ਪੰਜਾਬ ਸਰਕਾਰ ‘ਤੇ ਪਾਰਲੀਮੈਂਟ ਤੋਂ ਕਾਰਵਾਈ ਦੀ ਮੰਗ, MP ਸਿਮਰਨਜੀਤ ਮਾਨ ਨੇ ਲਿਖੀ ਚਿੱਠੀ

Date:

MP Simranjit Mann

ਆਪਣੇ ਪੱਤਰ ਵਿੱਚ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਕਿਹਾ ਹੈ ਕਿ ‘ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ ਇੰਡੀਅਨ ਵਿਧਾਨ ਦੀ ਧਾਰਾ 14, 19, 21 ਜੋ ਇਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ, ਪੂਰਨ ਆਜਾਦੀ ਤੇ ਜਮਹੂਰੀਅਤ ਢੰਗ ਨਾਲ ਵਿਚਾਰ ਪ੍ਰਗਟ ਕਰਨ, ਰੋਸ਼ ਕਰਨ ਅਤੇ ਇੰਡੀਆ ਦੇ ਕਿਸੇ ਵੀ ਹਿੱਸੇ ਵਿਚ ਬਿਨ੍ਹਾਂ ਕਿਸੇ ਡਰ ਭੈ ਦੇ ਵਿਚਰਣ ਅਤੇ ਜਿੰਦਗੀ ਦੀ ਸੁਰੱਖਿਆ ਦੇ ਅਧਿਕਾਰ ਦਿੰਦੀਆ ਹਨ । ਉਨ੍ਹਾਂ ਦਾ ਉਲੰਘਣ ਕਰਕੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋ ਅੱਜ ਮਿਤੀ 01 ਫਰਵਰੀ 2024 ਨੂੰ ਮੇਰੇ ਗ੍ਰਹਿ ਕਿਲ੍ਹਾ  ਹਰਨਾਮ ਸਿੰਘ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ ਵਿਖੇ ਫਤਹਿਗੜ੍ਹ ਸਾਹਿਬ ਦੀ ਪੁਲਿਸ ਵੱਲੋ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀਆਂ ਦੀ ਛਾਉਣੀ ਬਣਾਕੇ ਘੇਰਾ ਪਾਉਦੇ ਹੋਏ ਹਾਉਸ ਅਰੈਸਟ ਕਰ ਲਿਆ ਹੈ । ਜਦੋਕਿ ਮੈਂ ਪੰਜਾਬ ਦੇ ਸੰਗਰੂਰ ਐਮ.ਪੀ. ਪਾਰਲੀਮੈਂਟ ਹਲਕੇ ਦੇ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹਾਂ ਅਤੇ ਆਪਣੇ ਹੱਕ ਹਕੂਕਾ ਅਤੇ ਫਰਜਾਂ ਦੀ ਪੁਰੀ ਜਾਣਕਾਰੀ ਰੱਖਦਾ ਹਾਂ । ਫਿਰ ਇਕ ਐਮ.ਪੀ ਹੁੰਦੇ ਹੋਏ ਪੰਜਾਬ ਸਰਕਾਰ ਵੱਲੋ ਬਿਨ੍ਹਾਂ ਵਜਹ ਭੜਕਾਹਟ ਵਾਲੀ ਕਾਰਵਾਈ ਕਰਦੇ ਹੋਏ ਮੈਨੂੰ ਅਤੇ ਮੇਰੀ ਪਾਰਟੀ ਦੇ ਅਹੁਦੇਦਾਰਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਗੈਰ ਵਿਧਾਨਿਕ, ਗੈਰ ਜਮਹੂਰੀਅਤ ਅਤੇ ਮਾਹੌਲ ਨੂੰ ਖੁਦ ਸਰਕਾਰ ਵੱਲੋ ਗੰਧਲਾ ਕਰਨ ਵਾਲੀ ਅਸਹਿ ਕਾਰਵਾਈ ਕੀਤੀ ਗਈ ਹੈ ।

