Nature’s worth ਪੰਜਾਬ ਵਿੱਚ ‘ਅਜਵਾਇਣ’ ਨੂੰ ਜ਼ਿਆਦਾਤਰ ਲੋਕ ‘ਜਵੈਣ’ ਕਹਿ ਕੇ ਪੁਕਾਰਦੇ ਹਨ। ਮਨੁੱਖ ਦਾ ਅਜਵਾਇਣ ਨਾਲ ਪੁਰਾਤਨ ਸਬੰਧ ਹੈ ਅਤੇ ਇਸ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੁੰਦੀ ਆ ਰਹੀ ਹੈ। ਆਯੁਰਵੈਦਿਕ ਪ੍ਰਣਾਲੀ ਵਿੱਚ ਇਸ ਪੌਦੇ ਦੀ ਵਿਸ਼ੇਸ਼ ਮਹੱਤਤਾ ਹੈ। ਪੁਰਾਤਨ ਲਿਖਤਾਂ ਨੂੰ ਫਰੋਲਦਿਆਂ ਬਹੁਤ ਅਨਮੋਲ ਗੱਲਾਂ ਸਾਹਮਣੇ ਆਉਂਦੀਆਂ ਹਨ ਜਿਵੇਂ ਕਿ ‘ਏਕਾ ਯਵਾਨੀ ਸ਼ਤਮਨ ਪਾਚਿਕਾ’ ਕਹਿਣ ਤੋਂ ਭਾਵ ਇਕੱਲੀ ਅਜਵਾਇਣ ਸੈਂਕੜੇ ਪ੍ਰਕਾਰ ਦੇ ਅੰਨ ਪਚਾਉਣ ਵਿੱਚ ਸਹਾਈ ਹੁੰਦੀ ਹੈ।
ਪੌਦੇ ਬਾਰੇ ਰੌਚਕ ਗੱਲ ਤਾਂ ਇਹ ਹੈ ਕਿ ਜ਼ਿਆਦਾਤਰ ਲੋਕ ਹੋਰ ਪੌਦੇ ਨੂੰ ਹੀ ਅਜਵਾਇਣ ਦਾ ਪੌਦਾ ਸਮਝ ਦੇ ਘਰਾਂ ਵਿੱਚ ਲਾ ਲੈਂਦੇ ਹਨ। ਦਰਅਸਲ ਇੱਕ ਚੌੜੇ ਪੱਤਿਆਂ ਵਾਲਾ (ਲੁੰਕਾਰ) ਪੌਦਾ ‘ਕੋਲੀਅਸ’ ਜਾਤੀ ਵਿੱਚ ਹੁੰਦਾ ਹੈ ਜਿਸ ਦੇ ਪੱਤਿਆਂ ਵਿੱਚੋਂ ਅਜਵਾਇਣ ਵਰਗੀ ਹੀ ਖੁਸ਼ਬੂ ਆਉਂਦੀ ਹੈ। ਹਾਲਾਂਕਿ ਅਜਵਾਇਣ ਦੇ ਪੌਦੇ ਦੇ ਪੱਤੇ ਬਹੁਤ ਬਾਰੀਕ ਜਿਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਦਿੱਖ ਬਿਲਕੁਲ ਸੌਂਫ ਦੇ ਪੌਦੇ ਵਰਗੀ ਹੁੰਦੀ ਹੈ। ਅਜਵਾਇਣ ਦੇ ਪੌਦੇ ਦਾ ਮੂਲ ਸਥਾਨ ਮਿਸਰ ਨੂੰ ਮੰਨਿਆ ਜਾਂਦਾ ਹੈ ਅਤੇ ਇਰਾਨ, ਇਰਾਕ, ਪਾਕਿਤਸਾਨ ਅਤੇ ਅਫ਼ਗਾਨਿਸਤਾਨ ਵਰਗੇ ਮੁਲਕਾਂ ਤੋਂ ਇਲਾਵਾ ਭਾਰਤ ਵਿੱਚ ਵੀ ਉਗਾਇਆ ਜਾਂਦਾ ਹੈ। ਭਾਰਤ ਦੇ ਜੇਕਰ ਸੂਬਿਆਂ ਦੀ ਗੱਲ ਕਰੀਏ ਤਾਂ ਇਹ ਗੁਜਰਾਤ, ਰਾਜਸਥਾਨ ਅਤੇ ਕੁਝ ਦੱਖਣੀ ਸੂਬਿਆਂ ਅਤੇ ਪੰਜਾਬ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਅਫ਼ਗਾਨਿਸਤਾਨ ਵਿੱਚ ਤਾਂ ਬਰੈੱਡਾਂ ਅਤੇ ਬਿਸਕੁਟਾਂ ਉੱਪਰ ਖੂਬ ਜਵੈਣ ਲੱਗੀ ਨਜ਼ਰ ਆਉਂਦੀ ਹੈ। ALSO READ : ਮੁੱਖ ਮੰਤਰੀ ਦਾ ਸ਼੍ਰੋਮਣੀ ਕਮੇਟੀ ਨੂੰ ਸਵਾਲ; ਤੁਸੀਂ ਪਵਿੱਤਰ ਗੁਰਬਾਣੀ ਦੇ ਪ੍ਰਸਾਰਨ ਅਧਿਕਾਰ ਸਿਰਫ਼…
ਪੌਦਾ 2-3 ਫੁੱਟ ਤੱਕ ਦੀ ਉਚਾਈ ਤੱਕ ਸੀਮਤ ਰਹਿੰਦਾ ਹੈ। ਬਾਰੀਕ ਪੱਤਿਆਂ ਵਾਲੇ ਪੌਦੇ ਨੂੰ ਸਫ਼ੈਦ ਰੰਗ ਦੇ ਧਨੀਏ ਵਰਗੇ ਫੁੱਲ ਪੈਂਦੇ ਹਨ। ਸਫ਼ੈਦ ਰੰਗ ਦੇ ਫੁੱਲ ਸਮਾਂ ਪਾ ਕੇ ਬੀਜਨੁਮਾ ਫ਼ਲਾਂ ਵਿੱਚ ਤਬਦੀਲ ਹੋ ਜਾਂਦੇ ਹਨ। ਪਹਿਲਾਂ ਇਹ ਪੌਦਾ ਖੁਸ਼ਕ ਅਤੇ ਬੰਜਰ ਜ਼ਮੀਨਾਂ ਵਿੱਚ ਉਗਾਇਆ ਜਾਂਦਾ ਸੀ। ਇਸ ਦੇ ਫ਼ਲਾਂ ਵਿੱਚ ਤੇਲ ਦੀ ਪ੍ਰਾਪਤੀ ਵੀ ਕੀਤੀ ਜਾਂਦੀ ਹੈ ਜਿਸ ਵਿੱਚ ‘ਥਾਈਮੋਲ’ ਵਰਗੇ ਗੁਣਕਾਰੀ ਤੱਤ ਪਾਏ ਜਾਂਦੇ ਹਨ। ਕੁਝ ਲੋਕ ਇਸ ਦੇ ਬੀਜ ਤੋਂ ਇਲਾਵਾ ਪੱਤੇ ਵੀ ਵੱਖ ਵੱਖ ਤਰੀਕਿਆਂ ਰਾਹੀਂ ਖਾਣਾ ਪਸੰਦ ਕਰਦੇ ਹਨ।Nature’s worth
ਰੋਗਾਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦੇ ਹਨ। ਬਹੁਤ ਲੋਕ ਇਸ ਦੀ ਵਰਤੋਂ ਬਲੱਡ ਸ਼ੂਗਰ ਕੰਟਰੋਲ ਕਰਨ ਅਤੇ ਕੋਸੇ ਪਾਣੀ ਵਿੱਚ ਪਾ ਕੇ ਭਾਰ ਘਟਾਉਣ ਲਈ ਵਰਤਦੇ ਹਨ। ਪੁਰਾਣੇ ਵੇਲਿਆਂ ਵਿੱਚ ਔਰਤਾਂ ਵਾਲਾਂ ਵਿੱਚ ਜੂੰਆਂ ਮਾਰਨ ਲਈ ਇਸ ਦੀ ਵਰਤੋਂ ਫਟਕੜੀ ਅਤੇ ਦਹੀਂ ਵਿੱਚ ਮਿਲਾ ਕੇ ਕਰਦੀਆਂ ਸਨ। ਕੁਝ ਲੋਕ ਇਸ ਦੀ ਵਰਤੋਂ ਸ਼ਰਾਬ ਛੁਡਾਉਣ ਲਈ ਵੀ ਖੂਬ ਕਰਦੇ ਸਨ। ਬਿੱਛੂ, ਮਧੂ ਮੱਖੀ ਜਾਂ ਕੀੜੇ ਮਕੌੜੇ ਦੇ ਡੰਗ ਉੱਪਰ ਵੀ ਇਸ ਦਾ ਲੇਪ ਕੀਤਾ ਜਾਂਦਾ ਸੀ। Nature’s worth