New year chandigarh alert
ਚੰਡੀਗੜ੍ਹ ਪੁਲfਸ ਨੇ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੇ ਕਿਹਾ ਹੈ ਕਿ ਚੰਡੀਗੜ੍ਹ ਪੁਲਿਸ ਡਿਸਕੋ, ਕਲੱਬਾਂ ਅਤੇ ਰੈਸਟੋਰੈਂਟਾਂ ’ਤੇ ਵਿਸ਼ੇਸ਼ ਧਿਆਨ ਰੱਖੇਗੀ। ਜ਼ਿਆਦਾਤਰ ਫੋਰਸ ਕਲੱਬਾਂ ਦੇ ਬਾਹਰ ਤਾਇਨਾਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਸਟੇਸ਼ਨ ਅਤੇ ਟ੍ਰੈਫਿਕ ਵੱਲੋਂ ਬੈਰੀਕੇਡ ਲਗਾ ਕੇ ਨਾਕਾਬੰਦੀ ਕੀਤੀ ਜਾਵੇਗੀ। ਕਲੱਬਾਂ ਦੇ ਬਾਹਰ ਆਪਰੇਸ਼ਨ ਸੈੱਲ ਦੀ ਵਿਸ਼ੇਸ਼ ਕਿਊ.ਆਰ.ਟੀ. ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਸ਼ਾਮ 5 ਵਜੇ ਤੋਂ 2 ਵਜੇ ਤੱਕ 2000 ਪੁਲਿਸ ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਰਹਿਣਗੇ। ਇਨ੍ਹਾਂ ਵਿੱਚ 12 ਡੀਐਸਪੀ, 16 ਥਾਣਾ ਇੰਚਾਰਜ, 32 ਇੰਸਪੈਕਟਰ ਅਤੇ ਹੋਰ ਪੁਲੀਸ ਮੁਲਾਜ਼ਮ ਸ਼ਾਮਲ ਹੋਣਗੇ। ਡੀ.ਜੀ.ਪੀ ਤੋਂ ਲੈ ਕੇ ਐੱਸ.ਪੀ. ਨਵੇਂ ਸਾਲ ਦੀ ਰਾਤ ਨੂੰ ਸੜਕਾਂ ‘ਤੇ ਚੈਕਿੰਗ ਕੀਤੀ ਜਾਵੇਗੀ। ਕਲੱਬਾਂ ਦੇ ਅੰਦਰ ਆਉਣ ਵਾਲੇ ਸ਼ੱਕੀ ਲੋਕਾਂ ‘ਤੇ ਪੁਲਿਸ ਨਜ਼ਰ ਰੱਖਣਗੇ।
ਇਨ੍ਹਾਂ ਥਾਵਾਂ ‘ਤੇ ਵਿਸ਼ੇਸ਼ ਤਾਇਨਾਤੀ: ਸੈਕਟਰ-7, 26, 35 ਦੇ ਪੱਬਾਂ, ਬਾਰਾਂ, ਪਲਾਜ਼ਾ, ਏਲਾਂਟੇ ਮਾਲ, ਸੈਕਟਰ-22 ਅਰੋਮਾ, ਸੈਕਟਰ-17, ਸੈਕਟਰ-43 ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਪੁਲਿਸ ਤਾਇਨਾਤ ਰਹੇਗੀ। ਸ਼ਹਿਰ ਦੇ ਹੋਟਲਾਂ, ਕਲੱਬਾਂ, ਰੈਸਟੋਰੈਂਟਾਂ, ਕਮਿਊਨਿਟੀ ਸੈਂਟਰਾਂ ਅਤੇ ਬਾਜ਼ਾਰਾਂ ਵਿੱਚ ਵੀ ਪੁਲਿਸ ਤਾਇਨਾਤ ਰਹੇਗੀ। ਇਨ੍ਹਾਂ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੋਣਗੇ।
