Saturday, December 28, 2024

ਪੰਜਾਬ ਵਿਚ ਦੋ ਪਹੀਆ ਵਾਹਨ ਚਾਲਕ ਸਾਵਧਾਨ! ਅੱਜ ਤੋਂ ਲਾਗੂ ਹੋਇਆ ਨਵਾਂ ਰੂਲ

Date:

New rule effective from today
ਸ਼ਹਿਰ ਵਿਚ ਅੰਡਰਏਜ ਡ੍ਰਾਈਵਿੰਗ ‘ਤੇ ਨਕੇਲ ਕੱਸਣ ਲਈ ਕਾਰਵਾਈ ਲਈ ਦਿੱਤੀ ਗਈ ਸਮਾਂ ਹੱਦ ਮੰਗਲਵਾਰ ਖ਼ਤਮ ਹੋ ਚੁੱਕੀ ਹੈ। ਕਾਰਵਾਈ ਨੂੰ ਲੈ ਕੇ ਟ੍ਰੈਫਿਕ ਵਿਭਾਗ ਦੇ ਅਧਿਕਾਰੀ ਕੁਝ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਟ੍ਰੈਫਿਕ ਨੇ ਪਹਿਲਾਂ 31 ਜੁਲਾਈ ਅਤੇ ਉਸ ਤੋਂ ਬਾਅਦ ਸਮਾਂ ਹੱਦ ਵਧਾ ਕੇ 20 ਅਗਸਤ ਕਰ ਦਿੱਤੀ ਸੀ। ਟ੍ਰੈਫਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਵੱਖ-ਵੱਖ ਸਕੂਲਾਂ, ਸੰਸਥਾਵਾਂ ਵਿਚ ਜਾ ਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਗਰੂਕ ਕਰਨ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਾ ਦੇਣ। 2019 ਵਿਚ ਕੇਂਦਰ ਸਰਕਾਰ ਵੱਲੋਂ ਸੋਧਿਆ ਗਿਆ ਮੋਟਰ ਵਾਹਨ ਐਕਟ ਅਨੁਸਾਰ ਜੇਕਰ ਕੋਈ ਮਾਤਾ-ਪਿਤਾ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਦਿੰਦੇ ਹਨ ਤਾਂ ਬੱਚੇ ਦਾ ਚਾਲਾਨ ਹੋਣ ਦੇ ਨਾਲ ਨਾਲ ਮਾਤਾ-ਪਿਤਾ ਨੂੰ ਵੀ 25 ਹਜ਼ਾਰ ਰੁਪਏ ਦਾ ਜੁਰਮਾਨਾ ਜਾਂ 3 ਸਾਲ ਦੀ ਕੈਦ ਹੋ ਸਕਦੀ ਹੈ। ਇਥੇ ਹੀ ਬਸ ਨਹੀਂ ਜੇਕਰ ਕੋਈ ਵਿਅਕਤੀ ਕਿਸੇ ਬੱਚੇ ਨੂੰ ਆਪਣਾ ਵਾਹਨ ਚਲਾਉਣ ਲਈ ਦਿੰਦਾ ਹੈ ਤਾਂ ਉਸ ‘ਤੇ ਵੀ ਕਾਰਵਾਈ ਹੋ ਸਕਦੀ ਹੈ। New rule effective from today
also read :- ਇਸ ਦਿਨ ਤੋਂ ਹਸਪਤਾਲਾਂ ‘ਚ ਬੰਦ ਰਹਿਣਗੀਆਂ ਆ’ਹ ਸੇਵਾਵਾਂ, 24 ਘੰਟੇ ਦੀ ਹੜਤਾਲ ‘ਤੇ ਡਾਕਟਰ, IMA ਨੇ ਕੀਤਾ ਐਲਾਨ

ਏ. ਡੀ. ਜੀ. ਪੀ. ਦੇ ਆਦੇਸ਼ਾਂ ਤੋਂ ਬਾਅਦ ਸ਼ਹਿਰ ਦੀ ਟ੍ਰੈਫਿਕ ਪੁਲਸ ਨੇ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸੈਮੀਨਾਰ ਲਗਾਉਣੇ ਸ਼ੁਰੂ ਕਰ ਦਿੱਤੇ। ਬੱਚਿਆਂ ਨੂੰ ਸਮਝਾਇਆ ਗਿਆ ਕਿ ਅੰਡਰਏਜ ਡ੍ਰਾਈਵਿੰਗ ਤੋਂ ਪੂਰੀ ਤਰ੍ਹੈਂ ਪਰਹੇਜ਼ ਕੀਤਾ ਜਾਵੇ। ਹੁਣ 20 ਅਗਸਤ ਨੂੰ ਦੁਬਾਰਾ ਵਧਾਈ ਗਈ ਸਮਾਂ ਸੀਮਾ ਵੀ ਸਮਾਪਤ ਹੋ ਚੁੱਕੀ ਹੈ। ਸੰਭਾਵਨਾ ਹੈ ਕਿ ਟ੍ਰੈਫਿਕ ਪੁਲਸ ਕਾਰਵਾਈ ਤਾਂ ਸ਼ੁਰੂ ਕਰੇਗੀ ਪਰ ਇਹ ਜ਼ਿਆਦਾ ਸਖ਼ਤ ਨਹੀਂ ਰੱਖੀ ਜਾਵੇਗੀ ਪਰ ਕੋਈ ਵੀ ਅਧਿਕਾਰੀ ਇਸ ਮਾਮਲੇ ‘ਤੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ।New rule effective from today

Share post:

Subscribe

spot_imgspot_img

Popular

More like this
Related