ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ 22 ਲੱਖ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ

ਫਾਜ਼ਿਲਕਾ 24 ਫਰਵਰੀ
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸ਼ਹਿਰ ਦੇ ਵਾਰਡ ਨੰ. 22 ਵਿੱਚ ਗਲੀਆਂ ਪੱਕੀਆਂ ਕਰਨ ਦੇ ਕੰਮ ਦਾ ਨੀਹ ਪੱਥਰ ਰੱਖਿਆ। ਇਸ ਤੇ 32 ਲੱਖ ਰੁਪਏ ਦੀ ਲਾਗਤ ਆਵੇਗੀ ।
ਇਸ ਮੌਕੇ ਵਿਧਾਇਕ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ । ਉਹਨਾਂ ਕਿਹਾ ਕਿ ਸਾਰੇ ਵਾਰਡਾਂ ਵਿੱਚ ਬੁਨਿਆਦੀ ਸਹੂਲਤਾਂ ਪਹਿਲ ਦੇ ਅਧਾਰ ਤੇ ਮੁਹਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਜਿਹੜੇ ਇਲਾਕੇ ਅਣਗੌਲੇ ਕੀਤੇ ਗਏ ਸੀ ਉਹਨਾਂ ਇਲਾਕਿਆਂ ਨੂੰ ਵੀ ਇਹ ਸਰਕਾਰ ਤਰਜੀਹ ਦੇ ਰਹੀ ਹੈ ਅਤੇ ਸਭ ਇਲਾਕਿਆਂ ਨੂੰ ਬਰਾਬਰ  ਰੱਖ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਵਿਧਾਇਕ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਉੱਥੇ ਹੀ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫਤ ਬਿਜਲੀ ਦੇ ਕੇ ਲੋਕਾਂ ਨੂੰ ਮਹਿੰਗਾਈ ਦੇ ਇਸ ਜਮਾਨੇ ਵਿੱਚ ਵੱਡੀ ਰਾਹਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮੁਫਤ ਬਿਜਲੀ ਦੀ ਸਕੀਮ ਕਾਰਨ ਹੁਣ 90 ਫੀਸਦੀ ਘਰਾਂ ਨੂੰ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ।।
ਇਸ ਮੌਕੇ ਸੁਨੀਲ ਸਚਦੇਵਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ, ਸੁਰਿੰਦਰ ਸਚਦੇਵਾ ਪ੍ਰਧਾਨ ਨਗਰ ਕੌਂਸਿਲ, ਸਮੂਹ ਐਮ ਸੀ, ਭਜਨ ਲਾਲ ਬਲਾਕ ਪ੍ਰਧਾਨ, ਡਾ ਨੀਲੂ ਚੁੱਘ, ਵਰੁਣ ਚੁੱਘ, ਮੰਗਤ ਰਾਮ ਕਾਰਜ ਸਾਧਕ ਅਫਸਰ, ਰਾਜਿੰਦਰ ਜਲੰਧਰਾ, ਗੋਲਡੀ ਸਚਦੇਵਾ ਐਮ ਸੀ ਵਾਰਡ ਨੰ 24 ਸਮੇਤ ਵਾਰਡ ਵਾਸੀ ਹਾਜ਼ਰ ਸਨ।

[wpadcenter_ad id='4448' align='none']