ਲੁਧਿਆਣਾ ਦੱਖਣੀ ਤੋਂ ਐਮ ਐਲ ਏ ਰਜਿੰਦਰ ਪਾਲ ਕੌਰ ਵੱਲੋਂ ਛੀਨਾ ਨਸ਼ੇ ਵਿਰੁੱਧ ਮੁਹਿੰਮ ਦਾ ਆਗਾਜ਼

MLA RAJINDER PAL KAUR: ਲੁਧਿਆਣਾ ਰਿਪੋਟਰ: ਨੀਰਜ ਕੁਮਾਰ 1 ਸਤੰਬਰ, 2023, ਵਿਧਾਨ ਸਭਾ ਹਲਕਾ ਦੱਖਣੀ, ਅੱਜ ਇੱਥੇ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਵਿਧਾਨ ਸਭਾ ਹਲਕਾ ਦੱਖਣੀ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਸ਼ਿਮਲਾਪੁਰੀ ਦੇ ਸਤਿਗੁਰੂ ਨਗਰ ਗਲੀ ਨੰਬਰ 8 ਤੋਂ ਇਸ ਦੀ ਸ਼ੁਰੂਆਤ ਕੀਤੀ ਗਈ, ਐਮ […]

MLA RAJINDER PAL KAUR:

ਲੁਧਿਆਣਾ

ਰਿਪੋਟਰ: ਨੀਰਜ ਕੁਮਾਰ

1 ਸਤੰਬਰ, 2023,

ਵਿਧਾਨ ਸਭਾ ਹਲਕਾ ਦੱਖਣੀ, ਅੱਜ ਇੱਥੇ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਵਿਧਾਨ ਸਭਾ ਹਲਕਾ ਦੱਖਣੀ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਸ਼ਿਮਲਾਪੁਰੀ ਦੇ ਸਤਿਗੁਰੂ ਨਗਰ ਗਲੀ ਨੰਬਰ 8 ਤੋਂ ਇਸ ਦੀ ਸ਼ੁਰੂਆਤ ਕੀਤੀ ਗਈ, ਐਮ ਐਲ ਏ ਛੀਨਾ ਦੇ ਨਾਲ ਉਨ੍ਹਾ ਦੀ ਟੀਮ, ਇਲਾਕੇ ਦੇ ਏ ਸੀ ਪੀ ਸੰਦੀਪ ਵਢੇਰਾ, ਏਰੀਆ ਐਸ ਐਚ ਓ ਕੁਲਵੀਰ ਸਿੰਘ ਅਤੇ ਯੂਥ ਆਗੂ ਸਨੀ ਬਸਰਾ ਅਤੇ ਉਸ ਦੀ ਟੀਮ ਦੀ ਅਗੁਵਾਈ ਚ ਇਸ ਮੁਹਿਮ ਦੀ ਸ਼ੁਰੂਆਤ ਕੀਤੀ ਗਈ।

ਜਿਸ ਦਾ ਮੁੱਖ ਮੰਤਵ ਇਲਾਕੇ ਨੂੰ ਨਸ਼ਾ ਮੁਕਤ ਕਰਨਾ ਹੈ, ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਦੇ ਨਾਲ ਜੋੜਨਾ ਅਤੇ ਇਲਾਕੇ ਦੇ ਲੋਕਾਂ ਨੂੰ ਨਸ਼ੇ ਦੇ ਵਿਰੁੱਧ ਜਾਗਰੂਕ ਕਰਨਾ ਹੈ। ਇਸ ਮੁਹਿੰਮ ਦਾ ਮੁੱਖ ਮੰਤਵ ਇਲਾਕੇ ਦੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਅਗਾਹ ਕਰਨਾ ਹੈ। ਐਮ ਐਲ ਏ ਛੀਨਾ ਨੇ ਕਿਹਾ ਕਿ ਨਸ਼ੇ ਕਾਰਨ ਹੁਣ ਤੱਕ ਪੰਜਾਬ ਦੇ ਕਈ ਘਰ ਉੱਜੜ ਚੁੱਕੇ ਨੇ ਅਤੇ ਨਸ਼ੇ ਕਾਰਨ ਕ੍ਰਾਈਮ ਦਰ ਚ ਵੀ ਵਾਧਾ ਹੋ ਰਿਹਾ ਹੈ, ਨਸ਼ੇ ਤੇ ਠਲ਼ ਪਾਉਣ ਦੇ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹਲ ਹੋ ਜਾਵੇਗਾ।

ਇਹ ਵੀ ਪੜ੍ਹੋ: ਕੇਜਰੀਵਾਲ ਕਰਨ CM ਮਾਨ ‘ਤੇ ਮੰਤਰੀ ਭੁੱਲਰ ਨੂੰ ਤੁਰੰਤ ਬਰਖ਼ਾਸਤ: ਬਿਕਰਮ ਸਿੰਘ ਮਜਿਠੀਆ,

