ਹਿਨਾ ਖਾਨ ਤੋਂ ਬਾਅਦ ਹੁਣ ਅਵਨੀਤ ਕੌਰ ਨਾਲ ਰੋਮਾਂਸ ਕਰਦੇ ਨਜ਼ਰ ਆਏ ਮੁਨੱਵਰ ਫਾਰੂਕੀ

Munawar Faruqui
Munawar Faruqui

Munawar Faruqui

ਬਿਗ ਬੌਸ ਵਿਜੇਤਾ ਮੁਨੱਵਰ ਫਾਰੂਕੀ ਹੁਣ ਹੌਲੀ-ਹੌਲੀ ‘ਡੋਂਗਰੀ ਦੇ ਕਿੰਗ’ ਤੋਂ ‘ਰੋਮਾਂਸ ਕਿੰਗ’ ਬਣਦੇ ਜਾ ਰਹੇ ਹਨ। ‘ਬਿੱਗ ਬੌਸ 17’ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਦੀ ਝੋਲੀ ਦੇ ਵਿੱਚ ਬੇਸ਼ੁਮਾਰ ਕੰਮ ਹੈ |

ਇਨ੍ਹੀਂ ਦਿਨੀਂ ਮੁਨੱਵਰ ਫਾਰੂਕੀ ਆਪਣੇ ਗੀਤ ‘ਹਲਕੀ-ਹਲਕੀ ਸੀ’ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਹੇ ਹਨ। ਤਿੰਨ ਦਿਨ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 70 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ‘ਚ ਮੁਨੱਵਰ ਨਾਲ ਹਿਨਾ ਖਾਨ ਦੀ ਕੈਮਿਸਟਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ।
ਹਾਲ ਹੀ ‘ਚ ਇਸੇ ਗੀਤ ‘ਤੇ ਮੁਨੱਵਰ ਫਾਰੂਕੀ ਅਦਾਕਾਰਾ ਅਵਨੀਤ ਕੌਰ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਜਿਸਦੀ ਵੀਡੀਓ ਮੁਨੱਵਰ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ | ਇਸ ਵੀਡੀਓ ‘ਚ ਮੁਨੱਵਰ ਫਾਰੂਕੀ ਅਤੇ ਅਵਨੀਤ ਕੌਰ ‘ਹਲਕੀ-ਹਲਕੀ ਸੀ’ ਗੀਤ ‘ਤੇ ਆਪਣੀ ਕੈਮਿਸਟਰੀ ਦਿਖਾ ਰਹੇ ਹਨ।

also read :- ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਲੱਗਣਗੀਆਂ ਰੌਣਕਾਂ,ਮਾਰਚ ਮਹੀਨੇ ਬੱਚੇ ਨੂੰ ਜਨਮ ਦੇਣਗੇ ਮਾਤਾ ਚਰਨ ਕੌਰ..!

ਮੁਨੱਵਰ ਫਾਰੂਕੀ ਅਤੇ ਅਵਨੀਤ ਕੌਰ ਦੀ ਇਸ ਵੀਡੀਓ ‘ਤੇ ਟਿੱਪਣੀ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘ਕਿਸਮਤ ਹੋਵੇ ਤੋ ਮੁੰਨਾ ਜਿਹੀ, ਕਸਮ ਨਾਲ’।ਇਕ ਹੋਰ ਯੂਜ਼ਰ ਨੇ ਲਿਖਿਆ, ‘ਲੋ ਬਾਈ, ਹੁਣ ਇਹ ਮੇਰੀ ਕ੍ਰਸ਼ ਨੂੰ ਵੀ ਲੈ ਗਿਆ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਯਾਰ, ਇਨ੍ਹਾਂ ਦੋਹਾਂ ਦੀ ਕੈਮਿਸਟਰੀ ਵੀ ਚੰਗੀ ਲੱਗ ਰਹੀ ਹੈ, ਮੁਨੱਵਰ ਸਾਰਿਆਂ ਨਾਲ ਕਿਵੇਂ ਫਿੱਟ ਬੈਠ ਜਾਂਦਾ ਹੈ’।

[wpadcenter_ad id='4448' align='none']