Mr. Bir Singh Gill
ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਮਾਜ ਸੇਵੀ ਤੇ ਕਿਸਾਨ ਆਗੂ ਸੁੱਖਦੀਪ ਸਿੰਘ ਗਿੱਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਪਿਤਾ ਸ. ਬੀਰ ਸਿੰਘ ਗਿੱਲ (67 ਸਾਲ) ਕੁਝ ਸਮਾਂ ਬੀਮਾਰ ਰਹਿਣ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ
ਉਹ ਅਪਣੇ ਪਿਛੇ ਤਿੰਨ ਧੀਆਂ ਅਤੇ ਪੁੱਤਰ ਨੂੰ ਰੌਂਦਿਆ ਕੁਰਲਾਉਂਦਿਆਂ ਛੱਡ ਗਏ ਹਨ 28 ਜੂਨ ਨੂੰ ਉਹਨਾਂ ਦਾ ਅੰਤਿਮ ਸਸਕਾਰ ਉਹਨਾਂ ਦੇ ਪਿੰਡ ਗਿੱਲ ਚ ਕੀਤਾ ਗਿਆ ਸੀ , ਇਸ ਮੌਕੇ ਵੱਖ ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਕਿਸਾਨ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਦੁੱਖ ਦੀ ਘੜੀ ਵਿੱਚ ਸਮਾਜ ਸੇਵੀ ਅਤੇ ਕਿਸਾਨ ਆਗੂ ਸੁਖਦੀਪ ਸਿੰਘ ਗਿੱਲ ਨਾਲ ਕਾਰ ਸੇਵਾ ਬਾਬਾ ਭਿੰਦਾ ਆਲਮਗੀਰ,ਹਰਬੰਸ ਸਾਬਕਾ ਸਰਪੰਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਯਾਦਵਿੰਦਰ ਸਿੰਘ, ਬੰਟੀ ਬੁਰੜ ਸਰਪੰਚ ਤੇਜ਼ੀ ਕਾਲੇਕਾ, ਲਾਲਜੀਤ ਅੰਟਾਲ,ਅਵਤਾਰ ਸਿੰਘ ਮੇਹਲੋ ਸਰਸਤ ਯੂਨੀਅਨ ਲੱਖੋਵਾਲ ਮਨਜੀਤ ਸਿੰਘ ਢੀਂਡਸਾ ਪ੍ਰਧਾਨ ਲੁਧਿਆਣਾ ਲੱਖੋਵਾਲ , ਗੁਰੂ ਨਾਨਕ ਦੇਵ ਇਜੀਅਰਨਿਗ ਕਾਲਜ ਲੁਧਿਆਣਾ,ਨਦਰਿ ਫਾਊਡੇਸ਼ਨ, ਸੰਦੀਪ ਅਮਰੀਕਾ, ਦੀਪ ਇਟਲੀ,ਗੁਰਮੀਤ ਸਿੰਘ ਇਟਲੀ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
7 ਜੁਲਾਈ 2024 ਨੂੰ ਦਿਨ ਐਤਵਾਰ ਨੂੰ 12 ਤੋਂ 1.30 ਵਜੇ ਤਕ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੀਤੀ ਜਾਵੇਗੀ ,ਤਾਂ ਦੱਸ ਦੇਈਏ ਕੇ ਇਹ ਅਰਦਾਸ ਸਥਾਨ ਵੱਡਾ ਗੁਰਦਆਰਾ ਸਾਹਿਬ ਪਿੰਡ ਗਿੱਲ ਲੁਧਿਆਣਾ ਵਿਖੇ ਹੋਵੇਗੀ ,ਜਿਸ ਚ ਪਰਿਵਾਰ ਨੇ ਸਭ ਨੂੰ ਨਿਮਰਤਾ ਸਹਿਤ ਇਸ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ |
Read Also : ਬਾਬਾ ਨਾਲ ਰੱਖਦਾ ਸੀ ਸੋਹਣੀਆਂ ਕੁੜੀਆਂ ਦਾ ਟੋਲਾ, ਮਾਰਦਾ ਸੀ ਮੋਹਿਨੀ ਮੰਤਰ
ਦੱਸ ਦੇਈਏ ਕੇ ਸਰਦਾਰ ਬੀਰ ਸਿੰਘ ਬਹੁਤ ਚੰਗੇ ਸੁਭਾਅ ਦੇ ਮਾਲਕ ਸਨ | ਲੋਕਾਂ ਦੇ ਵਿਚ ਵਿਚਰਣ ਵਾਲੇ ਸਨ , ਇਹਨਾਂ ਦਾ ਬੇਟਾ ਸਮਾਜ ਸੇਵੀ ਸੁਖਦੀਪ ਗਿੱਲ ਜੋ ਕੇ ਆਪਣੇ ਪਿਤਾ ਦੇ ਦੱਸੇ ਰਸਤੇ ਤੇ ਚੱਲ ਰਹੇ ਹਨ , ਕਿਸਾਨ ਅੰਦੋਲਨ ਦੇ ਵਿੱਚ ਉਹ ਲਗਾਤਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਦਿਖਾਈ ਦਿਤੇ |
Mr. Bir Singh Gill