ਪੰਜਾਬ ‘ਚ ਵੱਡੀ ਘਟਨਾ, ਹਾਕੀ ਦੀ ਨੈਸ਼ਨਲ ਖਿਡਾਰਣ ਨੇ ਕੀਤੀ ਖ਼ੁਦਕੁਸ਼ੀ

National athlete committed suicide

National athlete committed suicide

ਹਾਕੀ ਦੀ ਨੈਸ਼ਨਲ ਖਿਡਾਰੀ ਵੱਲੋਂ ਆਤਮਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਕੀ ਖਿਡਾਰਣ ਸੁਮਨਦੀਪ ਕੌਰ ਵਲੋਂ ਭਰਾ ਤੇ ਭਰਜਾਈ ਤੋਂ ਦੁਖੀ ਹੋ ਕੇ ਇਹ ਕਦਮ ਚੁੱਕਿਆ ਗਿਆ ਹੈ, ਜਿਸ ਦੇ ਚੱਲਦੇ ਭਰਾ-ਭਰਜਾਈ ਖਿਲਾਫ ਮਾਮਲਾ ਦਰਜ ਕਰਕੇ ਭਰਾ ਨੂੰ ਥਾਣਾ ਮੂਲੇਪੁਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਪ੍ਰਿਥਵੀ ਰਾਜ ਨੇ ਦੱਸਿਆ ਕਿ ਜਸਪਾਲ ਸਿੰਘ ਪੁੱਤਰ ਬੰਤ ਸਿੰਘ ਬਾਸੀ ਪਿੰਡ ਨਲੀਨਾ ਖੁਰਦ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੀਆਂ ਤਿੰਨ ਲੜਕੀਆਂ ਅਤੇ ਇਕ ਪੁੱਤਰ ਹੈ, ਦੋ ਲੜਕੀਆਂ ਤੇ ਇਕ ਪੁੱਤਰ ਵਿਆਹਿਆ ਹੈ।

ਉਸ ਦੇ ਲੜਕੇ ਬਿਕਰਮਜੀਤ ਸਿੰਘ ਦਾ ਵਿਆਹ ਲਗਭਗ ਪੰਜ ਮਹੀਨੇ ਪਹਿਲਾਂ ਹੋਇਆ ਹੈ। ਉਸ ਦੇ ਲੜਕੇ ਦਾ ਪਹਿਲਾ ਵਿਆਹ ਹੈ ਜਦ ਕਿ ਉਸ ਦੀ ਨੂੰਹ ਪਿੰਕੀ ਦਾ ਇਹ ਦੂਸਰਾ ਵਿਆਹ ਸੀ। ਉਸ ਦੀ ਛੋਟੀ ਲੜਕੀ ਸੁਮਨਦੀਪ ਕੌਰ ਹਾਕੀ ਦੀ ਨੈਸ਼ਨਲ ਖਿਡਾਰੀ ਸੀ ਅਤੇ ਐੱਮ. ਏ. ਪੰਜਾਬੀ ਦੀ ਪੜ੍ਹਾਈ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਸੀ, ਹਮੇਸ਼ਾ ਸ਼ਿਕਾਇਤ ਕਰਦੀ ਸੀ ਕਿ ਉਸ ਦਾ ਭਰਾ ਬਿਕਰਮਜੀਤ ਸਿੰਘ ਅਤੇ ਉਸ ਦੀ ਭਰਜਾਈ ਪਿੰਕੀ ਉਸ ਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਹਨ , ਜਿਨ੍ਹਾਂ ਤੋਂ ਦੁਖੀ ਹੋ ਕੇ ਸੁਮਨਦੀਪ ਕੌਰ ਬੀਤੇ ਦਿਨ ਘਰੋਂ ਚਲੀ ਗਈ ਸੀ ਅਤੇ ਉਸਨੇ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੁਮਨਦੀਪ ਕੌਰ ਦੀ ਲਾਸ਼ ਨਹਿਰ ’ਚੋਂ ਮਿਲ ਗਈ ਹੈ । National athlete committed suicide

also read :- ਮੋਬਾਇਲ ਚਲਾਉਣ ‘ਤੇ ਝਿੜਕਿਆ ਤਾਂ 14 ਸਾਲਾ ਭੈਣ ਨੇ ਕੁਹਾੜੀ ਨਾਲ ਵੱਢਿਆ ਵੱਡੇ ਭਰਾ ਦਾ ਗਲ਼

ਜਸਪਾਲ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਬਿਕਰਮਜੀਤ ਸਿੰਘ ਅਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕਰਕੇ ਬਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਪਿੰਕੀ ਫਰਾਰ ਹੈ। ਸੁਮਨਦੀਪ ਦੀ ਲਾਸ਼ ਦਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।National athlete committed suicide

[wpadcenter_ad id='4448' align='none']