ਐਮ.ਐਲ.ਏ. ਸੇਖੋਂ ਨੇ ਪਿੰਡ ਬੀਹਲੇ ਵਾਲਾ ਵਿਖੇ ਕਿਤਾਬ ਘਰ ਦਾ ਨੀਂਹ ਪੱਥਰ ਰੱਖਿਆ

ਫ਼ਰੀਦਕੋਟ 29 ਫ਼ਰਵਰੀ,2024

ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ, ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਨੇ ਫ਼ਰੀਦਕੋਟ ਦੇ ਪਿੰਡ ਬੀਹਲੇ ਵਾਲਾ ਵਿਖੇ ਕਿਤਾਬ ਘਰ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਘਰ ਤੇ ਤਕਰੀਬਨ 22.47 ਲੱਖ ਦੀ ਲਾਗਤ ਆਵੇਗੀ।

ਸ. ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਲਾਇਬ੍ਰੇਰੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਨਾਲ ਆਧੁਨਿਕ ਪੀੜੀ ਨੂੰ  ਉਹਨਾਂ ਨੂੰ ਘਰ ਦੇ ਨਜ਼ਦੀਕ ਹੀ ਪੜ੍ਹਾਈ ਦਾ ਢੁਕਵਾਂ ਮਾਹੌਲ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਢਿੱਲਵਾ ਖੁਰਦ ਵਿਖੇ ਵੀ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਸਵੈ-ਸਿੱਖਿਆ ਨੂੰ ਉਤਸ਼ਾਹਿਤ ਕਰਨ, ਜਾਣਕਾਰੀ ਹਾਸਲ ਕਰਨ ਅਤੇ ਖੋਜ ਸਹੂਲਤਾਂ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀ ਆਧੁਨਿਕ ਸਹੂਲਤਾਂ ਜਿਵੇਂ ਕਿ ਬੈਠਣ ਲਈ ਨਵੇਂ ਬੈਂਚ, ਟੇਬਲ, ਏ.ਸੀ., ਕਿਤਾਬਾਂ,ਕੰਪਿਊਟਰ ਅਤੇ ਇੰਟਰਨੈਟ ਨਾਲ ਲੈਸ ਹੋਵੇਗੀ।

ਇਸ ਮੌਕੇ ਅਮਰਜੀਤ ਸਿੰਘ ਪਰਮਾਰ, ਗੁਰਮੇਲ ਸੇਖੋਂ, ਪਰਵਿੰਦਰ ਸਿੰਘ, ਅਵਤਾਰ ਸਿੰਘ, ਸਿਮਰਤ ਸਿੰਘ, ਰਾਜਵਿੰਦਰ ਸਿੰਘ, ਜਗਮੀਤ ਸਿੰਘ, ਗੁਰਪ੍ਰੀਤ ਫ਼ੌਜੀ, ਪਵਨ ਸੇਖੋਂ ਅਤੇ ਪਿੰਡ ਵਾਸੀ ਹਾਜ਼ਰ ਸਨ।

[wpadcenter_ad id='4448' align='none']