No Penalty for filing ITR
ਹਰ ਸਾਲ ਲੱਖਾਂ ਲੋਕ ਇਨਕਮ ਟੈਕਸ ਰਿਟਰਨ (ITR) ਭਰਦੇ ਹਨ। ਸਰਕਾਰ ਦੁਆਰਾ ITR ਭਰਨ ਦੀ ਇਕ ਆਖਰੀ ਮਿਤੀ ਰੱਖੀ ਜਾਂਦੀ ਹੈ। ਇਸ ਨਿਰਧਾਰਿਤ ਮਿਤੀ ਤੋਂ ਬਾਅਦ ITR ਭਰਨੀ ਹੋਵੇ, ਤਾਂ ਤੁਹਾਨੂੰ ਜੁਰਮਾਨਾ ਦੇਣਾ ਪੈਂਦਾ ਹੈ। ਵਿੱਤੀ ਸਾਲ 2024-25 ਲਈ ITR ਭਰਨ ਵਾਸਤੇ ਆਖਰੀ ਮਿਤੀ 31 ਜੁਲਾਈ ਸੀ। ਜਿਨ੍ਹਾਂ ਦਾ ITR ਫਾਈਲ ਕਰਨਾ ਰਹਿ ਗਿਆ ਹੈ, ਉਨ੍ਹਾਂ ਨੂੰ ITR ਫਾਈਲ ਕਰਨ ਲਈ ਜੁਰਮਾਨਾ ਭਰਨਾ ਪਵੇਗਾ। ਪਰ ਕੁਝ ਸਥਿਤੀਆਂ ਵਿਚ 31 ਜੁਲਾਈ ਤੋਂ ਬਾਅਦ ਆਈਟੀਆਰ ਫਾਈਲ ਕਰਨ ਲਈ ਜੁਰਮਾਨਾ ਨਹੀਂ ਭਰਨਾ ਪਵੇਗਾ। ਆਓ ਜਾਣਦੇ ਹਾਂ ਇਸ ਸੰਬੰਧੀ ਡਿਟੇਲ ਜਾਣਕਾਰੀ…
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਿੰਨਾਂ ਦੀ ਆਮਦਨ ਪੂਰੀ ਤਰ੍ਹਾਂ ਟੈਕਸ ਤੋਂ ਮੁਕਤ ਹੈ, ਤਾਂ ਤੁਹਾਨੂੰ ਲੇਟ ITR ਭਰਨ ‘ਤੇ ਕੋਈ ਜੁਰਮਾਨਾ ਨਹੀਂ ਦੇਣਾ ਪਵੇਗਾ। ਜੁਰਮਾਨੇ ਤੋਂ ਬਿਨਾਂ ਲੇਟ ITR ਭਰਨ ਵਿਚ ਇੱਕ ਸ਼ਰਤ ਇਹ ਵੀ ਹੈ ਕਿ ਤੁਹਾਡੇ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ, ਟੈਕਸਦਾਤਾ ਜਿਨ੍ਹਾਂ ਨੂੰ ਕਾਨੂੰਨ ਦੇ ਤਹਿਤ ਆਈਟੀਆਰ ਫਾਈਲ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਆਪਣੀ ਮਰਜ਼ੀ ਨਾਲ ਅਜਿਹਾ ਕਰਦੇ ਹਨ। ਉਨ੍ਹਾਂ ਨੂੰ ਲੇਟ ITR ਫਾਈਲ ਕਰਨ ਉਪਰੰਤ ਜੁਰਮਾਨਾ ਵੀ ਨਹੀਂ ਦੇਣਾ ਪਵੇਗਾ।
