ਐਮ ਐਲ ਏ ਰਾਜਿੰਦਰਪਾਲ ਕੌਰ ਸ਼ੀਨਾ ਵਲੋਂ ਸਵੱਛਤਾ ਸਬੰਧੀ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ

MLA Rajinder Pal Kaur:
MLA Rajinder Pal Kaur:

MLA Rajinder Pal Kaur:

16-09-2023

ਲੁਧਿਆਣਾ।

ਨੀਰਜ ਕੁਮਾਰ ਦੀ ਖਾਸ ਰਿਪੋਰਟ

ਨਗਰ ਨਿਗਮ ਲੁਧਿਆਣਾ ਦੇ ਮਾਨਯੋਗ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਜੀ ਅਤੇ ਜੋਨਲ ਕਮਿਸ਼ਨਰ ਸ੍ਰੀ ਕੁਲਪ੍ਰੀਤ ਸਿੰਘ ਜੀ ਅਤੇ ਸਿਹਤ ਅਫਸਰ ਡਾ. ਵਿਪਲ ਮਲਹੋਤਰਾ ਜੀ ਸੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਲੁਧਿਆਣਾ ਜੋਨ-ਸੀ ਹਲਕਾ ਦੱਖਣੀ ਵਿੱਚ ਇੰਡੀਅਨ ਸਵੱਛਤਾ ਲੀਗ 2.O ਦੇ ਸਬੰਧ ਵਿੱਚ ਰੈਲੀ ਨੂੰ ਮਾਨਯੋਗ ਐਮ ਐਲ ਏ ਰਾਜਿੰਦਰਪਾਲ ਕੌਰ ਸ਼ੀਨਾ ਜੀ ਨੇ ਹਰੀ ਝੰਡੀ ਦੇ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਰੈਲੀ ਦੀ ਮੁੱਖ ਮਹੱਤਤਾ ਘਰ ਘਰ ਜਾ ਕੇ ਸੁਨੇਹਾ ਦੇਣਾ ਕਿ ਆਪਣੇ ਘਰ ਨੂੰ ਸਾਫ ਸੁਥਰਾ ਰੱਖਣਾ, ਆਪਣੇ ਘਰ ਦੇ ਆਲੇ ਦੁਆਲੇ ਦੀ ਸਫਾਈ ਰੱਖਣ, ਗਿੱਲੇ ਕੂੜੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣਾ ਆਦਿ। ਮਾਣਯੋਗ ਐਮਐਲਏ ਰਜਿੰਦਰ ਪਾਲ ਕੌਰ ਸ਼ੀਨਾ ਜੀ ਨੇ ਇਸ ਯੂਥ ਨੂੰ ਘਰ ਘਰ ਜਾ ਕੇ ਲੋਕਾਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਅਤੇ ਮੁਹੱਲਾ ਨਿਵਾਸੀਆਂ ਨੂੰ ਆਪਣੇ ਘਰ ਵਿੱਚ ਗਿਲੇ ਕੂਡ਼ੇ ਤੋਂ ਖਾਦ ਬਣਾਉਣ ਲਈ ਪ੍ਰੇਰਿਤ ਵੀ ਕੀਤਾ ਅਤੇ ਜੇ ਕਿਸੇ ਨੂੰ ਖਾਦ ਬਣਾਉਣ ਵਿੱਚ ਸਮੱਸਿਆ ਆਉਂਦੀ ਹੈ ਤਾਂ ਜ਼ਿਆਦਾ ਜਾਣਕਾਰੀ ਲਈ ਕਾਰਪੋਰੇਸ਼ਨ ਆਫਿਸ ਵਿੱਚ ਵਿਜ਼ਿਟ ਕੀਤਾ ਜਾਵੇ।

ਇਹ ਵੀ ਪੜ੍ਹੋ: ਕੀ ਤੁਹਾਡੇ ਸਮਾਰਟਫੋਨ ‘ਤੇ ਵੀ ਆ ਰਹੇ ਨੇ ਸਰਕਾਰ ਦੁਆਰਾ ਭੇਜੇ ਅਲਰਟ ਮੈਸੇਜ, ਸਰਕਾਰ ਕਰ ਰਹੀ ਹੈ ਇਹ ਵੱਡਾ ਟ੍ਰਾਇਲ

ਇਹ ਰੈਲੀ ਲੱਗਭੱਗ ਪੰਜ ਛੇ ਕਿਲੋਮੀਟਰ ਬਾਬਾ ਮਾਰਕਿਟ, 33 ਫੁੱਟਾਂ ਰੋਡ ਹੁੰਦੇ ਹੋਏ ਪਿੱਪਲ ਚੌਂਕ ਤੱਕ ਚਲਾਈ ਗਈ। ਇਸ ਰੈਲੀ ਦੌਰਾਨ ਮਾਣਯੋਗ ਐਮਐਲਏ ਸ੍ਰੀਮਤੀ ਰਜਿੰਦਰਪਾਲ ਕੌਰ ਜੀ ਨੇ ਰਸਤੇ ਵਿੱਚ ਰੁਕ ਰੁਕ ਕੇ ਹਰ ਦੁਕਾਨਦਾਰ ਅਤੇ ਘਰਾਂ ਵਾਲਿਆਂ ਸਫਾਈ ਪ੍ਰਤੀ ਜਾਗਰੂਕ ਕੀਤਾ। MLA Rajinder Pal Kaur:

ਇਸ ਰੈਲੀ ‘ਚ ਯੂਥ, ਐਨ ਸੀ ਸੀ , ਸਲਫ ਹੈਲਪ ਗਰੁੱਪ, ਐਨ ਜੀ ਓ,ਮੁਹੱਲਾ ਨਿਵਾਸੀ ਆਦਿ ਨੌਜਵਾਨਾਂ ਨੇ ਮੁੱਖ ਰੂਪ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਸਿੰਗਲ ਯੂਜ ਪਲਾਸਟਿਕ ਨਾ ਵਰਤਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਕੂੜੇ ਦੀ ਮਾਤਰਾ ਘੱਟ ਸਕੇ। ਇਸ ਰੈਲੀ ਵਿੱਚ ਸਿਹਖਾ ਸ਼ਾਖਾ ਦੇ ਸੀ ਐਸ ਆਈ ਬਲਜੀਤ ਸਿੰਘ, ਐਸ ਆਈ ਗੁਰਿੰਦਰ ਸਿੰਘ, ਸਤਿੰਦਰਜੀਤ ਸਿੰਘ ਬਾਵਾ,ਅਮਨਦੀਪ ਸਿੰਘ, ਸੀ ਡੀ ਓ ਮਹੇਸ਼ਵਰ ਸਿੰਘ, ਸੀ ਐਫ ਪਰਦੀਪ ਕੁਮਾਰ,ਕਮਾਲ ਆਦਿ ਸ਼ਾਮਿਲ ਸਨ। MLA Rajinder Pal Kaur:

[wpadcenter_ad id='4448' align='none']