ਮੇਰੀ ਮਾਂ

ਮੇਰੀ ਮਾਂ

ਰੱਬ ਵੀ ਸੋਹਣਾ ਜੱਗ ਵੀ ਸੋਹਣਾ , ਸੋਹਣਾ ਚੰਨ ਬਥੇਰਾਸਾਰੇ ਸੋਹਣੇ ਇੱਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ ? ਮਾਂ ਜਿਸਨੂੰ ਜੱਗ ਚ ਰੱਬ ਦਾ ਦੂਜਾ ਨਾਮ ਕਿਹਾ ਜਾਂਦਾ ਹੈ ਕਿਹਾ ਜਾਂਦਾ ਕੇ ਹਰ ਵੇਲੇ ਰੱਬ ਤਾਂ ਸਾਡੇ ਨਾਲ ਨਹੀਂ ਰਹਿ ਸਕਦਾ ਇਸ ਲਈ ਰੱਬ ਇਕ ਮਾਂ ਬਣਾ ਕੇ ਭੇਜੀ ਜੋ ਆਪਣਾ ਖਿਆਲ ਛੱਡ ਕੇ […]

ਰੱਬ ਵੀ ਸੋਹਣਾ ਜੱਗ ਵੀ ਸੋਹਣਾ , ਸੋਹਣਾ ਚੰਨ ਬਥੇਰਾ
ਸਾਰੇ ਸੋਹਣੇ ਇੱਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ ?

ਮਾਂ ਜਿਸਨੂੰ ਜੱਗ ਚ ਰੱਬ ਦਾ ਦੂਜਾ ਨਾਮ ਕਿਹਾ ਜਾਂਦਾ ਹੈ ਕਿਹਾ ਜਾਂਦਾ ਕੇ ਹਰ ਵੇਲੇ ਰੱਬ ਤਾਂ ਸਾਡੇ ਨਾਲ ਨਹੀਂ ਰਹਿ ਸਕਦਾ ਇਸ ਲਈ ਰੱਬ ਇਕ ਮਾਂ ਬਣਾ ਕੇ ਭੇਜੀ ਜੋ ਆਪਣਾ ਖਿਆਲ ਛੱਡ ਕੇ ਆਪਣੇ ਬੱਚਿਆਂ ਲਈ ਹਰ ਉਹ ਚੀਜ ਕਰਦੀ ਹੈ ਜਿਸ ਨਾਲ ਬੱਚੇ ਖੁਸ਼ ਹੋ ਜਾਣ my mother

ਜਦ ਵੀ ਛੁੱਟੀ ਵਾਲੇ ਦਿਨ ਘਰ ਜਾਈਦਾ ਹੈ ਘਰ ਦਾ ਬੂਹਾ ਖੋਲ੍ਹਦਿਆਂ ਸਾਰ ਜੇਕਰ ਮਾਂ ਨਾ ਵਿਖੇ ਤਾਂ ਇਕੋ ਬੋਲ ਮੂੰਹੋਂ ਨਿਕਲਦਾ ਹੈ ਮੰਮੀ ਕਿੱਥੇ ਹੈ ਚਾਹੇ ਕੋਈ ਕੰਮ ਹੋਵੇ ਵੀ ਨਾ ਪਰ ਮੰਮੀ ਕਿਥੇ ਹੈ ਇਹ ਜਰੂਰ ਬੋਲ ਸਾਡੇ ਮੂੰਹੋਂ ਨਿਕਲਦੇ ਨੇ ਕਿਉਕਿ ਜਦ ਤੱਕ ਮਾਂ ਘਰੇ ਦਿਖਾਈ ਨਾ ਦੇਵੇ ਓਦੋ ਤੱਕ ਸਾਨੂੰ ਚੈਨ ਹੀ ਨਹੀਂ ਆਉਂਦਾ

