹ ਸੜਕਾਂ ਮੁਕੰਮਲ ਕਰਵਾਈਆਂ ਹਨ I ਉਨ੍ਹਾਂ ਕਿਹਾ ਕਿ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ l

    ਇਸ ਮੌਕੇ ਮੰਡੀ ਬੋਰਡ ਦੇ ਐਕਸੀਅਨ ਬਿਪਨ ਖੰਨਾ, ਐਸ.ਡੀ.ਓ.ਕਰਮਜੀਤ ਸਿੰਘ, ਤਿੰਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਸਤੀਸ਼ ਸਿੰਗਲਾ ਬੁਢਲਾਡਾ , ਰਣਜੀਤ ਸਿੰਘ ਫਰੀਦ ਕੇ ਬੋਹਾ, ਚਮਕੌਰ ਸਿੰਘ ਖੁਡਾਲ ਬਰੇਟਾ, ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲ੍ਹਾ ਮਾਨਸਾ, ਗੁਰਦਰਸ਼ਨ ਸਿੰਘ ਪਟਵਾਰੀ ਓ. ਐਸ.ਡੀ.,ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕੁਲਾਣਾ, ਕੁਲਵਿੰਦਰ ਸਿੰਘ ਖੁਡਾਲ, ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਅਵਤਾਰ ਸਿੰਘ ਮਘਾਣੀਆਂ, ਸੰਸਾਰ ਸਿੰਘ ਸਿਰਸੀਵਾਲਾ, ਅਤੇ ਸੀਨੀਅਰ ਆਗੂ ਸੁਭਾਸ਼ ਨਾਗਪਾਲ, ਰਜਿੰਦਰ ਸ਼ਰਮਾ, ਬਲਵਾਨ ਸਿੰਘ ਜਲਵੇੜਾ, ਗੁਰਪ੍ਰੀਤ ਸਿੰਘ ਸੰਘਰੇੜੀ, ਲਖਵਿੰਦਰ ਸਿੰਘ ਭੁੱਲਰ ਰਿਉਂਦ, ਅਮਨਦੀਪ ਸਿੰਘ ਭੁੱਲਰ, ਚਰਨਜੀਤ ਸਿੰਘ ਰਿਉਂਦ, ਰਮਨ ਗੁੜੱਦੀ, ਗੁਰਦੀਪ ਸਿੰਘ ਦਿਆਲਪੁਰਾ, ਸਰਪੰਚ ਰਣਜੀਤ ਸਿੰਘ ਦਾਤੇਵਾਸ, ਡਾਕਟਰ ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ , ਹਰਭਜਨ ਸਿੰਘ ਪੰਚਾਇਤ ਸਕੱਤਰ, ਵੈਦ ਹਰਵਿੰਦਰ ਸਿੰਘ ਆਦਿਕ ਹਾਜ਼ਰ ਸਨ।

Tags:

Related Posts

Latest

ਮੋਟਾਪਾ ਘਟਾ ਕੇ ਪਰਫੈਕਟ ਦਿਖਣ ਦੀ ਹੋੜ: ਵਿਆਹ ਤੋਂ ਪਹਿਲਾਂ ਭਾਰ ਘਟਾਉਣ ਵਾਲੇ ‘ਇੰਜੈਕਸ਼ਨਾਂ’ ਦੇ ਵੱਡੇ ਖ਼ਤਰੇ, ਨੌਜਵਾਨ ਮੁੰਡੇ-ਕੁੜੀਆਂ ਵਿੱਚ ਵੱਧ ਰਿਹਾ ਹੈ ਰੁਝਾਨ
ਰਿਲੇਸ਼ਨਸ਼ਿਪ ਐਡਵਾਈਜ਼- ਪਾਰਟਨਰ ਫੇਸਬੁੱਕ 'ਤੇ ਕੁੜੀਆਂ ਨਾਲ ਫਲਰਟ ਕਰਦਾ ਹੈ: ਮੈਂ ਕੁਝ ਕਹਾਂ ਤਾਂ ਕਹਿੰਦਾ ਹੈ, ‘ਤੂੰ ਇਨਸਿਕਿਓਰ ਹੈਂ,’ ਕੀ ਇਹ ਚੀਟਿੰਗ ਹੈ?
ਸਾਈਬਰ ਸੁਰੱਖਿਆ: QR ਸਕੈਨ ਕਰਦਿਆਂ ਹੀ ਖਾਤੇ ਵਿੱਚੋਂ ਕੱਟੇ ਜਾਣਗੇ ਪੈਸੇ, ਇਨ੍ਹਾਂ ਸਾਵਧਾਨੀਆਂ ਨਾਲ ਬਚਾ ਸਕਦੇ ਹੋ ਆਪਣੀ ਮਿਹਨਤ ਦੀ ਕਮਾਈ
ਭਗਵੰਤ ਮਾਨ ਸਰਕਾਰ ਵੱਲੋਂ ਵੇਰਕਾ ਲੁਧਿਆਣਾ ਡੇਅਰੀ ਨੂੰ ਵੱਡਾ ਹੁਲਾਰਾ ਦੇਣ ਦੀ ਤਿਆਰੀ, ਡੇਅਰੀ ਦੀ ਮੁਕੰਮਲ ਆਟੋਮੇਸ਼ਨ ਲਈ ਰਾਹ ਪੱਧਰਾ
ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੰਡਕਟਰ ਗ੍ਰਿਫ਼ਤਾਰ