ITR ਭਰਨਾ ਦੇਸ਼ ਦੇ ਸਾਰੇ ਨਾਗਰਿਕਾਂ ਲਈ ਜ਼ਰੂਰੀ ਨਹੀਂ ਹੈ। ਸਰਕਾਰ ਦੁਆਰਾ ITR ਭਰਨ ਲਈ ਇਕ ਸਾਲਾਨਾ ਆਮਦਨ ਨਿਸ਼ਚਿਤ ਕੀਤੀ ਗਈ ਹੈ। ਪਰ ਕੁਝ ਟੈਕਸਦਾਤਾਵਾਂ ਲਈ ITR ਭਰਨਾ ਲਾਜ਼ਮੀ ਹੈ, ਭਾਵੇਂ ਉਨ੍ਹਾਂ ਲੋਕਾਂ ਕੋਲ ਆਮਦਨ ਦਾ ਕੋਈ ਸਾਧਨ ਵੀ ਨਾ ਹੋਵੇ। ਜਿਨ੍ਹਾਂ ਲੋਕਾਂ ਦੇ ਬੈਂਕ ਦੇ ਬਚਤ ਖਾਤੇ ਵਿੱਚ 50 ਲੱਖ ਰੁਪਏ ਹਨ। ਉਨ੍ਹਾਂ ਨੂੰ ITR ਫਾਇਲ ਕਰਨੀ ਪਵੇਗੀ।
ਇਸਦੇ ਨਾਲ ਹੀ ਕਾਰੋਬਾਰ ਦੇ ਖੇਤਰ ਵਿਚ ਜਿਨ੍ਹਾਂ ਦੇ ਉਤਪਾਦ ਵਿਕਰੀ ਤੋਂ 60 ਲੱਖ ਰੁਪਏ ਜਾਂ ਇਸ ਤੋਂ ਵੱਧ ਦਾ ਟਰਨਓਵਰ ਪੈਦਾ ਕਰਦੇ ਹਨ। ਜਿਹੜੇ ਲੋਕ ਇੱਕ ਵਿੱਤੀ ਸਾਲ ਵਿੱਚ 1 ਲੱਖ ਰੁਪਏ ਜਾਂ ਇਸ ਤੋਂ ਵੱਧ ਦਾ ਬਿਜਲੀ ਬਿੱਲ ਅਦਾ ਕਰਦੇ ਹਨ। ਪੇਸ਼ੇਵਰ ਲੋਕ ਜਿਨ੍ਹਾਂ ਦੀ ਇੱਕ ਵਿੱਤੀ ਸਾਲ ਵਿੱਚ ਆਮਦਨ 10 ਲੱਖ ਰੁਪਏ ਤੋਂ ਵੱਧ ਹੈ। ਇਨ੍ਹਾਂ ਸਾਰੇ ਲੋਕਾਂ ਲਈ ITR ਭਰਨਾ ਲਾਜ਼ਮੀ ਹੈ।
Read Also : ਗਰਭਵਤੀ ਮਾਵਾਂ ਦਾ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਜਰੂਰੀ-ਡਾ ਸੁਖਪ੍ਰੀਤ ਬਰਾੜ ਐੱਸ ਐਮ ਓ
ਇਨ੍ਹਾਂ ਤੋਂ ਇਲਾਵਾ, ਕੁਝ ਹੋਰ ਲੋਕਾਂ ਲਈ ਵੀ ITR ਭਰਨਾ ਲਾਜ਼ਮੀ ਹੈ। ਜਿਨ੍ਹਾਂ ਲੋਕਾਂ ਨੇ ਵਿਦੇਸ਼ ਯਾਤਰਾ ‘ਤੇ 2 ਲੱਖ ਰੁਪਏ ਤੋਂ ਵੱਧ ਖਰਚ ਕੀਤਾ ਹੈ। ਜਿਨ੍ਹਾਂ ਲੋਕਾਂ ਦਾ TCS ਜਾਂ TDS 25000 ਰੁਪਏ ਤੋਂ ਉੱਪਰ ਜਾ ਰਿਹਾ ਹੈ। ਉਹ ਲੋਕ ਜੋ ਵਿਦੇਸ਼ ਵਿੱਚ ਜਾਇਦਾਦ ਦੇ ਮਾਲਕ ਹਨ ਜਾਂ ਜਿਨ੍ਹਾਂ ਨੂੰ ਵਿਦੇਸ਼ੀ ਜਾਇਦਾਦ ਤੋਂ ਲਾਭ ਹੁੰਦਾ ਹੈ, ਉਨ੍ਹਾਂ ਨੂੰ ਵੀ ITR ਫਾਇਲ ਕਰਨਾ ਪਵੇਗਾ।
No Penalty for filing ITR