ਮੋਬਾਇਲ ਦਾ ਇਤੇਮਾਲ ਹੁਣ ਹਰ ਕੋਈ ਕਰਦਾ ਹੈ। ਬੱਸ ਜਾਂ ਮੈਟਰੋ ‘ਚ ਸਫ਼ਰ ਕਰਦੇ ਹੋਏ ਅਸੀਂ ਹਮੇਸ਼ਾ ਮੋਬਾਇਲ ਫੋਨ ‘ਚ ਰੁਝੇ ਰਹਿੰਦੇ ਹਾਂ ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਬੱਸ, ਰੇਲ ਅਤੇ ਜਨਤਕ ਥਾਵਾਂ ‘ਤੇ ਫੋਨ ‘ਚ ਤੇਜ਼ ਆਵਾਜ਼ ‘ਚ ਗਾਣੇ ਸੁਣਦੇ ਹਨ। ਨਾਲ ਹੀ ਫੋਨ ‘ਤੇ ਉੱਚੀ ਆਵਾਜ਼ ‘ਚ ਗੱਲ ਕਰਦੇ ਹਨ। ਅਜਿਹੇ ਲੋਕਾਂ ਲਈ ਮੋਬਾਇਲ ਦੀ ਵਰਤੋਂ ਨੂੰ ਲੈ ਕੇ ਨਵਾਂ ਨਿਯਮ ਆਇਆ ਹੈ, ਜਿਸ ਵਿਚ ਜੇਕਰ ਤੁਸੀਂ ਬੱਸ ‘ਚ ਸਫ਼ਰ ਦੌਰਾਨ ਫੋਨ ‘ਤੇ ਉੱਚੀ ਆਵਾਜ਼ ‘ਚ ਗੱਲ ਕਰਦੇ ਹੋ ਜਾਂ ਬਿਨਾਂ ਹੈੱਡਫੋਨ ਦੇ ਵੀਡੀਓ ਦੇਖਦੇ ਹੋ ਤਾਂ ਤੁਹਾਨੂੰ 5,000 ਰੁਪਏ ਦਾ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਨਾਲ ਹੀ 3 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈNew Mobile Rules!
ਫਿਲਹਾਲ ਇਸ ਨਿਯਮ ਨੂੰ ‘ਬੈਸਟ’ ਯਾਨੀ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟ੍ਰਾਂਸਪੋਰਟ ਨੇ ਲਾਗੂ ਕੀਤਾ ਹੈ। ਇਸ ਨਿਯਮ ਤਹਿਤ ਬੱਸ ‘ਚ ਬਿਨਾਂ ਹੈੱਡਫੋਨ ਦੇ ਵੀਡੀਓ ਦੇਖਣ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਨਿਯਮ ਤੋੜਨ ‘ਤੇ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।New Mobile Rules!
ALSO READ :- ਪੂਰਬੀ ਭਾਰਤ ‘ਚ ਮਈ ਮਹੀਨੇ ਲੂ ਚੱਲਣ ਦੀ ਸੰਭਾਵਨਾ, ਸਤਾਏਗੀ ਗਰਮੀ
‘ਬੈਸਟ’ ਨੇ ਇਸੇ ਹਫ਼ਤੇ ਤੋਂ ਮੋਬਾਇਲ ਫੋਨ ‘ਤੇ ਸਪੀਕਰ ਆਨ ਕਰਕੇ ਵੀਡੀਓ ਦੇਖਣ ਜਾਂ ਗਾਣੇ ਵਜਾਉਣ ‘ਤੇ ਰੋਕ ਲਗਾ ਦਿੱਤੀ ਹੈ। ਇਸ ਸੰਬੰਧ ‘ਚ 25 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਨਵੇਂ ਨਿਯਮ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬੱਸਾਂ ‘ਚ ਨੋਟੀਫਿਕੇਸ਼ਨ ਚਿਪਕਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨਵਾਂ ਨਿਯਮ ਮੁੰਬਈ ਅਤੇ ਗੁਆਂਢੀ ਸ਼ਹਿਰਾਂ ਦੇ ਬੱਸ ਯਾਤਰੀਆਂ ‘ਤੇ ਲਾਗੂ ਹੋਵੇਗਾ।New Mobile Rules!