Friday, December 27, 2024

 ਵਰਕਸ਼ਾਪ ਵਿੱਚ ਪੰਜਾਬ ਭਰ ਤੋਂ 100 ਤੋਂ ਵੱਧ ਗੈਰ-ਸਰਕਾਰੀ ਸੰਗਠਨਾਂ ਨੇ ਲਿਆ ਭਾਗ ਲਿਆ

Date:

ਚੰਡੀਗੜ੍ਹ, 23 ਅਗਸਤ:

Non-Governmental Organizations ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ਼)/ਗੈਰ-ਮੁਨਾਫ਼ਾ ਸੰਸਥਾਵਾਂ (ਐਨ.ਪੀ.ਓ.) ਨੂੰ ਟੈਰਰ ਫੰਡਿੰਗ ਜਾਂ ਮਨੀ ਲਾਂਡਰਿੰਗ ਜਹੀ ਦੁਰਵਰਤੋਂ ਤੋਂ ਬਚਾਉਣ ਲਈ, ਪੰਜਾਬ ਪੁਲਿਸ ਨੇ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਅਤੇ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸੇਸ਼ਨ (ਸੀਬੀਡੀਟੀ) ਦੇ ਸਹਿਯੋਗ ਨਾਲ ਮੰਗਲਵਾਰ ਮੋਹਾਲੀ ਦੀ ਐਮਿਟੀ ਯੂਨੀਵਰਸਿਟੀ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਐਫਏਟੀਐਫ ਇੱਕ ਅੰਤਰ-ਸਰਕਾਰੀ ਸੰਗਠਨ ਹੈ ਜੋ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ਦਾ ਮੁਕਾਬਲਾ ਕਰਨ ਲਈ ਨੀਤੀਆਂ ਨੂੰ ਉਤਸ਼ਾਹਿਤ ਕਰਦਾ ਹੈ।

ਇਸ ਵਰਕਸ਼ਾਪ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 100 ਗੈਰ ਸਰਕਾਰੀ ਸੰਸਥਾਵਾਂ ਦੇ 130 ਮੈਂਬਰਾਂ ਨੇ ਭਾਗ ਲਿਆ। ਆਈਜੀਪੀ ਅੰਦਰੂਨੀ ਸੁਰੱਖਿਆ ਨੀਲਭ ਕਿਸ਼ੋਰ, ਓਐਸਡੀ ਐਫਏਟੀਐਫ ਸੈੱਲ ਰਿਮਝਿਮ ਪਾਂਡੇ, ਇਨਕਮ ਟੈਕਸ ਅਧਿਕਾਰੀ ਸ੍ਰੀ ਅਭਿਨੀਤ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਜੁਆਇੰਟ ਡਿਪਟੀ ਡਾਇਰੈਕਟਰ ਅਸ਼ਵਨੀ ਰਾਠੌਰ ਪਤਵੰਤਿਆਂ ਵਿੱਚ ਸ਼ਾਮਲ ਉਹਨਾਂ ਸਨ, ਜਿਨ੍ਹਾਂ ਨੇ ਭਾਈਵਾਲਾਂ ਨੂੰ ਅੱਤਵਾਦ ਫੰਡਿੰਗ ਤੋਂ ਬਚਾਉਣ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।

READ ALSO : ਖ਼ਰਾਬ ਫ਼ਸਲਾਂ ਦੇ ਮੁਆਵਜ਼ੇ ਲਈ ਚੰਡੀਗੜ੍ਹ ਪ੍ਰਸ਼ਾਸ਼ਨ ‘ਤੇ ਕਿਸਾਨ ਵਿਚ ਭਾਰੀ ਟਕਰਾਅ

ਆਈਜੀਪੀ ਨੀਲਭ ਕਿਸ਼ੋਰ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਆਯੋਜਨ ਕਰਨ ਦਾ ਉਦੇਸ਼ ਗੈਰ ਸਰਕਾਰੀ ਸੰਗਠਨਾਂ ਨੂੰ ਚੈਰੀਟੇਬਲ ਸੰਸਥਾਵਾਂ ਨਾਲ ਸਬੰਧਤ ਐਫਏਟੀਐਫ ਅਤੇ ਇਨਕਮ ਟੈਕਸ ਦੀਆਂ ਵੱਖ-ਵੱਖ ਵਿਵਸਥਾਵਾਂ ਬਾਰੇ ਜਾਗਰੂਕ ਕਰਨਾ ਸੀ ਤਾਂ ਜੋ ਉਨ੍ਹਾਂ ਨੂੰ ਟੈਰਰ ਫੰਡਿੰਗ (ਟੀਐਫ) ਮਨੀ ਲਾਂਡਰਿੰਗ ਵਰਗੀ  ਦੁਰਵਰਤੋਂ ਤੋਂ ਬਚਾਇਆ ਜਾ ਸਕੇ।Non-Governmental Organizations

ਜ਼ਿਕਰਯੋਗ ਹੈ ਕਿ ਐਨ.ਜੀ.ਓਜ਼ ਦੇ ਸਾਰੇ ਮੈਂਬਰਾਂ ਨੇ ਵਰਕਸ਼ਾਪ ਵਿੱਚ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੰਜਾਬ ਪੁਲਿਸ ਅਤੇ ਵਿੱਤ ਮੰਤਰਾਲੇ ਦਾ ਉਹਨਾਂ ਨੂੰ ਅੱਤਵਾਦੀ ਸੰਗਠਨਾਂ ਦੁਆਰਾ ਦੁਰਵਰਤੋਂ ਦੇ ਇਸ ਪਹਿਲੂ ਬਾਰੇ ਜਾਗਰੂਕ ਕਰਨ ਲਈ ਧੰਨਵਾਦ ਕੀਤਾ।Non-Governmental Organizations

Share post:

Subscribe

spot_imgspot_img

Popular

More like this
Related

ਮੋਹਾਲੀ ‘ਚ ਅੰਗੀਠੀ ਬਾਲ ਕੇ ਸੁੱਤੇ ਹੋਏ ਮਾਂ-ਪੁੱਤ ਦੀ ਮੌਤ, ਪਿਤਾ ਦੀ ਹਾਲਤ ਗੰਭੀਰ

 Sleeping Mother Son Death ਮੋਹਾਲੀ 'ਚ ਅੰਗੀਠੀ ਬਾਲ ਕੇ ਬੰਦ...

PM ਮੋਦੀ ਨੇ ਡਾ. ਮਨਮੋਹਨ ਸਿੰਘ ਨੂੰ ਦਿੱਤੀ ਸ਼ਰਧਾਂਜਲੀ , ਜਾਣੋ ਕਦੋਂ ਹੋਵੇਗਾ ਅੰਤਿਮ ਸਸਕਾਰ

Manmohan Singh Death ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ...

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, 92 ਦੀ ਉਮਰ ‘ਚ ਲਏ ਆਖਰੀ ਸਾਹ

Manmohan Singh Death  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 27 ਦਸੰਬਰ 2024

Hukamnama Sri Harmandir Sahib Ji ਸਲੋਕੁ ਮਃ ੩ ॥ ਸਤਿਗੁਰ ਤੇ...