ਜਦੋਕਿ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਾਡੀ ਪਾਰਟੀ ਵੱਲੋ ਅੱਜ ਧੁਰੀ (ਸੰਗਰੂਰ) ਵਿਖੇ ਸਾਡੇ ਇਕ ਬੇਕਸੂਰ ਨੌਜਵਾਨ ਸ. ਭਾਨਾ ਸਿੱਧੂ ਦੀ ਗੈਰ ਵਿਧਾਨਿਕ ਢੰਗ ਨਾਲ ਕੀਤੀ ਗ੍ਰਿਫਤਾਰੀ ਨੂੰ ਲੈਕੇ ਰੋਸ ਵੱਜੋ ਧੁਰੀ ਰੇਲਵੇ ਫਾਟਕ ਕੋਲ ਰੋਸ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ । ਅਜਿਹਾ ਅਮਲ ਕਰਦੇ ਹੋਏ ਸਾਡੀ ਪਾਰਟੀ ਤੇ ਮੇਰੇ ਵੱਲੋ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਵਿਵਸਥਾਂ ਨੂੰ ਪ੍ਰਭਾਵਿਤ ਕਰਨ ਵਾਲੀ ਜਾਂ ਗੈਰ ਕਾਨੂੰਨੀ ਅਮਲ ਨਹੀਂ ਸੀ ਕੀਤਾ ਜਾ ਰਿਹਾ। ਫਿਰ ਵੀ ਸਾਨੂੰ ਆਪਣੇ ਘਰਾਂ ਵਿਚ ਗ੍ਰਿਫਤਾਰ ਕਰਕੇ ਅਤੇ ਦਹਿਸਤ ਪਾਉਣ ਦੀ ਕਾਰਵਾਈ ਕਰਕੇ ਮੇਰੇ ਤੇ ਮੇਰੀ ਪਾਰਟੀ ਦੇ ਮੈਬਰਾਂ ਦੇ ਜਮਹੂਰੀਅਤ ਅਤੇ ਵਿਧਾਨਿਕ ਹੱਕਾਂ ਨੂੰ ਕੁੱਚਲਿਆ ਗਿਆ ਹੈ’ ।

‘ਐਮ.ਪੀ ਦੇ ਅਹਿਮ ਅਹੁਦੇ ਉਤੇ ਬਿਰਾਜਮਾਨ ਹੁੰਦੇ ਹੋਏ ਜੇਕਰ ਪੰਜਾਬ ਸਰਕਾਰ ਤੇ ਪੁਲਿਸ ਮੇਰੇ ਵਰਗੇ ਇਨਸਾਨ ਨਾਲ ਗੈਰ ਵਿਧਾਨਿਕ ਅਤੇ ਜ਼ਬਰ ਕਰ ਸਕਦੀ ਹੈ ਤਾਂ ਫਿਰ ਆਮ ਨਾਗਰਿਕ ਨਾਲ ਸਰਕਾਰ ਤੇ ਪੁਲਿਸ ਦੇ ਵਤੀਰੇ ਦੀ ਗੱਲ ਤਾਂ ਸਪੱਸਟ ਜਾਹਰ ਹੈ ਕਿ ਸਰਕਾਰ ਤੇ ਪੁਲਿਸ ਉਨ੍ਹਾਂ ਉਤੇ ਕਿੰਨਾ ਜ਼ਬਰ ਕਰਦੀ ਹੋਵੇਗੀ। ਮੇਰੀ ਆਪ ਜੀ ਨੂੰ ਬਤੌਰ ਪਾਰਲੀਮੈਂਟ ਦੇ ਨਿਰਪੱਖਤਾ ਵਾਲੇ ਸਪੀਕਰ ਦੇ ਅਹੁਦੇ ਉਤੇ ਬਿਰਾਜਮਾਨ ਹੋਣ ਦੇ ਨਾਤੇ ਬੇਨਤੀ ਹੈ ਕਿ ਮੇਰੇ ਨਾਲ ਪੰਜਾਬ ਸਰਕਾਰ ਤੇ ਪੁਲਿਸ ਵੱਲੋ ਕੀਤੀ ਇਸ ਜਿਆਦਤੀ ਵਿਰੁੱਧ ਵਿਧਾਨ ਅਨੁਸਾਰ ਘੜੇ ਕਾਨੂੰਨਾਂ ਦੀ ਰਖਵਾਲੀ ਕਰਦੇ ਹੋਏ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਕਾਰਵਾਈ ਕਰਨ ਦਾ ਪ੍ਰਬੰਧ ਕੀਤਾ ਜਾਵੇ ।

READ ALSO:Mohammed Siraj ਦੂਜੇ ਟੈਸਟ ਦੇ ਪਲੇਇੰਗ 11 ਦਾ ਨਹੀਂ ਹਿੱਸਾ ਬਣ ਸਕੇ, BCCI ਨੇ ਤੇਜ਼ ਗੇਂਦਬਾਜ਼ ਬਾਰੇ ਦਿੱਤੀ ਵੱਡੀ ਅਪਡੇਟ

