ਪਿੰਡ ਘਵੱਦੀ ਸਲਾਨਾ ਜੋੜ ਮੇਲੇ ਦੇ ਦੂਜੇ ਦਿਨ ਨਗਰ ਕੀਰਤਨ ਸਜਾਇਆ ਗਿਆ

Nagar Kirtan At Ghwaddi:

ਡੇਹਲੋਂ 23 ਸਤੰਬਰ ( ਦਾਰਾ ਘਵੱਦੀ)

ਡੇਹਲੋਂ ਤੋਂ ਪੱਤਰਕਾਰ ਦਾਰਾ ਘਵੱਦੀ ਦੀ ਰਿਪੋਰਟ

ਪਿੰਡ ਘਵੱਦੀ ਗੁਰਦੁਆਰਾ ਰਵਿਦਾਸ ਪੁਰਾ ਵਿਖੇ ਗੁਰੂਦਵਾਰਾ ਸਾਹਿਬ ਦੇ ਸਲਾਨਾ ਜੋੜ ਮੇਲੇ ਦੇ ਅੱਜ ਦੂਸਰੇ ਦਿਨ ਨਗਰ ਕੀਰਤਨ ਸਜਾਇਆ ਗਿਆ । ਜ਼ਿਕਰਯੋਗ ਹੈ ਕਿ ਮਹੰਤ ਜਮਨਾ ਦਾਸ ਜੀ ਨੇ 102 ਸਾਲ ਪਹਿਲਾਂ ਇਸ ਗੁਰੂਦਵਾਰਾ ਸਾਹਿਬ ਦੀ ਨੀਂਹ ਅਪਣੇ ਹੱਥਾ ਨਾਲ ਰੱਖੀ ਸੀ

ਜਿਸ ਦੇ ਸਬੰਧ ਵਿੱਚ ਇਹ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਅੱਜ ਸਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਵੇਰੇ 11 ਵਜੇ ਨਗਰ ਕੀਰਤਨ ਦੀ ਅਰੰਭਤਾ ਹੋਈ ਜ਼ੋ ਕਿ ਪਿੰਡ ਦੀ ਪਰਕਰਮਾ ਕਰਦਾ ਹੋਇਆ ਵਾਪਸ 6 ਵਜੇ ਗੁਰਦੁਆਰਾ ਰਵਿਦਾਸ ਪੁਰਾ ਸਾਹਿਬ ਵਿਖੇ ਪਹੁੰਚਿਆ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਚ ਇਲਾਕੇ ਦੀਆਂ ਅਤੇ ਪਿੰਡ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। Nagar Kirtan At Ghwaddi:

ਇਹ ਵੀ ਪੜ੍ਹੋ: ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਵੱਡਾ ਝੱਟਕਾ, NIA ਕੋਰਟ ਨੇ ਜ਼ਬਤ ਕੀਤੀ ਅੰਮ੍ਰਿਤਸਰ ‘ਤੇ ਚੰਡਿਗੜ੍ਹ ‘ਚ ਜਾਇਦਾਦ

ਇਸ ਮੌਕੇ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਥਾਂ ਥਾਂ ਤੇ ਵੱਖ ਵੱਖ ਪਕਵਾਨਾ ਦੇ ਲੰਗਰ ਲਗਾਏ ਗਏ । ਨਗਰ ਕੀਰਤਨ ਦੌਰਾਨ ਪੰਜਾਬ ਦਾ ਪ੍ਰਸਿੱਧ ਢਾਡੀ ਜੱਥਾ ਪ੍ਰਦੀਪ ਸਿੰਘ ਚਮਿੰਡਾ ਅਤੇ ਬਲਦੇਵ ਸਿੰਘ ਬਿੱਲੂ ਸ਼ੰਕਰ ਵਾਲਿਆਂ ਨੇ ਅਪਣੀ ਹਾਜ਼ਰੀ ਲਗਵਾਈ ਅਤੇ ਮਹੰਤ ਜਮਨਾ ਦਾਸ ਜੀ ਦੇ ਜੀਵਨ ਵਾਰੇ ਸੰਗਤਾਂ ਨੂੰ ਚਾਨਣਾ ਪਾਇਆ Nagar Kirtan At Ghwaddi:

[wpadcenter_ad id='4448' align='none']