ਕਈ ਬਿਮਾਰੀਆਂ ਦਾ ਰਾਮਬਾਣ ਇਲਾਜ਼ ਹੈ ਇਹ ਫ਼ਲ ਜਾਣੋ ਕੀ ਹੈ ਇਸਦੀ ਖ਼ਾਸੀਅਤ

ਕਈ ਬਿਮਾਰੀਆਂ ਦਾ ਰਾਮਬਾਣ ਇਲਾਜ਼ ਹੈ ਇਹ ਫ਼ਲ ਜਾਣੋ ਕੀ ਹੈ ਇਸਦੀ ਖ਼ਾਸੀਅਤ

Mulberry For Good Health ਉਹ ਫਲ ਜਿਸ ਦਾ ਨਾਮ ਸੁਣ ਕੇ ਹਰ ਕਿਸੇ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ, ਚਾਹੇ ਉਹ ਬੱਚਾ ਹੋਵੇ ਜਾਂ ਬਜ਼ੁਰਗ। ਜਿਸਦਾ ਨਾਮ ਹੈ ਸ਼ਹਿਤੂਤ |ਸ਼ਹਿਤੂਤ ਇੱਕ ਛੋਟਾ, ਰਸਦਾਰ ਅਤੇ ਸਵਾਦਿਸ਼ਟ ਫਲ ਹੈ, ਜਿਸਦਾ ਰੰਗ ਲਾਲ, ਕਾਲਾ ਅਤੇ ਚਿੱਟਾ ਹੁੰਦਾ ਹੈ। ਜਦੋਂ ਵੀ ਇਸ ਫ਼ਲ ਦਾ ਮੌਸਮ ਆਉਂਦਾ ਹੈ ਤਾਂ […]

Mulberry For Good Health

ਉਹ ਫਲ ਜਿਸ ਦਾ ਨਾਮ ਸੁਣ ਕੇ ਹਰ ਕਿਸੇ ਦੇ ਮੂੰਹ ‘ਚ ਪਾਣੀ ਆ ਜਾਂਦਾ ਹੈ, ਚਾਹੇ ਉਹ ਬੱਚਾ ਹੋਵੇ ਜਾਂ ਬਜ਼ੁਰਗ। ਜਿਸਦਾ ਨਾਮ ਹੈ ਸ਼ਹਿਤੂਤ |ਸ਼ਹਿਤੂਤ ਇੱਕ ਛੋਟਾ, ਰਸਦਾਰ ਅਤੇ ਸਵਾਦਿਸ਼ਟ ਫਲ ਹੈ, ਜਿਸਦਾ ਰੰਗ ਲਾਲ, ਕਾਲਾ ਅਤੇ ਚਿੱਟਾ ਹੁੰਦਾ ਹੈ। ਜਦੋਂ ਵੀ ਇਸ ਫ਼ਲ ਦਾ ਮੌਸਮ ਆਉਂਦਾ ਹੈ ਤਾਂ ਬੱਚੇ ਇਸਨੂੰ ਪੇੜਾਂ ਤੋਂ ਤੋੜ ਕੇ ਜ਼ਰੂਰ ਖਾਂਦੇ ਹਨ | ਪਰ ਕਿ ਤੁਹਾਨੂੰ ਪਤਾ ਹੈ ਇਹ ਫਲ ਦੇਖਣ ‘ਚ ਜਿੰਨਾ ਖੂਬਸੂਰਤ ਹੈ ਓਨਾ ਹੀ ਸਾਡੀ ਸਿਹਤ ਲਈ ਵੀ ਫਾਇਦੇਮੰਦ ਹੈ।

ਇਹ ਕਾਲਾ-ਕਾਲਾ ਮਿੱਠਾ ਸ਼ਹਿਤੂਤ ਯਾਨੀ ਕਿ ਮਲਬੇਰੀ ਇਮਿਊਨ ਪਾਵਰ ਵਧਾਉਣ ਦਾ ਸਭ ਤੋਂ ਵਧੀਆ ਅਤੇ ਸਸਤਾ ਤਰੀਕਾ ਹੈ। ਨਾਲ ਹੀ ਇਹ ਸਾਡੀ ਚਮੜੀ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਮਲਬੇਰੀ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਵਿਟਾਮਿਨ ਏ, ਸੀ ਅਤੇ ਈ ਦੇ ਨਾਲ-ਨਾਲ ਇਸ ‘ਚ ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵੀ ਕਾਫੀ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਫਲ ਦਾ ਸੇਵਨ ਤੁਹਾਨੂੰ ਸੋਜ, ਦਿਲ ਦੀਆਂ ਬੀਮਾਰੀਆਂ, ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇਹ ਕਿਡਨੀ, ਵਾਲਾਂ, ਚਮੜੀ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।

also read :- ਕੀ ਤੁਹਾਨੂੰ ਪਤਾ ਹੈ ਕਿ ਰਾਇਤਾ ਮੂੰਹ ਦੇ ਸਵਾਦ ਲਈ ਹੀ ਨਹੀਂ ਬਲਕਿ ਸਿਹਤ ਲਈ ਵੀ ਹੈ ਬਹੁਤ ਲਾਭਕਾਰੀ

ਸ਼ਹਿਤੂਤ ਦੀਆਂ ਤਿੰਨ ਕਿਸਮਾਂ ਹਨ | ਚਿੱਟਾ, ਲਾਲ ਅਤੇ ਕਾਲਾ ਜੋ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਕਾਰਗਰ ਹੈ। ਜੇਕਰ ਤੁਹਾਡੇ ਵਾਲ ਸਮੇਂ ਤੋਂ ਪਹਿਲਾਂ ਚਿੱਟੇ ਹੋ ​​ਰਹੇ ਹਨ ਤਾਂ ਇਸ ਦੇ ਜੂਸ ਦਾ ਸੇਵਨ ਕਰੋ। ਇਹ ਤੁਹਾਡੇ ਵਾਲਾਂ ਲਈ ਬਹੁਤ ਲਾਭਕਾਰੀ ਹੋਵੇਗਾ |

Tags:

Related Posts