ਦੂਸਰਾ ਮੈਨੂੰ ਪੰਜਾਬ ਹਰਿਆਣਾ ਹਾਈਕੋਰਟ ਵੱਲੋ ਇਕ ਕੇਸ ਵਿਚ ਫਾਰਗ ਕਰਦੇ ਹੋਏ ਇਹ ਸਰਕਾਰ ਤੇ ਪੁਲਿਸ ਨੂੰ ਹੁਕਮ ਕੀਤੇ ਹੋਏ ਹਨ ਕਿ ਮੇਰੀ ਗ੍ਰਿਫਤਾਰੀ ਕਰਨ ਤੋ 7 ਦਿਨ ਪਹਿਲੇ ਮੈਨੂੰ ਕਾਰਨ ਦੱਸਦੇ ਹੋਏ ਸੂਚਿਤ ਕੀਤਾ ਜਾਵੇ । ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਵੀ ਘੋਰ ਉਲੰਘਣਾ ਕੀਤੀ ਹੈ । ਉਮੀਦ ਕਰਦੇ ਹਾਂ ਕਿ ਆਪ ਜੀ ਇਸ ਸੰਬੰਧੀ ਵੱਡੇ ਸਤਿਕਾਰਯੋਗ ਅਹੁਦੇ ਦੇ ਮਾਣ ਸਨਮਾਨ ਨੂੰ ਕਾਇਮ ਰੱਖਣ ਹਿੱਤ ਪੰਜਾਬ ਸਰਕਾਰ ਵਿਰੁੱਧ ਇਸ ਹੋਈ ਅਵੱਗਿਆ ਲਈ ਅਗਲੇਰੀ ਕਾਰਵਾਈ ਕਰਦੇ ਹੋਏ ਮੈਨੂੰ ਬਤੌਰ ਮੈਂਬਰ ਪਾਰਲੀਮੈਂਟ ਦੇ ਇਨਸਾਫ ਦਿਵਾਉਣ ਦੀ ਭੂਮਿਕਾ ਨਿਭਾਉਗੇ ਅਤੇ ਅਜਿਹਾ ਪ੍ਰਬੰਧ ਕਰੋਗੇ ਕਿ ਕਿਸੇ ਵੀ ਇਨਸਾਨ ਦੇ ਵਿਧਾਨਿਕ ਹੱਕਾਂ ਨੂੰ ਪੰਜਾਬ ਸਰਕਾਰ ਜਾਂ ਪੁਲਿਸ ਕੁੱਚਲ ਨਾ ਸਕੇ । ਧੰਨਵਾਦੀ ਹੋਵਾਂਗਾ’

ਦੇਖਣ ਵਾਲੀ ਗੱਲ ਰਹੇਗੀ ਇਸ ਪੱਤਰ ਤੋਂ ਬਾਅਦ ਕਿਆ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਪੰਜਾਬ ਸਰਕਾਰ ਉੱਤੇ ਕੋਈ ਕਾਰਵਾਈ ਦੀ ਪਹਿਲ ਕਰਦੇ ਨੇ ਜਵਾਬ ਮੰਗਦੇ ਨੇ ਜਾਂ ਤਾਂ ਸੰਸਦ ਸਿਮਰਨਜੀਤ ਸਿੰਘ ਮਾਨ ਦਾ ਇਹ ਪੱਤਰ ਸਿਰਫ ਇੱਕ ਕਾਗਜ਼ੀ ਰਿਕਾਰਡ ਬਣ ਕੇ ਪਾਰਲੀਮੈਂਟ ਪਿਆ ਰਹੇਗਾ ।

MP Simranjit Mann

Share post:

Subscribe

spot_imgspot_img

Popular

More like this
Related

ਹਰਿਆਣਾ ਸਣੇ ਇਨ੍ਹਾਂ ਤਿੰਨ ਸੂਬਿਆਂ ‘ਚ NIA ਨੇ ਮਾਰਿਆ ਛਾਪਾ , 315 ਰਾਈਫਲਾਂ ਸਣੇ ਕਈ…

NIA Raid in 4 State  ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 19 ਦਸੰਬਰ 2024

Hukamnama Sri Harmandir Sahib Ji ਸਲੋਕੁ ਮਃ ੩ ॥ ਨਾਨਕ ਨਾਮੁ...

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...