31 ਦਸੰਬਰ ਨੂੰ ਰਾਤ 10 ਵਜੇ ਤੋਂ 2 ਵਜੇ ਤੱਕ ਸੈਕਟਰ-7 ਅੰਦਰੂਨੀ ਬਾਜ਼ਾਰ, ਸੈਕਟਰ-8 ਅੰਦਰੂਨੀ ਬਾਜ਼ਾਰ, ਸੈਕਟਰ-9 ਅੰਦਰੂਨੀ ਬਾਜ਼ਾਰ, ਸੈਕਟਰ-10 ਅੰਦਰੂਨੀ ਬਾਜ਼ਾਰ, ਸੈਕਟਰ-17 ਅੰਦਰੂਨੀ ਬਾਜ਼ਾਰ, ਸੈਕਟਰ-10 ਮਿਊਜ਼ੀਅਮ ਅਤੇ ਕਲਾ ਦੇ ਸਾਹਮਣੇ ਰੋਡ ਗੈਲਰੀ, ਸੈਕਟਰ-22 ਸਥਿਤ ਅਰੋਮਾ ਲਾਈਟ ਪੁਆਇੰਟ ਤੋਂ ਡਿਸਪੈਂਸਰੀ ਨੇੜੇ ਛੋਟੇ ਚੌਕ ਵਾਹਨਾਂ ਲਈ ਪੂਰੀ ਤਰ੍ਹਾਂ ਬੰਦ ਰਹੇਗਾ।
ਨਵੇਂ ਸਾਲ ਦੀ ਰਾਤ ਨੂੰ ਉਦਯੋਗਿਕ ਖੇਤਰ ਵਿੱਚ ਸਥਿਤ ਏਲਾਂਟੇ ਮਾਲ ਦੇ ਬਾਹਰ ਭੀੜ ਹੋ ਸਕਦੀ ਹੈ। ਇਸ ਲਈ ਇਹਤਿਆਤ ਵਜੋਂ ਚੰਡੀਗੜ੍ਹ ਪੁਲਿਸ ਮਾਲ ਦੇ ਬਾਹਰ ਸੜਕ ਨੂੰ ਵਨ-ਵੇ ਕਰੇਗੀ। ਇਸ ਤੋਂ ਇਲਾਵਾ ਸੈਕਟਰ-22 ਅਰੋਮਾ ਲਾਈਟ ਪੁਆਇੰਟ ਤੋਂ ਡਿਸਪੈਂਸਰੀ ਤੱਕ ਨੂੰ ਵੀ ਵਨ-ਵੇ ਕੀਤਾ ਜਾਵੇਗਾ। ਪਿਛਲੇ ਸਾਲ ਐਲਾਂਟੇ ਮਾਲ ਦੇ ਸਾਹਮਣੇ ਜਸ਼ਨ ਮਨਾ ਰਹੇ ਨੌਜਵਾਨਾਂ ਵਿੱਚ ਭਗਦੜ ਮੱਚ ਗਈ ਸੀ। ਇਸ ਤੋਂ ਇਲਾਵਾ ਸੈਕਟਰ-17 ਦੇ ਪਲਾਜ਼ਾ ਵਿੱਚ ਵੀ ਭਾਰੀ ਭੀੜ ਹੋਵੇਗੀ।
Read Also : ਪੰਜਾਬ ‘ਚ ਨਵੇਂ ਵਿਆਹੇ ਜੋੜਿਆਂ ਨੂੰ ਮਿਲਣਗੇ 2.5 ਲੱਖ ਰੁਪਏ , ਜਾਣੋ ਕਿਵੇਂ ਕਰਨਾ ਅਪਲਾਈ
ਮਹਿਲਾ ਇੰਸਪੈਕਟਰਾਂ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਲੇਡੀ ਪੁਲੀਸ ਦਸਤਾ ਵੀ ਤਾਇਨਾਤ ਕੀਤਾ ਜਾਵੇਗਾ। ਟੀਮ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਕਿਸੇ ਵੀ ਔਰਤ ਨੂੰ ਸਹਿਯੋਗ ਦੇਣ ਲਈ ਤਿਆਰ ਰਹੇਗੀ। ਪੀ.ਸੀ.ਆਰ. ਮਹਿਲਾ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਰਾਤ ਸਮੇਂ ਔਰਤਾਂ ਅਤੇ ਲੜਕੀਆਂ ਦੀ ਮਦਦ ਕੀਤੀ ਜਾਵੇਗੀ। ਪੁਲਿਸ ਮੁਲਾਜ਼ਮ ਵੀ ਘਰ ਛੱਡ ਕੇ ਆਉਣਗੇ।
New year chandigarh alert