Modi spoke about Congress
ਲੋਕ ਸਭਾ ਚੋਣਾਂ ਲਈ ਹਰਿਆਣਾ ‘ਚ ਚੋਣ ਪ੍ਰਚਾਰ ਦਾ ਅੱਜ ਯਾਨੀ ਕਿ ਵੀਰਵਾਰ ਨੂੰ ਆਖ਼ਰੀ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਦੇ ਮਹੇਂਦਰਗੜ੍ਹ ਪਹੁੰਚੇ। ਇੱਥੇ ਉਨ੍ਹਾਂ ਨੇ ਚੋਣਾਵੀ ਜਨਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ‘ਤੇ ਖੁੱਲ੍ਹ ਕੇ ਸ਼ਬਦੀ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਪੂਰੇ ਦੇਸ਼ ਤੋਂ ਰਾਮ ਦੇ ਨਾਂ ਨੂੰ ਹਟਾਉਣਾ ਚਾਹੁੰਦੀ ਹੈ। ਹਰਿਆਣਾ ਵਿਚ ਰਾਮ-ਰਾਮ ਦੇ ਬਿਨਾਂ ਕੋਈ ਕੰਮ ਨਹੀਂ ਹੁੰਦਾ ਪਰ ਕਾਂਗਰਸ ਦਾ ਬਸ ਚਲੇ ਤਾਂ ਹਰਿਆਣਾ ਵਿਚ ਰਾਮ ਦਾ ਨਾਂ ਲੈਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਵੇ। ਕਾਂਗਰਸ ਜਦੋਂ ਤੱਕ ਸੱਤਾ ਵਿਚ ਰਹੀ ਉਸ ਨੇ ਰਾਮ ਮੰਦਰ ਨਹੀਂ ਬਣਨ ਦਿੱਤਾ। ਕਾਂਗਰਸ ਨੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਤੱਕ ਦਾ ਬਾਈਕਾਟ ਕਰ ਦਿੱਤਾ। ਹੁਣ ਕਾਂਗਰਸ ਜੇਕਰ ਸੱਤਾ ਵਿਚ ਆਈ ਤਾਂ ਰਾਮ ਮੰਦਰ ‘ਤੇ ਤਾਲਾ ਲਾਉਣ ਦੀ ਫਿਰਾਕ ਵਿਚ ਹੈ।Modi spoke about Congress
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹਰ ਐੱਸ. ਸੀ- ਐੱਸ. ਟੀ. ਅਤੇ ਓ. ਬੀ. ਸੀ. ਨੂੰ ਭਰੋਸਾ ਦੇਣ ਆਇਆ ਹਾਂ, ਜਦੋਂ ਤੱਕ ਮੋਦੀ ਜ਼ਿੰਦਾ ਹੈ, ਕੋਈ ਵੀ ਆਦਿਵਾਸੀ, ਪਿਛੜਿਆਂ ਤੋਂ ਰਿਜ਼ਰਵੇਸ਼ਨ ਖੋਹ ਨਹੀਂ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਰਿਜ਼ਰਵੇਸ਼ਨ ਓ. ਬੀ. ਸੀ. ਨੂੰ ਮਿਲਣਾ ਚਾਹੀਦਾ ਹੈ, ਉਹ ਮੁਸਲਮਾਨਾਂ ਨੂੰ ਅਤੇ ਘੁਸਪੈਠੀਆਂ ਵਿਚ ਵੰਡਿਆ ਜਾ ਰਿਹਾ ਹੈ। ਕਾਂਗਰਸ 10 ਸਾਲਾਂ ਤੋਂ ਸੱਤਾ ਤੋਂ ਬਾਹਰ ਹੈ, ਇਸ ਲਈ ਬੁਰੀ ਤਰ੍ਹਾਂ ਬੌਖਲਾ ਰਹੀ ਹੈ। ਕਾਂਗਰਸ ਸਾਡੀ ਆਸਥਾ ਦਾ ਹੀ ਨਹੀਂ, ਸਾਡੇ ਤਿਰੰਗੇ ਦਾ ਵੀ ਅਪਮਾਨ ਕਰਦੀ ਹੈ। 70 ਸਾਲ ਤੱਕ ਕਸ਼ਮੀਰ ਵਿਚ ਤਿਰੰਗਾ ਕਿਸ ਨੇ ਨਹੀਂ ਲਹਿਰਾਉਣ ਦਿੱਤਾ? ਕਾਂਗਰਸ ਨੇ। ਅੱਜ ਇਹ ਲੋਕ ਕਹਿ ਰਹੇ ਹਨ ਕਿ ਸੱਤਾ ਵਿਚ ਆਏ ਤਾਂ ਫਿਰ ਤੋਂ 370 ਲਿਆਵਾਂਗੇ।
also read :- ਚੰਡੀਗੜ੍ਹ ‘ਚ ਵੱਧਦੇ ਪਾਰੇ ਨੇ ਹੋਰ ਵਿਗਾੜੇ ਹਾਲਾਤ, 25 ਮਈ ਤੱਕ ਵਧਾਇਆ Red Alert
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਹਰਿਆਣਾ ਨੂੰ ਲੁੱਟਣ ਲਈ ਕਾਂਗਰਸ ਨੇ ਕੋਈ ਕੋਰ ਕਸਰ ਨਹੀਂ ਛੱਡੀ ਸੀ। ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਕਿ ਕਾਂਗਰਸ ਦੇ ਸਮੇਂ ਹਰਿਆਣਾ ਦਾ ਕੀ ਹਾਲ ਸੀ? ਜੋ ਮੁੱਖ ਮੰਤਰੀ ਬਣਦਾ ਸੀ, ਉਹ ਆਪਣੇ ਜ਼ਿਲ੍ਹੇ ਤੋਂ ਬਾਹਰ ਨਹੀਂ ਵੇਖਦਾ ਸੀ। ਅਜਿਹਾ ਕੋਈ ਖੇਤਰ ਨਹੀਂ, ਜਿਸ ਨੂੰ ਲੁੱਟਣ ਦਾ ਕੋਈ ਖੁੱਲ੍ਹੀ ਖੇਡ ਨਾ ਚੱਲਦੀ ਹੋਵੇ। ਨੌਕਰੀ ਦਿਵਾਉਣ ਦੇ ਨਾਂ ‘ਤੇ ਇਹ ਲੋਕ ਜ਼ਮੀਨਾਂ ਵਿਕਵਾ ਦਿੰਦੇ ਸਨ। ਟਰਾਂਸਫਰ-ਪੋਸਟਿੰਗ ਦੀ ਤਾਂ ਖੁੱਲ੍ਹੀ ਇੰਡਸਟਰੀ ਚੱਲਦੀ ਸੀ। ਅੱਜ ਹਰਿਆਣਾ ਵਿਚ ਕਈ ਐਕਸਪ੍ਰੈੱਸ ਬਣ ਰਹੇ ਹਨ, ਅੱਜ ਨਾ ਦਿੱਲੀ ਦੂਰ ਹੈ ਨਾ ਹੀ ਚੰਡੀਗੜ੍ਹ। Modi spoke about Congress