Monsoon will be active again
ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ ਵਿਚ ਮਾਨਸੂਨ ਜਲਦੀ ਹੀ ਮੁੜ ਸਰਗਰਮ ਹੋ ਜਾਵੇਗਾ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਪਰ ਕੱਲ੍ਹ ਠੰਢੀਆਂ ਹਵਾਵਾਂ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 17 ਜੁਲਾਈ ਤੋਂ ਮੌਸਮ ਪੂਰੀ ਤਰ੍ਹਾਂ ਬਦਲ ਸਕਦਾ ਹੈ।
ਇਸ ਤੋਂ ਬਾਅਦ ਅਗਲੇ ਦੋ-ਤਿੰਨ ਦਿਨਾਂ ਤੱਕ ਸ਼ਹਿਰ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਸ਼ਹਿਰ ਦੇ ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੇਗੀ ਅਤੇ ਗਰਮੀ ਤੋਂ ਵੀ ਰਾਹਤ ਮਿਲੇਗੀ। ਇਸ ਮਾਨਸੂਨ ਵਿੱਚ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਚੰਗੀ ਬਾਰਿਸ਼ ਹੋਈ ਸੀ। ਪਰ ਇਸ ਤੋਂ ਬਾਅਦ ਚੰਡੀਗੜ੍ਹ ਵਿੱਚ ਬਾਰਸ਼ ਲਗਭਗ ਰੁਕ ਗਈ ਹੈ।
ਸੋਮਵਾਰ ਨੂੰ ਦਿੱਲੀ ਐਨਸੀਆਰ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲੀ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਨੇ ਹੇਠਾਂ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਹਫਤੇ ਤੱਟਵਰਤੀ ਕੇਰਲ, ਕਰਨਾਟਕ ਅਤੇ ਕੋਂਕਣ ਗੋਆ ਵੱਲ ਵਧ ਰਿਹਾ ਹੈ। ਆਈਐਮਡੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਰਾਜਾਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ ਹੈ।Monsoon will be active again
ਮੌਸਮ ਵਿਭਾਗ ਨੇ ਆਪਣੇ ਅਪਡੇਟ ‘ਚ ਕਿਹਾ ਕਿ ਕੇਰਲ, ਕਰਨਾਟਕ ਅਤੇ ਗੋਆ ਦੇ ਕੁਝ ਹਿੱਸਿਆਂ ‘ਚ ਅਗਲੇ ਕੁਝ ਦਿਨਾਂ ‘ਚ 20 ਸੈਂਟੀਮੀਟਰ ਤੋਂ ਜ਼ਿਆਦਾ ਬਾਰਿਸ਼ ਹੋਵੇਗੀ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ (IMD) ਨੇ ਰਤਨਾਗਿਰੀ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਰਾਏਗੜ੍ਹ, ਸਿੰਧੂਦੁਰਗ, ਪੁਣੇ, ਸਤਾਰਾ, ਕੋਲਹਾਪੁਰ, ਪਰਭਨੀ, ਹਿੰਗੋਲੀ, ਅਮਰਾਵਤੀ, ਵਰਧਾ ਅਤੇ ਯਵਤਮਾਲ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੁੰਬਈ, ਠਾਣੇ, ਪਾਲਘਰ ਅਤੇ ਧੂਲੇ ਲਈ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਨਿਊਜ਼ ਏਜੰਸੀ ਏਐਨਆਈ ਨੇ ਸੋਸ਼ਲ ਮੀਡੀਆ ਸਾਈਟ ‘ਐਕਸ’ ‘ਤੇ ਸੋਮਵਾਰ ਸਵੇਰੇ ਦਿੱਲੀ ਐਨਸੀਆਰ ਵਿੱਚ ਮੀਂਹ ਦਾ ਵੀਡੀਓ ਸ਼ੇਅਰ ਕੀਤਾ ਹੈ। ਪੰਡਿਤ ਪੰਤ ਮਾਰਗ, ਜਨਪਥ ਅਤੇ ਸਿਵਲ ਲਾਈਨਜ਼ ਦੇ ਕਈ ਖੇਤਰਾਂ ਦੇ ਵੀਡੀਓਜ਼ ਸਾਂਝੇ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦਿੱਲੀ ਦੇ ਕਈ ਇਲਾਕਿਆਂ ‘ਚ ਮੀਂਹ ਕਾਰਨ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਗਈ ਸੀ।
also read :- ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਦੇ ਹੱਕ ‘ਚ ਸੁਪਰੀਮ ਕੋਰਟ!
ਕੇਰਲ ਦੇ ਕਈ ਸ਼ਹਿਰਾਂ ਲਈ ਅਲਰਟ
ਦੂਜੇ ਪਾਸੇ, ਆਈਐਮਡੀ ਨੇ ਸੋਮਵਾਰ ਨੂੰ ਕੇਰਲ ਦੇ ਮਲੱਪੁਰਮ, ਕੰਨੂਰ ਅਤੇ ਕਾਸਰਗੋਡ ਲਈ ਰੈੱਡ ਅਲਰਟ ਜਾਰੀ ਕੀਤਾ ਅਤੇ ਏਰਨਾਕੁਲਮ, ਤ੍ਰਿਸ਼ੂਰ, ਪਲੱਕੜ, ਕੋਝੀਕੋਡ ਅਤੇ ਵਾਇਨਾਡ ਲਈ ਔਂਰਜ ਅਲਰਟ ਜਾਰੀ ਕੀਤਾ। ਭਾਰੀ ਮੀਂਹ ਅਤੇ ਤੂਫ਼ਾਨ ਕਾਰਨ ਕੇਰਲ ਦੇ ਛੇ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ 15 ਜੁਲਾਈ ਨੂੰ ਬੰਦ ਰਹਿਣਗੇMonsoon will be active again