ਵਿਧਾਇਕ ਸ਼ੈਰੀ ਕਲਸੀ ਨੇ ਵੱਖ-ਵੱਖ ਬੋਰਡਾਂ ਦੇ ਬਣਾਏ ਗਏ ਮੈਂਬਰਾਂ ਦਾ ਸਿਰਪਾਓ ਪਾ ਕੇ ਕੀਤਾ ਸਵਾਗਤ
ਅੰਮ੍ਰਿਤਸਰ 6 ਦਸੰਬਰ 2023– ਪੰਜਾਬ ਸਰਕਾਰ ਵਲੋਂ ਵੱਖ-ਵੱਖ ਬੋਰਡਾਂ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਅੰਮ੍ਰਿਤਸਰ ਜਿਲ੍ਹੇ ਦੇ 13 ਵਿਅਕਤੀਆਂ ਨੂੰ ਵੱਖ-ਵੱਖ ਬੋਰਡਾਂ ਦੇ ਮੈਂਬਰ ਵਜੋਂ ਨਾਮਜਦ ਕੀਤਾ ਗਿਆ ਹੈ। ਇਨਾਂ ਮੈਂਬਰਾਂ ਦਾ ਅੱਜ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਥਾਨਕ ਬਚਤ ਭਵਨ ਵਿਖੇ ਇਕ ਸਾਦੇ ਸਮਾਗਮ ਵਿੱਚ ਇਨਾਂ ਮੈਂਬਰਾਂ ਨੂੰ ਸਿਰਪਾਓ ਪਾ ਕੇ […]
ਅੰਮ੍ਰਿਤਸਰ 6 ਦਸੰਬਰ 2023–
ਪੰਜਾਬ ਸਰਕਾਰ ਵਲੋਂ ਵੱਖ-ਵੱਖ ਬੋਰਡਾਂ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ ਵਿਚੋਂ ਅੰਮ੍ਰਿਤਸਰ ਜਿਲ੍ਹੇ ਦੇ 13 ਵਿਅਕਤੀਆਂ ਨੂੰ ਵੱਖ-ਵੱਖ ਬੋਰਡਾਂ ਦੇ ਮੈਂਬਰ ਵਜੋਂ ਨਾਮਜਦ ਕੀਤਾ ਗਿਆ ਹੈ। ਇਨਾਂ ਮੈਂਬਰਾਂ ਦਾ ਅੱਜ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸਥਾਨਕ ਬਚਤ ਭਵਨ ਵਿਖੇ ਇਕ ਸਾਦੇ ਸਮਾਗਮ ਵਿੱਚ ਇਨਾਂ ਮੈਂਬਰਾਂ ਨੂੰ ਸਿਰਪਾਓ ਪਾ ਕੇ ਸਵਾਗਤ ਕੀਤਾ।
ਸ੍ਰੀ ਸ਼ੈਰੀ ਕਲਸੀ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਖੁਸ਼ੀ ਦੀ ਗੱਲ ਹੈ ਕਿ ਸਾਡੀ ਲੀਡਰਸ਼ਿਪ ਨੇ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਜੋ ਜਿੰਮੇਵਾਰੀਆਂ ਦਿੱਤੀਆਂ ਹਨ, ਨੂੰ ਬਾਖੁਬੀ ਨਿਭਾਉਣਗੇ। ਉਨਾਂ ਕਿਹਾ ਕਿ ਸਾਡੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਅਸੀਂ ਆਮ ਲੋਕਾਂ ਨੂੰ ਹੀ ਪਾਰਟੀ ਵਿੱਚ ਵੱਡੇ ਅਹੁਦੇ ਦਿੱਤੇ ਹਨ। ਉਨਾਂ ਕਿਹਾ ਕਿ ਅਸੀਂ ਚੋਣਾਂ ਦੌਰਾਨ ਲੋਕਾਂ ਨਾਲ ਜੋ ਗਰੰਟੀਆਂ ਕੀਤੀਆਂ ਸਨ। ਉਨਾਂ ਨੂੰ ਪਹਿਲੇ ਸਾਲ ਤੋਂ ਹੀ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਸੀ, ਚਾਹੇ ਉਹ ਗਰੰਟੀ ਮੁਫ਼ਤ ਬਿਜਲੀ ਦੀ ਹੋਵੇ ਜਾਂ ਰੋਜ਼ਗਾਰ ਦੀ। ਉਨਾਂ ਕਿਹਾ ਕਿ ਅਸੀਂ ਜੋ ਕਿਹਾ ਸੀ ਉਹ ਕਰ ਕੇ ਦਿਖਾਇਆ ਹੈ। ਉਨਾਂ ਵਿਰੋਧੀ ਪਾਰਟੀਆਂ ਤੇ ਤੰਜ ਕਸਦਿਆਂ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਇਨਾਂ ਪਾਰਟੀਆਂ ਨੇ ਕੇਵਲ ਝੂਠੇ ਵਾਅਦੇ ਹੀ ਕੀਤੇ ਸਨ।
