ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾ ਨੇ ਮਨਜ਼ੂਰ ਕੀਤਾ ਅਸਤੀਫ਼ਾ

 MLA Sheetal Angural Resignation Case

 MLA Sheetal Angural Resignation Case

ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਉਨ੍ਹਾਂ ਦਾ ਵਿਧਾਇਕੀ ਅਹੁਦੇ ਤੋਂ ਦਿੱਤਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ਼ੀਤਲ ਅੰਗੁਰਾਲ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਸੀ ਜਿਸ ਲਈ ਉਨ੍ਹਾਂ ਨੇ ਸਪੀਕਰ ਸੰਧਵਾਂ ਨੂੰ ਪੱਤਰ ਵੀ ਲਿਖਿਆ ਸੀ।ਇਸ ਵਿਚ ਉਨ੍ਹਾਂ ਲਿਖਿਆ ਸੀ ਕਿ ਜੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਤਾਂ ਉਹ ਅਦਾਲਤ ਜਾਣਗੇ। ਇਸ ਲਈ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਾ ਕੀਤਾ ਜਾਵੇ। ਦਰਅਸਲ ਅੰਗੁਰਾਲ ਲੋਕ ਸਭਾ ਚੋਣਾਂ ਦੌਰਾਨ ਵਿਧਾਇਕੀ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸੀ।

ਪੰਜਾਬ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅੱਜ ਸਵੇਰੇ ਕਰੀਬ 11.30 ਵਜੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਆਪਣੇ ਅਸਤੀਫ਼ੇ ਸਬੰਧੀ ਮਿਲਣ ਲਈ ਪਹੁੰਚੇ। ਹਾਲਾਂਕਿ ਸਪੀਕਰ ਵਿਧਾਨ ਸਭਾ ‘ਚ ਮੌਜੂਦ ਨਹੀਂ ਸਨ, ਜਿਸ ਕਾਰਨ ਵਿਧਾਇਕ ਨੂੰ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਵਾਪਸ ਪਰਤਣਾ ਪਿਆ। ਉਹ ਸਪੀਕਰ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਨ ਆਏ ਹਨ।

ਵਾਪਸ ਆਉਂਦੇ ਸਮੇਂ ਅੰਗੁਰਾਲ ਨੇ ਕਿਹਾ, ‘ਮੈਂ ਸਪੀਕਰ ਨੂੰ ਮਿਲਣ ਆਇਆ ਸੀ, ਪਰ ਉਹ ਵਿਧਾਨ ਸਭਾ ‘ਚ ਮੌਜੂਦ ਨਹੀਂ ਹਨ। ਮੈਂ ਉਸ ਦੇ ਸਕੱਤਰ ਨੂੰ ਮਿਲਣ ਆਇਆ ਹਾਂ। ਸਪੀਕਰ ਫਿਲਹਾਲ ਦਿੱਲੀ ‘ਚ ਹਨ, ਜਿਸ ਕਾਰਨ ਉਨ੍ਹਾਂ ਨਾਲ ਮੁਲਾਕਾਤ ਨਹੀਂ ਹੋ ਸਕੀ। ਹੁਣ ਮੈਨੂੰ 11 ਜੂਨ ਨੂੰ ਸਵੇਰੇ 11 ਵਜੇ ਦੁਬਾਰਾ ਬੁਲਾਇਆ ਗਿਆ ਹੈ। ਮੈਂ ਸਕੱਤਰ ਨੂੰ ਅਸਤੀਫਾ ਵਾਪਸ ਲੈਣ ਦਾ ਪੱਤਰ ਸੌਂਪ ਦਿੱਤਾ ਹੈ, ਅਤੇ ਰਸੀਦ ਲੈ ਲਈ ਹੈ।

ਅੰਗੁਰਾਲ ਨੇ ਕਿਹਾ, ‘ਮੈਂ ਚਾਹੁੰਦਾ ਸੀ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਜ਼ਿਮਨੀ ਚੋਣਾਂ ਹੋਣ, ਜਿਵੇਂ ਕਿ ਹਿਮਾਚਲ ‘ਚ ਹੋਇਆ ਹੈ। ਮੈਂ ਚੋਣਾਂ ਤੋਂ 69 ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ, ਪਰ ਅਜੇ ਤੱਕ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਇਹ ਉਨ੍ਹਾਂ ਦੀ ਇੱਛਾ ਸੀ। ਅਸਤੀਫਾ ਵਾਪਸ ਲੈਣਾ ਮੇਰਾ ਜਮਹੂਰੀ ਹੱਕ ਸੀ, ਜਿਸ ਦੀ ਮੈਂ ਵਰਤੋਂ ਕੀਤੀ।

READ ALSO : ਲੁਧਿਆਣਾ ਦੇ ਸ਼ੋਅਰੂਮ ਨੂੰ ਲੱਗੀ ਅੱਗ 13 ਘੰਟਿਆਂ ਬਾਅਦ ਅੱਗ ਤੇ ਪਾਇਆ ਗਿਆ ਕਾਬੂ

ਇਸ ਦੇ ਨਾਲ ਹੀ ਅੰਗੁਰਲ ਭਾਜਪਾ ਛੱਡਣ ਦੇ ਸਵਾਲ ‘ਤੇ ਚੁੱਪ ਰਹੇ। ਨੇ ਕਿਹਾ, ‘ਮੈਂ ਇਸ ‘ਤੇ ਕੋਈ ਜਵਾਬ ਨਹੀਂ ਦੇਵਾਂਗਾ। ਜੇਕਰ ਸਪੀਕਰ ਕੋਈ ਕਾਰਵਾਈ ਕਰਦਾ ਹੈ ਤਾਂ ਮੈਂ ਅਦਾਲਤ ਤੱਕ ਪਹੁੰਚ ਕਰਾਂਗਾ।

ਇਸ ਤੋਂ ਪਹਿਲਾਂ ਜਦੋਂ ਅੰਗੁਰਲ ਸਪੀਕਰ ਨੂੰ ਮਿਲਣ ਪਹੁੰਚੇ ਤਾਂ ਉਨ੍ਹਾਂ ਕਿਹਾ, ‘ਮੈਂ ਸਿਰਫ਼ ਇਸ ਲਈ ਅਸਤੀਫ਼ਾ ਦਿੱਤਾ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਚੋਣਾਂ ਕਰਵਾਈਆਂ ਜਾਣੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਮੇਰੇ ਲੋਕਾਂ ਨੇ ਮੈਨੂੰ ਵੋਟ ਦਿੱਤੀ ਹੈ ਨਾ ਕਿ ਕਿਸੇ ਪਾਰਟੀ ਨੂੰ। ਇਸ ਲਈ ਮੈਂ ਆਪਣਾ ਅਸਤੀਫਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਅੱਜ ਮੈਂ ਆਪਣੀ ਗੱਲ ਪੇਸ਼ ਕਰਨ ਆਇਆ ਹਾਂ। ਜੇਕਰ ਮੈਨੂੰ ਕੋਈ ਝਟਕਾ ਲੱਗਾ ਤਾਂ ਮੈਂ ਹਾਈ ਕੋਰਟ ਜਾਵਾਂਗਾ।

 MLA Sheetal Angural Resignation Case

[wpadcenter_ad id='4448' align='none']