ਐਮ ਐਲ ਏ ਛੀਨਾ ਨੇ ਇਸ ਮੁਹਿਮ ਦਾ ਆਗਾਜ਼ ਕਰਨ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਪਿਛਲੀਆਂ ਸਰਕਾਰਾਂ ਨੇ ਨਸ਼ੇ ਤੇ ਠੱਲ ਪਾਉਣ ਦੇ ਸਿਰਫ ਦਾਅਵੇ ਹੀ ਕੀਤੇ ਨੇ, ਜਦੋਂ ਕੇ ਜ਼ਮੀਨੀ ਪੱਧਰ ਤੇ ਕੰਮ ਨਹੀਂ ਕੀਤੇ, ਉਨ੍ਹਾਂ ਕਿਹਾ ਕਿ ਅਸੀਂ ਇਸ ਮੁਹਿਮ ਦੇ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਨਾਲ ਜੋੜਾਂਗੇ ਤਾਂ ਜੋਕਿ ਨਸ਼ਾ ਕਰਨ ਵਾਲਿਆਂ ਤੇ ਅਤੇ ਨਸ਼ਾ ਵੇਚਣ ਵਾਲਿਆਂ ਤੇ ਠੱਲ ਪਾਈ ਜਾ ਸਕੇ। MLA RAJINDER PAL KAUR:

ਉਨ੍ਹਾ ਕਿਹਾ ਕਿ ਪੰਜਾਬ ਪੁਲਿਸ ਵੀ ਇਸ ਮੁਹਿੰਮ ਚ ਪੂਰਾ ਸਾਥ ਦੇ ਰਹੀ ਹੈ। ਉਨ੍ਹਾ ਕਿਹਾ ਕਿ ਜਿੱਥੇ ਨਸ਼ਾ ਕਰਨ ਵਾਲਿਆਂ ਦੀ ਅਸੀਂ ਮਦਦ ਕਰਨਗੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਚ ਦਾਖਿਲ ਕਰਵਾਉਣਗੇ, ਓਥੇ ਹੀ ਨਸ਼ੇ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਕਰਨਗੇ। ਉਨ੍ਹਾ ਕਿਹਾ ਕਿ ਨਸ਼ੇ ਕਾਰਨ ਅੱਜ ਪੰਜਾਬ ਦੀ ਬਦਨਾਮੀ ਹੋ ਰਹੀ ਹੈ। ਇਸ ਕਰਕੇ ਅਸੀਂ ਇਲਾਕੇ ਦੇ ਯੂਥ ਨੂੰ ਇਸ ਮੁਹਿੰਮ ਦੇ ਨਾਲ ਜੋੜ ਰਹੇ ਹਨ ਤਾਂ ਕੇ ਸਮਾਜ ਚ ਇਕ ਚੰਗਾ ਸੁਨੇਹਾ ਜਾਵੇ। ਐਮ ਐਲ ਏ ਛੀਨਾ ਨੇ ਇਸ ਮੁਹਿਮ ਚ ਸ਼ਾਮਿਲ ਹੋਣ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਮੁਹਿਮ ਚ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ। MLA RAJINDER PAL KAUR:

Related Posts

Latest

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ “ਮੇਰੀ ਰਸੋਈ ਯੋਜਨਾ” ਨੂੰ ਹਰੀ ਝੰਡੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ‘ਪੰਜਾਬ ਸਰਕਾਰ ਖੁਰਾਕ ਪ੍ਰੋਗਰਾਮ’ ਦੇ ਇਤਿਹਾਸਕ ਫੈਸਲੇ ਨੂੰ ਹਰੀ ਝੰਡੀ, ਐਨ.ਐਫ.ਐਸ.ਏ. ਅਧੀਨ 40 ਲੱਖ ਪਰਿਵਾਰਾਂ ਨੂੰ ਕਣਕ, ਦਾਲ, ਖੰਡ, ਤੇਲ ਅਤੇ ਲੂਣ ਮਿਲੇਗਾ
ਲੁਧਿਆਣਾ ‘ਚ 3,200 ਕਰੋੜ ਰੁਪਏ ਦੀ ਲਾਗਤ ਵਾਲਾ ਟਾਟਾ ਸਟੀਲ ਪਲਾਂਟ ਮਾਰਚ ਤੋਂ ਹੋਵੇਗਾ ਕਾਰਜਸ਼ੀਲ, ਉਦਯੋਗ ਨੂੰ ਮਿਲੇਗਾ ਵੱਡਾ ਹੁਲਾਰਾ ਅਤੇ 2,500 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਮਾਨ ਦਾ ਇਤਿਹਾਸਕ ਐਲਾਨ: 'ਮੇਰੀ ਰਸੋਈ ਯੋਜਨਾ' ਤਹਿਤ 40 ਲੱਖ ਪਰਿਵਾਰਾਂ ਨੂੰ ਮਿਲੇਗਾ ਮੁਫ਼ਤ ਰਾਸ਼ਨ
ਮਾਲੇਰਕੋਟਲਾ ਪੁਲਿਸ ਵੱਲੋਂ 8 ਮੋਬਾਇਲ ਤੇ 3 ਲੈਪਟਾਪ ਚੋਰੀ ਮਾਮਲੇ ਵਿੱਚ ਦੋ ਦੋਸ਼ੀ ਗ੍ਰਿਫਤਾਰ