ਸ੍ਰੀ ਕਲਸੀ ਨੇ ਨਵੇਂ ਚੁਣੇ ਹੋਏ ਮੈਂਬਰਾਂ ਨੂੰ ਕਿਹਾ ਕਿ ਉਹ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਅਤੇ ਪਾਰਟੀ ਹੋਰ ਮਜ਼ਬੂਤ ਕਰਨ। ਇਸ ਮੌਕੇ ਚੁਣੇ ਗਏ ਮੈਂਬਰਾਂ ਨੇ ਇਕ ਸੁਰ ਵਿਚ ਕਿਹਾ ਕਿ ਸਾਨੂੰ ਜੋ ਜਿੰਮੇਵਾਰੀ ਦਿੱਤੀ ਗਈ ਹੈ। ਉਸਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ। ਦੱਸਣਯੋਗ ਹੈ ਕਿ ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ 13 ਮੈਂਬਰਾਂ ਵਿਚੋਂ ਸ੍ਰੀ ਮੁਨੀਸ਼ ਅਗਰਵਾਲ ਨੂੰ ਵਾਈਸ ਚੇਅਰਮੈਨ ਗਊਸ਼ਾਲਾ ਕਮਿਸ਼ਨ, ਸ੍ਰੀ ਅਨਿਲ ਮਹਾਜਨ ਮੈਂਬਰ ਐਸ.ਏ.ਐਸ. ਬੋਰਡ, ਸ੍ਰੀ ਕੁਨਾਲ ਧਵਨ, ਸ: ਭਗਵੰਤ ਕੰਵਲ, ਸ੍ਰੀ ਵਿਜੈ ਗਿੱਲ ਨੂੰ ਅੰਮ੍ਰਿਤਸਰ ਵਿਕਾਸ ਅਥਾਰਿਟੀ ਦਾ ਮੈਂਬਰ, ਸ੍ਰੀ ਨਰੇਸ਼ ਪਾਠਕ ਮੈਂਬਰ ਐਸ.ਏ.ਐਸ. ਬੋਰਡ, ਸ: ਇਕਬਾਲ ਸਿੰਘ ਭੁੱਲਰ ਡਾਇਰੈਕਟਰ ਪੰਜਾਬ ਐਗਰੋ ਫੂਡਜ਼, ਸ: ਗੁਲਜਾਰ ਸਿੰਘ ਬਿੱਟੂ ਨੂੰ ਮੈਂਬਰ ਖਾਦੀ ਕਮਿਸ਼ਨ ਬੋਰਡ, ਸ੍ਰੀ ਕੁਲਵੰਤ ਵਲਾਈ ਮੈਂਬਰ ਗਊਸ਼ਾਲਾ ਕਮਿਸ਼ਨ, ਸ੍ਰੀ ਸ਼ੀਤਲ ਜੁਨੇਜਾ ਅਤੇ ਜਸਕਰਨ ਬੰਦੇਸ਼ਾ ਨੂੰ ਪੰਜਾਬ ਟ੍ਰੇਡ ਕਮਿਸ਼ਨ ਬੋਰਡ ਦਾ ਮੈਂਬਰ, ਸ: ਹਰਪ੍ਰੀਤ ਸਿੰਘ ਆਹਲੂਵਾਲੀਆ ਨੂੰ ਲੇਬਰ ਕਮਿਸ਼ਨ ਬੋਰਡ ਅਤੇ ਸ: ਕੁਲਦੀਪ ਸਿੰਘ ਮੱਤੇਵਾਲ ਨੂੰ ਪੰਜਾਬ ਖਾਦੀ ਕਮਿਸ਼ਨ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਅਸ਼ੋਕ ਤਲਵਾੜ, ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਸ: ਜਸਪ੍ਰੀਤ ਸਿੰਘ, ਸ੍ਰੀ ਰਵਿੰਦਰ ਹੰਸ, ਸ੍ਰੀ ਸਤਪਾਲ ਸੌਖੀ, ਸ: ਰਵਿੰਦਰ ਸਿੰਘ ਭੱਟੀ, ਸ: ਹਰਜੀਤ ਸਿੰਘ, ਸ: ਸੁਖਵਿੰਦਰ ਸਿੰਘ ਵਿਰਦੀ, ਅਪਾਰ ਸਿੰਘ ਅਟਾਰੀ, ਸ: ਸਤਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਆਗੂ ਅਤੇ ਵਰਕਰ ਹਾਜ਼ਰ ਸਨ।
Related Posts
Advertisement
