Murder of youth in Amritsar
ਦੇਰ ਰਾਤ ਅੰਮ੍ਰਿਤਸਰ ਦੇ ਕਸਬਾ ਵੇਰਕਾ ਅਧੀਨ ਪੈਂਦੇ ਪਿੰਡ ਜਹਾਂਗੀਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਦਾ ਘਰ ਵਿੱਚ ਦਾਖਿਲ ਹੋਕੇ ਹਮਲਾਵਰ ਵੱਲੋਂ ਕਤਲ ਕਰ ਦਿੱਤਾ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਇਹ ਕਤਲ ਇੱਕ ਨਿਹੰਗ ਸਿੰਘ ਨੇ ਕੀਤਾ ਹੈ। ਛੋਟੀ ਜਿਹੀ ਗੱਲ ਨੂੰ ਲੈਕੇ ਮ੍ਰਿਤਕ ਨੌਜਵਾਨ ਦਾ ਨਿਹੰਗ ਸਿੰਘ ਨਾਲ ਵਿਚਕਾਰ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਮੁਲਜ਼ਮ ਨਿਹੰਗ ਨੇ ਮੌਕਾ ਵੇਖ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਘਰ ਦਾਖਿਲ ਹੋਕੇ ਕਤਲ: ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਮੁਲਜ਼ਮ ਨਿਹੰਗ ਸਿੰਘ ਅੰਦਰ ਦਾਖਿਲ ਹੋਇਆ ਅਤੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਸੁੱਤੇ ਪਏ ਨੌਜਵਾਨ ਦਾ ਕਤਲ ਕਰ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਨੌਜਵਾਨ ਦਾ ਕਤਲ ਕਰਨ ਲਈ ਉਸ ਨੂੰ ਕੋਠੇ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ। ਮ੍ਰਿਤਕ ਦੇ ਜੀਜੇ ਦਾ ਕਹਿਣਾ ਹੈ ਕਿ ਨਿਹੰਗ ਬਾਣੇ ਵਿੱਚ ਘੁੰਮਦਾ ਮੁਲਜ਼ਮ ਦਿਮਾਗੀ ਤੌਰ ਉੱਤੇ ਹੀ ਅਪਰਾਧਿਕ ਕਿਸਮ ਦਾ ਸ਼ਖ਼ਸ ਹੈ ਅਤੇ ਪਹਿਲਾਂ ਵੀ ਸਾਰਾ ਪਿੰਡ ਉਸ ਦੀਆਂ ਹਰਕਤਾਂ ਤੋਂ ਪਰੇਸ਼ਾਨ ਸੀ। ਹੁਣ ਉਸ ਨੇ ਹੱਦਾਂ ਪਾਰ ਕਰਦਿਆਂ ਘਰ ਅੰਦਰ ਦਾਖਿਲ ਹੋਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।Murder of youth in Amritsar
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (29 ਅਗਸਤ 2024)
ਪੁਲਿਸ ਨੇ ਦੱਸਿਆ ਕਿਉਂ ਕੀਤਾ ਕਤਲ: ਮੌਕੇ ਉੱਤੇ ਪਹੁੰਚੇ ਪੁਲਿਸ ਡੀਐੱਸਪੀ ਮੁਤਾਬਿਕ ਮ੍ਰਿਤਕ ਨੌਜਵਾਨ ਛੋਟੇ ਕੱਦ ਦਾ ਸੀ ਅਤੇ ਇਸ ਲਈ ਮੁਲਜ਼ਮ ਨਿਹੰਗ ਸਿੰਘ ਉਸ ਦਾ ਮਜ਼ਾਕ ਉਡਾਉਂਦਾ ਸੀ। ਇਸ ਮਾਮਲੇ ਨੂੰ ਲੈਕੇ ਦੋਵਾਂ ਵਿਚਕਾਰ ਹੋਈ ਮਾਮੂਲੀ ਤਕਰਾਰ ਇੰਨੀ ਵੱਧ ਗਈ ਕਿ ਮੁਲਜ਼ਮ ਨੇ ਘਰ ਵੜ ਕੇ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਵਾਰਦਾਤ ਮਗਰੋਂ ਮੁਲਜ਼ਮ ਫਰਾਰ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਲਜ਼ਮ ਦੀ ਜੰਗੀ ਪੱਧਰ ਉੱਤੇ ਭਾਲ ਜਾਰੀ ਹੈ।Murder of youth in Amritsar