New orders issued regarding internet services ਪੰਜਾਬ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਈ ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਲੱਗੀ ਪਾਬੰਦੀ ਨੂੰ ਕੈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਮੋਗਾ, ਸੰਗਰੂਰ ਅਤੇ ਅਜਨਾਲਾ ‘ਚ ਮੋਬਾਇਲ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ ਜਦਕਿ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ‘ਚ ਇੰਟਰਨੈੱਟ ਬੈਨ ਨੂੰ ਹੋਰ ਵਧਾ ਦਿੱਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਕੱਲ੍ਹ ਤੱਕ ਪਾਬੰਦੀ ਵਧਾਈ ਗਈ ਹੈ। ਇਸ ਤੋਂ ਇਲਾਵਾ ਮੋਹਾਲੀ ਦੇ YPS ਚੌਂਕ ‘ਚ ਵੀ ਇਹ ਪਾਬੰਦੀ ਹਟਾ ਦਿੱਤੀ ਹਈ ਹੈ। New orders issued regarding internet services
ਦਸ ਦਈਏ ਕੇ ਪੰਜਾਬ ਦੇ 6 ਜਿਲਿਆਂ ਨੂੰ ਛੱਡ ਕੇ ਬਾਕੀ ਦੇ ਸਾਰੇ ਹੀ ਜਿਲਿਆਂ ਦੇ ਵਿਚ 18 ਮਾਰਚ ਤੋਂ ਇੰਟਰਨੈੱਟ ਸੇਵਾਵਾਂ ਪੂਰੀ ਤਰਾਂ ਦੇ ਨਾਲ ਠੱਪ ਕਰ ਦਿਤੀਆਂ ਗਈਆਂ ਸਨ ਕਿਉਕਿ ਅਮ੍ਰਿਤਪਾਲ ਦੀ ਗਿਰਫਤਾਰੀ ਲਈ ਪੰਜਾਬ ਪੁਲਿਸ ਦੇ 80 ਹਜਾਰ ਮੁਲਾਜਮਾਂ ਦੇ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਸ ਕਰਕੇ ਮਾਹੌਲ ਦੇ ਲੋਕਾਂ ਦੇ ਵਿਚ ਕਾਫੀ ਜਿਆਦਾ ਰੋਸ ਸੀ ਇਸ ਰੋਸ ਵਜੋਂ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ ਇਸ ਲਈ ਪੰਜਾਬ ਸਰਕਾਰ ਦੇ ਵਲੋਂ ਇਹ ਵੱਡਾ ਫੈਸਲਾ ਲਿਆ ਗਿਆ ਸੀ ਜਿਸਦੇ ਮੱਦੇਨਜਰ ਸੂਬੇ ਭਰ ਦੇ ਵਿਚ ਇੰਟਰਨੈੱਟ ਸੇਵਾਵਾਂ ਪੂਰੀ ਤਰਾਂ ਨਾਲ ਠੱਪ ਕਰ ਦਿਤੀਆਂ ਗਈਆਂ ਸੀ ਸਿਰਫ ਵਾਈਫਾਈ ਸੇਵਾਵਾਂ ਹੀ ਬਹਾਲ ਸਨ
ਜਿਸ ਤੋਂ ਬਾਅਦ 21 ਮਾਰਚ ਦੁਪਹਿਰ 12 ਵਜੇ ਸੂਬੇ ਭਰ ਦੇ ਵਿਚ ਇੰਟਰਨੈੱਟ ਚਾਲੂ ਹੋ ਗਿਆ ਸੀ ਪਰ 6ਜਿਲਿਆਂ ਦੇ ਇੰਟਰਨੈੱਟ ਨੂੰ ਅਜੇ ਵੀ ਬੰਦ ਹੀ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਲੈਕੇ ਨਵੇਂ ਹੁਕਮ ਹੁਣ ਜਾਰੀ ਕੀਤੇ ਗਏ ਨੇ New orders issued regarding internet services
ਜਿਸਦੇ ਤਹਿਤ ਜ਼ਿਲ੍ਹਾ ਤਰਨਤਾਰਨ ਅਤੇ ਫਿਰੋਜ਼ਪੁਰ ‘ਚ ਇੰਟਰਨੈੱਟ ਬੈਨ ਨੂੰ ਹੋਰ ਵਧਾ ਦਿੱਤਾ ਗਿਆ ਹੈ ਇਹਨਾਂ ਜਿਲਿਆਂ ਦੇ ਵਿਚ ਕੱਲ ਤਕ ਇੰਟਰਨੈੱਟ ਬੈਨ ਰਹੇਗਾ ਮੋਹਾਲੀ ਦੇ YPS ਚੌਂਕ ‘ਚ ਵੀ ਇਹ ਪਾਬੰਦੀ ਹਟਾ ਦਿੱਤੀ ਹਈ ਹੈ
ਪੰਜਾਬ ‘ਚ ਇੰਟਰਨੈੱਟ ਸੇਵਾਂਵਾਂ ਨੂੰ ਲੈ ਕੇ ਨਵੇਂ ਆਦੇਸ਼ ਜਾਰੀ,ਇਹਨਾਂ ਜਿਲਿਆਂ ਦੇ ਵਿਚ ਚਾਲੂ ਹੋਇਆ ਇੰਟਰਨੈੱਟ
Date: