Wednesday, January 15, 2025

ਦਾਜ ਦੇ ਲਾਲਚੀ ਜ਼ਾਲਮ ਪਤੀ ਨੇ ਤੋੜ ਦਿੱਤੀਆਂ ਜ਼ੁਲਮ ਦੀਆਂ ਸਾਰੀਆਂ ਹੱਦਾਂ,ਜ਼ਿੰਦਾ ਪਤਨੀ ਨੂੰ ਰੱਸੀ ਨਾਲ ਬੰਨ੍ਹ ਲਟਕਾਇਆ ਖ਼ੂਹ ‘ਚ

Date:

MP Man Hangs Wife: ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਤੀ ਨੇ ਆਪਣੀ ਹੀ ਪਤਨੀ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ । ਜ਼ਾਲਮ ਪਤੀ ਨੇ ਦਾਜ ਦੇ ਲਾਲਚ ‘ਚ ਔਰਤ ਨੂੰ ਅਜਿਹਾ ਜ਼ਖ਼ਮ ਜਿਸ ਨੂੰ ਹਰ ਕੋਈ ਸੁਣ ਕੇ ਆਪਣੇ ਹੋਸ਼ ਗਵਾਹ ਦਏ ।

ਦਾਜ ਲਈ ਆਪਣੀ ਪਤਨੀ ਨਾਲ ਕੀਤਾ ਜਾਨਵਰਾਂ ਨਾਲੋ ਵੀ ਭੈੜਾ ਸਲੂਕ । ਬੇਰਹਿਮੀ ਦਾ ਮਾਮਲਾ ਜਾਵੇਦ ਥਾਣਾ ਖੇਤਰ ਦੇ ਕਿਰਪੁਰਾ ਦਾ ਹੈ। ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਖੂਹ ਵਿੱਚ ਧੱਕਾ ਦੇ ਕੇ ਰੱਸੀ ਦੇ ਸਹਾਰੇ ਛੱਡ ਦਿੱਤਾ। ਰੱਸੀ ਨਾਲ ਲਟਕਦੀ ਪਤਨੀ ਰਹਿਮ ਦੀ ਭੀਖ ਮੰਗਦੀ ਰਹੀ ਪਰ ਜ਼ਾਲਮ ਪਤੀ ਨੇ ਉਸਦੀ ਇੱਕ ਨਾ ਸੁਣੀ। ਔਰਤ ਦਰਦ ਨਾਲ ਬੁਰੀ ਤਰ੍ਹਾਂ ਚੀਕਦੀ ਰਹੀ। ਇਹ ਸਭ ਕੁਝ ਕਰਕੇ ਵੀ ਜ਼ਾਲਮ ਪਤੀ ਦਾ ਦਿਲ ਨਾ ਭਰਿਆ ਦੋਸ਼ ਨੇ ਵੀਡੀਓ ਬਣਾ ਕੇ ਸਹੁਰਿਆਂ ਨੂੰ ਭੇਜ ਦਿੱਤੀ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦੀ ਅਗਵਾਈ ‘ਚ ਭਾਜਪਾ ਸਖ਼ਤ: ਇੰਨ੍ਹਾਂ 4 ਲੀਡਰਾਂ ਨੂੰ ਕੱਡਿਆ ਪਾਰਟੀ ਤੋਂ ਬਾਹਰ

ਦੋਸ਼ੀ ਦਾ ਨਾਂ ਰਾਕੇਸ਼ ਪਿਤਾ ਰਾਮਚੰਦਰ ਕੀਰ ਹੈ। ਰਾਕੇਸ਼ ਕਿਰਪੁਰਾ ਪਿੰਡ ਦਾ ਰਹਿਣ ਵਾਲਾ ਹੈ। ਰਾਕੇਸ਼ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਪਤਨੀ ਤੋਂ ਦਾਜ ਦੀ ਮੰਗ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਰਾਕੇਸ਼ ਨੇ ਉਸ ਦੀ ਕੁੱਟਮਾਰ ਕੀਤੀ ਸੀ ਪਰ ਹੁਣ ਕੁਝ ਦਿਨਾਂ ਤੋ ਦੋਸ਼ ਨੇ ਆਪਣੀ ਕੁੱਟ -ਮਾਰ , ਪਰਸ਼ਾਨ ਕਰਨਾ ਜਿਆਦਾ ਹੀ ਸ਼ੁਰੂ ਕਰ ਦਿੱਤਾ ਸੀ ।

ਰਾਕੇਸ਼ ਨੇ ਗੁੱਸੇ ‘ਚ ਆ ਕੇ ਆਪਣੀ ਰਤਨੀ ਨੂੰ ਖੂਹ ‘ਚ ਰੱਸੀ ਨਾਲ ਲਟਕਾ ਦਿੱਤਾ। ਉਸ ਦੀ ਪਤਨੀ ਖੂਹ ਦੇ ਅੰਦਰੋਂ ਬਾਹਰ ਕੱਢਣ ਲਈ ਮਿੰਨਤਾਂ ਕਰਨ ਲੱਗੀ, ਚੀਕਦੀ ਰਹੀ, ਰੌਲਾ ਪਾਉਂਦੀ ਰਹੀ ਪਰ ਉਸ ਨੇ ਇਕ ਨਾ ਸੁਣੀ। ਬਾਅਦ ‘ਚ ਪਰਿਵਾਰਕ ਮੈਂਬਰਾਂ ਦੇ ਦਖ਼ਲ ਤੋਂ ਬਾਅਦ ਔਰਤ ਨੂੰ ਬਾਹਰ ਕੱਢਿਆ ਗਿਆ। MP Man Hangs Wife:

ਘਟਨਾ ਤੋਂ ਬਾਅਦ ਪੀੜਤ ਔਰਤ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਹੱਡਬੀਤੀ ਸੁਣਾਈ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੀੜਤਾ ਨੇ ਰਾਕੇਸ਼ ‘ਤੇ ਦਾਜ ਲਈ ਉਸ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਦਾਜ ਲਈ ਪਰੇਸ਼ਾਨ ਕਰਨ, ਕੁੱਟਮਾਰ ਕਰਨ ਅਤੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। MP Man Hangs Wife:

Share post:

Subscribe

spot_imgspot_img

Popular

More like this
Related

ਪੰਜਾਬ ਪੁਲਿਸ ਨੇ ਮਾਘੀ ਦੇ ਤਿਉਹਾਰ ਮੌਕੇ ਲਗਾਇਆ ਲੰਗਰ

ਚੰਡੀਗੜ੍ਹ, 14 ਜਨਵਰੀ: ਮਾਘੀ ਦੇ ਤਿਉਹਾਰ ਮੌਕੇ ਅੱਜ ਇੱਥੇ ਪੰਜਾਬ...

ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ: ਪੰਜਾਬ ਵਿਧਾਨ ਸਭਾ ਦੇ ਸਪੀਕਰ...

ਸੜਕੀ ਹਾਦਸਿਆਂ ਵਿੱਚ ਜਖਮੀ ਮਰੀਜਾਂ ਨੂੰ ਫਰਿਸਤੇ ਸਕੀਮ ਤਹਿਤ ਮਿਲੇਗਾ ਮੁਫ਼ਤ ਇਲਾਜ  – ਡਿਪਟੀ ਕਮਿਸ਼ਨਰ

ਅੰਮ੍ਰਿਤਸਰ 14 ਜਨਵਰੀ 2025-- ਡਾ.ਬਲਬੀਰ ਸਿੰਘ ਮੰਤਰੀ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ...