ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਨਵਜੋਤ ਸਿੱਧੂ, ਮਾਪਿਆਂ ਨਾਲ ਸਾਂਝਾ ਕੀਤਾ ਦੁੱਖ !

Date:

Navjot Sidhu reached Sidhu’s mansion ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਮਾਨਸਾ ਪਹੁੰਚੇ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਕੀਤੇ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬ ਦੀ ਸ਼ਾਨ ਸਨ। ਉਨ੍ਹਾਂ ਕਿਹਾ ਇਸ ਘਟਨਾ ਪਿੱਛੇ ਕੋਈ ਰਾਜਨੀਤਕ ਸਾਜਿਸ਼ ਸੀ। ਸਿੱਧੂ ਨੇ ਕਿਹਾ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਦੇਣਾ ਸਰਕਾਰ ਦੀ ਪਹਿਲੀ ਜਿੰਮੇਵਾਰੀ ਹੁੰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਕਿਉਂ ਕੀਤੀ ਗਈ। ਕੀ ਕਦੇ ਇਹ ਹੋਇਆ ਕੀ ਕਿਸੇ ਦੀ ਸੁਰੱਖਿਆ ਘੱਟ ਕਰਕੇ ਉਸ ਨੂੰ ਜਨਤਕ ਕੀਤਾ ਹੋਵੇ। ਜਦੋਂ ਸੁਰੱਖਿਆ ਵਾਪਸ ਲਈ ਜਾਂਦੀ ਹੈ ਤਾਂ ਉਸ ਦੀ ਅਨਾਊਸਮੈਂਟ ਕਿਉਂ ਕਰਦੇ ਹਨ।Navjot Sidhu reached Sidhu’s mansion
ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਮੇਰੀ ਸੁਰੱਖਿਆ ਵੀ ਘੱਟ ਕੀਤੀ ਗਈ ਹੈ ਤਾਂਜੋ ਮੈਂ ਆਪਣੇ ਘਰ ਵਿੱਚ ਹੀ ਰਹਾਂ। ਉਨ੍ਹਾਂ ਕਿਹਾ ਕਿ ਮੈਂ ਮੌਤ ਤੋਂ ਨਹੀਂ ਡਰਦਾ। ਸਿੱਧੂ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਹ ਬੋਝ ਚੁੱਕਿਆ ਹੈ, ਜਿਸ ਨੂੰ ਦੁਨੀਆ ਵਿੱਚ ਕੋਈ ਨਹੀਂ ਚੁੱਕ ਸਕਦਾ, ਉਨ੍ਹਾਂ ਆਪਣੇ ਪੁੱਤ ਦੀ ਲਾਸ਼ ਨੂੰ ਮੋਢਾ ਦਿੱਤਾ ਹੈ। ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਹੈ। ਸਿੱਧੂ ਨੇ ਅੱਗੇ ਕਿਹਾ ਕਿ ਸੰਭਵ ਹੈ ਕਿ ਉਹ ਮੇਰਾ ਵੀ ਕੋਈ ਨੁਕਸਾਨ ਕਰ ਦੇਣ, ਪਰ ਡਰਪੋਕ ਬੰਦਾ ਰੋਜ਼ ਮਰਦਾ ਹੈ। ਮੇਰੀ ਸੁਰੱਖਿਆ ਘਟਾ ਦਿੱਤੀ ਗਈ ਹੈ ਪਰ ਬੁਲੇਟ ਪਰੂਫ ਗੱਡੀ ਵਾਪਸ ਲੈ ਕੇ ਕੋਈ ਵੀ ਸੱਚ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦਾ। ਉਨ੍ਹਾਂ ਮੌਜੂਦਾ ਸਰਕਾਰ ਉਤੇ ਵੀ ਸ਼ਬਦੀ ਵਾਰ ਕੀਤੇ। ਕਿਹਾ ਕੇ ਜਿਹੜੇ 11 ਮਹੀਨੇ ਪਹਿਲਾਂ ਕਹਿੰਦੇ ਸੀ ਮੈਨੂੰ ਸਕਿਊਰਿਟੀ ਦੀ ਕੀ ਲੋੜ ਹੈ, ਮੈਂ ਤਾਂ ਸਿਰਫ ਦੋ ਬਾਡੀਗਾਰਡ ਲੈ ਕੇ ਚਲਦਾ ਹਾਂ ਪਰ ਅੱਜ ਉਹ ਕੀ ਕਰ ਰਹੇ ਹਨ।

read also : ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵੈਟਰਨਰੀ ਡਾਕਟਰਾਂ ਨੂੰ ਪੇਅ ਪੈਰਿਟੀ ਬਹਾਲ ਕਰਾਉਣ ਦਾ ਭਰੋਸਾ

ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਜੇਲਾਂ ਵਿੱਚੋ ਫੋਨ ਤੋਂ ਬਿਜਨੈਸ ਕਰਨਾ ਮੁਮਕਿੰਨ ਨਹੀਂ। ਵਿਸ਼ਵ ਦੀ ਕਿਸੇ ਵੀ ਦੇਸ਼ ਦੀ ਜੇਲ ਵਿਚ ਅਜਿਹਾ ਨਹੀਂ ਹੁੰਦਾ ਪਰ ਪੰਜਾਬ ਵਿੱਚ ਸਭ ਕੁਝ ਹੋ ਰਿਹਾ ਹੈ। ਜੇਲ ਨੂੰ ਸੈਟੇਲਾਈਟ ਰਾਹੀਂ ਸੀਲ ਕੀਤਾ ਜਾ ਸਕਦਾ ਹੈ, ਫਿਰ ਜੇਲ ਦੇ ਅੰਦਰੋਂ ਕੋਈ ਫੋਨ ‘ਤੇ ਗੱਲ ਕਰ ਸਕਦਾ ਹੈ। ਜੇਲ੍ਹਾਂ ਅਪਰਾਧਾਂ ਲਈ ਸੁਵਿਧਾਵਾਂ ਬਣ ਗਈਆਂ ਹਨ ਕਿਉਂਕਿ ਸਿਆਸੀ ਲੋਕ ਅਜਿਹੇ ਲੋਕਾਂ ਦੀ ਹੇਰਾਫੇਰੀ ਅਤੇ ਵਰਤੋਂ ਕਰਦੇ ਹਨ। ਇਹ ਸਭ ਕੁਝ ਸੂਬੇ ਨੂੰ ਨੀਵਾਂ ਵਿਖਾਉਣ ਦੀ ਸਾਜਿਸ਼ ਹੈ। ਜੇਲ ਵਿੱਚ 2 ਰੁਪਏ ਦੀ ਚੀਜ਼ 2000/- ਵਿੱਚ ਵੇਚੀ ਜਾ ਰਹੀ ਹੈ। ਇਹ ਬਿਜਨੈਸ ਕਿਵੇਂ ਚਲ ਰਿਹਾ ਹੈ ਅਤੇ ਕੌਣ ਚਲਾ ਰਿਹਾ ਹੈ। ਪੰਜਾਬ ਸਭ ਕੁਝ ਦੇਖ ਰਿਹਾ ਹੈ, ਪੰਜਾਬ ਸਭ ਕੁਝ ਸਮਝ ਰਿਹਾ ਹੈ।Navjot Sidhu reached Sidhu’s mansion

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...