ਮੈਂ ਮਾਂ ਸ਼ਬਦ ਦੀ ਵਿਆਖਿਆ ਤਾਂ ਨਹੀਂ ਕਰ ਸਕਦੀ ਪਰ ਇਹਨਾਂ ਜਰੂਰ ਪਤਾ ਹੈ ਜਦ ਜਿੰਦਗੀ ਚ ਦੁੱਖ ਆਉਂਦਾ ਹੈ ਅਤੇ ਮੇਰੇ ਚਿਹਰੇ ਤੇ ਉਦਾਸੀ ਹੁੰਦੀ ਹੈ ਉਹ ਹੋਰ ਕਿਸੇ ਨੂੰ ਨਹੀਂ ਦਿਖਦੀ ਸਿਰਫ ਮੇਰੀ ਮਾਂ ਤੋਂ ਬਿਨਾ
ਦੇਸ਼ ਦੇ ਵਿੱਚ ਮਾਂ ਦਿਵਸ ਸਾਲ ਚ ਸਿਰਫ ਇੱਕ ਵਾਰ ਵੀ ਹੀ ਮਨਾਇਆ ਜਾਂਦਾ ਹੈ ਪਰ ਮੇਰੇ ਲਈ ਮਾਂ ਦਿਵਸ ਤਾਂ ਹਰ ਰੋਜ ਹੀ ਹੈ ਚਾਹੇ ਮਾਂ ਅਤੇ ਮੈਂ ਵੇਖ ਰਹਿੰਦੇ ਹਾਂ ਪਰ ਹਫਤੇ ਦੀ ਇੱਕ ਛੁੱਟੀ ਹੀ ਮੇਰੇ ਲਈ ਬਹੁਤ ਵੱਡਾ ਦਿਨ ਅਤੇ ਮਾਂ ਦਿਵਸ ਦੇ ਤੋਰ ਤੇ ਖਾਸ ਬਣ ਜਾਂਦੀ ਹੈmy mother

ਮਾਂ ਸਬਦ ਸੁਨਣ ਦੇ ਵਿੱਚ ਬੋਲਣ ਦੇ ਵਿਚ ਸਿਰਫ ਦੋ ਅੱਖਰਾਂ ਦਾ ਸੁਮੇਲ ਹੈ ਪਰ ਮਾਂ ਹੋਣਾ ਕੋਈ ਸੋਖੀ ਗੱਲ ਨਹੀਂ ਹੈ ਮਾਂ ਪਹਿਲਾਂ ਤਾਂ ਇੱਕ ਧੀ ਹੁੰਦੀ ਹੈ ਫਿਰ ਉਹ ਕਿਸੇ ਦੀ ਨੂੰਹ ਬਣਦੀ ਹੈ ਫਿਰ ਪਤਨੀ ਫਿਰ ਮਾਂ ਬਣਦੀ ਹੈ ਫਿਰ ਕਿਸੇ ਦੀ ਦਾਦੀ, ਨਾਨੀ ,ਮਾਮੀ,ਭੂਆ , ਮਾਸੀ , ਚਾਚੀ ਹੋਰ ਵੀ ਕਈ ਤਰਾਂ ਦੇ ਰਿਸ਼ਤਿਆਂ ਨਾਲ ਜੁੜ ਜਾਂਦੀ ਹੈ ਮਾਂ , ਪਰ ਉਹ ਇਨੇ ਰਿਸ਼ਤਿਆਂ ਨੂੰ ਵੀ ਬਹੁਤ ਹੀ ਸੋਹਣੇ ਤਰੀਕੇ ਨਾਲ ਨਿਭਾਉਂਦੀ ਹੈ ਉਹ ਕਦੇ ਡੋਲਦੀ ਨਹੀਂ ਬਲਕਿ ਸਾਰੇ ਹੀ ਰਿਸ਼ਤੇ ਉਹ ਬਾਖ਼ੂਬੀ ਨਿਭਾਉਂਦੀ ਹੈ

also read :- ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਗਰਮੀ ਕੱਢੇਗੀ ਵੱਟ !

ਕਦਰ ਦਿਖਾਵੇ ਦੀ ਨਹੀਂ ਹੋਣੀ ਚਾਹੀਦੀ ਹੈ ਬਲਕਿ ਮਾਂ ਲਈ ਤਾ ਦਿਲੋਂ ਪਿਆਰ ਨਿਕਲਦਾ ਹੈ ਕਿਉਕਿ ਇਸ ਦੁਨੀਆਂ ਦੇ ਸਿਰਫ ਸਾਡੀ ਮਾਂ ਹੀ ਹੈ ਜੋ ਬਿਨਾ ਵਜ੍ਹਾ ਤੋਂ ਸਾਡੇ ਲਈ ਹਰ ਕੰਮ ਕਰਦੀ ਹੈ ਆਪਣੀਆਂ ਖੁਸ਼ੀਆਂ ਨੂੰ ਵੇਚ ਕੇ ਸਾਡੇ ਲਈ ਖੁਸ਼ੀਆਂ ਖਰੀਦਦੀ ਹੈ ਮਾਂ ਦਾ ਦੇਣਾ ਨਾ ਕਿਸੇ ਨੇ ਅਜੇ ਤੱਕ ਦਿੱਤਾ ਹੈ ਅਤੇ ਨਾ ਹੀ ਕੋਈ ਦੇ ਸਕੇਗਾmy mother

@Reet kaur

Advertisement

Latest

ਨਸ਼ਿਆਂ ਵਿਰੁਧ ਲੜਾਈ ਜਾਰੀ: 'ਯੁੱਧ ਨਸ਼ਿਆਂ ਵਿਰੁਧ' ਕਮਿਸ਼ਨਰੇਟ ਪੁਲਿਸ ਜਲੰਧਰ ਨੇ ਡਰੱਗ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ
ਪੰਜਾਬ ਸਰਕਾਰ ਵੱਲੋਂ ਗੈਰ-ਮਿਆਰੀ ਖੇਤੀਬਾੜੀ ਵਸਤਾਂ ਖ਼ਿਲਾਫ਼ ਸਖਤ ਕਰਵਾਈ: ਫਾਜ਼ਿਲਕਾ 'ਚ ਮਿਆਦ ਪੁੱਗ ਚੁੱਕੀ ਖਾਦ ਜ਼ਬਤ, ਮਲੇਰਕੋਟਲਾ 'ਚ ਗੈਰ-ਲਾਇਸੈਂਸੀ ਬੀਜ ਡੀਲਰ ਵਿਰੁੱਧ ਸ਼ਿਕਾਇਤ ਦਰਜ
15000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਵਸੀਕਾ ਨਵੀਸ ਗ੍ਰਿਫ਼ਤਾਰ
'ਯੁੱਧ ਨਸ਼ਿਆਂ ਵਿਰੁੱਧ' ਦੇ 13ਵੇਂ ਦਿਨ ਪੰਜਾਬ ਪੁਲਿਸ ਵੱਲੋਂ 578 ਥਾਵਾਂ 'ਤੇ ਛਾਪੇਮਾਰੀ ਕਤੀ; 147 ਨਸ਼ਾ ਤਸਕਰ ਗ੍ਰਿਫ਼ਤਾਰ
ਸਿਹਤ ਮੰਤਰੀ ਨੇ ਡਿਊਟੀ 'ਚ ਕੁਤਾਹੀ ਵਿਰੁੱਧ ਅਪਣਾਇਆ ਸਖ਼ਤ ਰਵੱਈਆ: ਸਿਵਲ ਸਰਜਨ ਅਤੇ ਐਸ.ਐਮ.ਓ. ਫਤਿਹਗੜ੍ਹ ਸਾਹਿਬ ਨੂੰ ਕਾਰਨ ਦੱਸੋ ਨੋਟਿਸ ਜਾਰੀ