PM ਨਰਿੰਦਰ ਮੋਦੀ ਨੇ 11ਵੀਂ ਵਾਰ ਲਾਲ ਕਿਲ੍ਹੇ ‘ਤੇ ਲਹਿਰਾਇਆ ਤਿਰੰਗਾ, ਦੇਖੋ ਤਸਵੀਰਾਂ

Narendra Modi hoisted the tricolor
Narendra Modi hoisted the tricolor

Narendra Modi hoisted the tricolor

ਆਜ਼ਾਦੀ ਦਾ ਇਹ ਤਿਉਹਾਰ ਹਰ ਸਾਲ 15 ਅਗਸਤ ਨੂੰ ਦੇਸ਼ ਭਰ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਭਾਰਤ ਨੂੰ 15 ਅਗਸਤ, 1947 ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਮਿਲੀ। ਇਹ ਪੂਰੇ ਦੇਸ਼ ਲਈ ਮਾਣ ਅਤੇ ਖੁਸ਼ੀ ਦਾ ਦਿਨ ਸੀ।  ਸੁਤੰਤਰਤਾ ਦਿਵਸ 2024 ਮੌਕੇ ਪ੍ਰਧਾਨ ਮੰਤਰੀ ਮੋਦੀ ਰਾਜਘਾਟ ਪਹੁੰਚੇ ਅਤੇ ਇਸ ਦੌਰਾਨ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਝੰਡਾ ਲਹਿਰਾਉਣ ਲਈ ਲਾਲ ਕਿਲੇ ਪਹੁੰਚੇ। ਇੱਥੇ ਉਹ 11ਵੀਂ ਵਾਰ ਰਾਸ਼ਟਰ ਨੂੰ ਸੰਬੋਧਨ ਕੀਤਾNarendra Modi hoisted the tricolor

ਪ੍ਰਧਾਨ ਮੰਤਰੀ ਨਰਿੰਦਰ ਮੋਦੀ 78ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਲਾਲ ਕਿਲੇ ਪਹੁੰਚੇ।  ਲਾਲ ਕਿਲ੍ਹੇ ‘ਤੇ ਇਕੱਠੇ ਛੇ ਹਜ਼ਾਰ ਮਹਿਮਾਨ ਮੌਜੂਦ ਹਨ। ਪ੍ਰਧਾਨ ਮੰਤਰੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਮੌਜੂਦ ਹਨ 

ਪ੍ਰਧਾਨ ਮੰਤਰੀ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ‘ਤੇ ਰਾਸ਼ਟਰੀ ਝੰਡਾ ਲਹਿਰਾਇਆ। ਭਾਰਤੀ ਹਵਾਈ ਸੈਨਾ ਦੇ ਐਡਵਾਂਸਡ ਲਾਈਟ ਹੈਲੀਕਾਪਟਰਾਂ ਨੇ ਫੁੱਲਾਂ ਦੀ ਵਰਖਾ ਕੀਤੀ।

also read ;- ਅਗਲੇ 24 ਘੰਟਿਆਂ ‘ਚ ਭਾਰੀ ਮੀਂਹ , ਪੰਜਾਬ ਸਣੇ ਇਹਨਾਂ ਸੂਬਿਆਂ ਲਈ ਅਲਰਟ ਜ਼ਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਲਾਲ ਕਿਲ੍ਹੇ ਤੋਂ 11ਵੇਂ ਸੁਤੰਤਰਤਾ ਦਿਵਸ ਮੌਕੇ ਸੰਬੋਧਨ ਕਰ ਰਹੇ ਹਨ। 78ਵੇਂ ਸੁਤੰਤਰਤਾ ਦਿਵਸ ਦਾ ਵਿਸ਼ਾ ਵਿਕਸਤ ਭਾਰਤ ਹੈ। ਇਸ ਤਹਿਤ ਆਜ਼ਾਦੀ ਦੇ 100ਵੇਂ ਵਰ੍ਹੇ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।Narendra Modi hoisted the tricolor

ਪੀਐਮ ਮੋਦੀ ਨੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਅੱਜ ਉਨ੍ਹਾਂ ਅਣਗਿਣਤ ‘ਆਜ਼ਾਦੀ ਦੇ ਦੀਵਾਨੇ’ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ, ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ। ਇਹ ਦੇਸ਼ ਉਨ੍ਹਾਂ ਦਾ ਰਿਣੀ ਹੈ।”

[wpadcenter_ad id='4448' align='none']