Sunday, January 19, 2025

ਵਿਆਹ ਨੂੰ ਲੈ ਕੇ ਉਲਝੇ Navjot Sidhu ਤੇ CM Mann

Date:

CM ਭਗਵੰਤ ਮਾਨ ਅਤੇ ਨਵਜੋਤ ਸਿੱਧੂ ਵਿਚਕਾਰ ਨਿੱਜੀ ਜਿੰਦਗੀ ਨੂੰ ਲੈ ਕਿ ਵਾਰ-ਪਲਟਵਾਰ ਭੱਖਦਾ ਨਜ਼ਰ ਆ ਰਿਹਾ ਹੈ। ਦਰਅਸਲ ਇੱਕ ਸਮਾਗਮ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਸੀਐਮ ਮਾਨ ਦੇ ਦੂਜੇ ਵਿਆਹ ‘ਤੇ ਟਿੱਪਣੀ ਕੀਤੀ ਗਈ ਸੀ। ਸਿੱਧੂ ਨੇ ਕਿਹਾ ਸੀ ਕਿ ਭਗਵੰਤ ਮਾਨ ਨੇ ਬਦਲਾਅ ਦੇ ਨਾਮ ‘ਤੇ ਸਿਰਫ਼ ਦੂਜਾ ਵਿਆਹ ਕਰਵਾਇਆ।

ਜਿਸ ਉੱਪਰ ਪ੍ਰਤੀਕਿਰਿਆ ਦਿੰਦਿਆਂ ਸੀਐਮ ਨੇ ਨਵਜੋਤ ਸਿੱਧੂ ਦੇ ਇਸ ਬਿਆਨ ਨੂੰ ਪਹਿਲਾਂ ਤਾਂ ਹੁਬਹੂ ਦੁਹਰਾਇਆ, ਫਿਰ ਜਵਾਬ ‘ਚ ਕਿਹਾ ਕਿ ਜੇ ਤੁਹਾਡੇ ਪਿਤਾ ਦਾ ਦੂਜਾ ਵਿਆਹ ਨਾ ਹੁੰਦਾ ਤਾਂ ਤੁਸੀਂ ਵੀ ਨਾ ਹੁੰਦੇ ਸਿੱਧੂ ਸਾਬ੍ਹ।

ALSO READ :- ਪੰਜਾਬ ‘ਚ ਹੁਣ ਕੁਆਰੇ ਨਹੀਂ ਲੈ ਸਕਣਗੇ ਗਰੀਬ ਕੋਟੇ ਦੇ ਮਕਾਨ

ਪਰ ਗੱਲ਼ ਇੱਥੇ ਹੀ ਨਹੀਂ ਰੁਕੀ। ਨਵਜੋਤ ਸਿੱਧੂ ਨੇ ਮੁੜ ਸੀਐਮ ਨੂੰ ਜਵਾਬ ਦਿੰਦਿਆਂ ਟਵੀਟ ਕੀਤਾ ਅਤੇ ਲਿਖਿਆ ਕਿ ਮੇਰੇ ਪਿਤਾ ਫਰੀਡਮ ਫਾਈਟਰ ਸਨ, MLA, MLC ਰਹੇ ਅਤੇ ਐਡਵੋਕੇਟ ਜਨਰਲ ਵੀ ਰਹੇ। ਮੇਰੇ ਪਿਤਾ ਨੇ 40 ਸਾਲ ਦੀ ਉਮਰ ‘ਚ ਸਿਰਫ਼ ਇੱਕ ਹੀ ਵਿਆਹ ਕਰਵਾਇਆ। ਸਗੋਂ ਮੇਰੀ ਮਾਂ ਦੇ ਦੋ ਵਿਆਹ ਸਨ ਅਤੇ ਜੇ ਤੁਸੀਂ ਜਿਊਂਦਿਆਂ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਮਰਿਆਂ ਦੀ ਇੱਜ਼ਤ ਕਰਨਾ ਸਿੱਖੋ।

ਇਹਨਾਂ ਹੀ ਨਹੀਂ ਸਿੱਧੂ ਨੇ ਸੀਐਮ ਮਾਨ ਨੂੰ ਪੰਜਾਬ ਦੇ ਮੁੱਦਿਆਂ ‘ਤੇ ਓਪਨ ਡਿਬੇਟ ਕਰਨ ਦਾ ਚੈਲੰਜ ਕੀਤਾ ਹੈ। ਹੁਣ ਵੇਖਣਾ ਹੋਵੇਗਾ ਕਿ ਇਹ ਵਾਰ-ਪਲਟਵਾਰ ਦਾ ਸਿਲਸਿਲਾ ਕਿੱਥੋਂ ਤੱਕ ਜਾਰੀ ਰਹਿੰਦਾ ਹੈ।


Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...