ਮੁਹਾਲੀ ‘ਚ ਇਕ ਹੋਰ ਪੁਲਿਸ ਐਨਕਾਉਂਟਰ, ਗੋਲੀ ਲੱਗਣ ਤੋਂ ਬਾਅਦ 2 ਗੈਂਗਸਟਰ ਗ੍ਰਿਫਤਾਰ
Mohali Police Encounter
Mohali Police Encounter
ਬੁੱਧਵਾਰ ਨੂੰ ਮੋਹਾਲੀ ਦੇ ਪਿੰਡ ਝਾਮਪੁਰ ‘ਚ ਪੁਲਸ ਮੁਕਾਬਲਾ ਹੋਇਆ। ਪੁਲਿਸ ਨੇ ਗੋਲੀਬਾਰੀ ਤੋਂ ਬਾਅਦ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਨੇ ਉਨ੍ਹਾਂ ਨੂੰ ਫੜਨ ਦੀ ਚਿਤਾਵਨੀ ਦਿੱਤੀ ਸੀ ਪਰ ਉਨ੍ਹਾਂ ਪੁਲੀਸ ’ਤੇ ਗੋਲੀ ਚਲਾ ਦਿੱਤੀ। ਜਿਸ ‘ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾ ਦਿੱਤੀ। ਜਿਸ ਵਿੱਚ ਦੋਵੇਂ ਗੈਂਗਸਟਰਾਂ ਨੂੰ ਗੋਲੀ ਲੱਗੀ ਸੀ।
ਮਾਮਲਾ ਕੁਰਾਲੀ ਸ਼ਹਿਰ ਵਿੱਚ ਕਾਂਗਰਸੀ ਆਗੂ ਚਾਵਲਾ ਦੇ ਘਰ ਗੋਲੀਬਾਰੀ ਨਾਲ ਸਬੰਧਤ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਿਸ ਦੋਸ਼ੀ ਨੂੰ ਗੋਲੀ ਮਾਰੀ ਗਈ ਸੀ। ਉਸ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਲਾਜ ਤੋਂ ਬਾਅਦ ਪੁਲਸ ਉਸ ਨੂੰ ਵੀ ਗ੍ਰਿਫਤਾਰ ਕਰ ਲਵੇਗੀ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ED ਸਾਹਮਣੇ ਪੇਸ਼ ਹੋਂਣ ਤੋਂ ਜਵਾਬ
9 ਦਸੰਬਰ ਨੂੰ ਇਕ ਕਾਂਗਰਸੀ ਆਗੂ ਦੇ ਘਰ ‘ਤੇ ਚਲਾਈਆਂ ਗਈਆਂ ਸਨ ਗੋਲੀਆਂ
ਮੋਹਾਲੀ ਦੇ ਕੁਰਾਲੀ ‘ਚ ਕਾਂਗਰਸੀ ਆਗੂ ਚਾਵਲਾ ਦੇ ਘਰ ‘ਤੇ ਫਾਇਰਿੰਗ ਕੀਤੀ ਗਈ। ਉਨ੍ਹਾਂ ਨੇ ਉਸ ਦੇ ਘਰ ‘ਤੇ ਗੋਲੀਬਾਰੀ ਕੀਤੀ ਸੀ। ਇਹ ਗੋਲੀਬਾਰੀ 9 ਤਰੀਕ ਨੂੰ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਿਸ ਦੋਸ਼ੀ ਨੂੰ ਗੋਲੀ ਮਾਰੀ ਗਈ ਸੀ। ਉਸ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਲਾਜ ਤੋਂ ਬਾਅਦ ਪੁਲਸ ਉਸ ਨੂੰ ਵੀ ਗ੍ਰਿਫਤਾਰ ਕਰ ਲਵੇਗੀ। Mohali Police Encounter
ਮੋਹਾਲੀ ‘ਚ ਹੋਏ ਐਨਕਾਉਂਟਰ ਤੇ SSP ਮੋਹਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਤੇ ਡੀਜੀਪੀ ਦੇ ਨਿਰਦੇਸ਼ਾਂ ਤਹਿਤ ਕਾਨੂੰਨ ਬਹਾਲੀ ਲਈ ਹੋ ਰਹੀ ਕਾਰਵਾਈਆਂ ਵਿੱਚ ਹੀ ਇਹ ਕਾਰਵਾਈ ਕੀਤੀ ਗਈ ਹੈ।