ਪੰਜਾਬ ਸਰਕਾਰ ਵੱਲੋਂ ਬੈਂਕ ਪੀ.ਓ. ਅਤੇ ਏ.ਏ.ਓ. (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਅਰਜੀਆਂ ਦੀ ਮੰਗ

ਪੰਜਾਬ ਸਰਕਾਰ ਵੱਲੋਂ ਬੈਂਕ ਪੀ.ਓ. ਅਤੇ ਏ.ਏ.ਓ. (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਅਰਜੀਆਂ ਦੀ ਮੰਗ

ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 24 ਮਈ 07 ਜੂਨ ਨੂੰ ਹੋਵੇਗੀ ਲਿਖਤੀ ਪ੍ਰੀਖਿਆ ਚੰਡੀਗੜ੍ਹ, 11 ਮਈ nvited applications from graduate ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੋਜਵਾਨਾਂ ਨੂੰ ਰੋਜਗਾਰ ਮੁਹੱਈਆਂ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਬੈਂਕ  ਪ੍ਰੋਬੇਸ਼ਨਰੀ ਅਫਸਰ (ਪੀ.ਓ.) ਅਤੇ ਐਸਿਸਟੈਂਟ ਐਡਮਨਿਸਟ੍ਰੇਟਿਵ ਅਫਸਰ (ਏ.ਏ.ਓ.) (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ […]

ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 24 ਮਈ

07 ਜੂਨ ਨੂੰ ਹੋਵੇਗੀ ਲਿਖਤੀ ਪ੍ਰੀਖਿਆ

ਚੰਡੀਗੜ੍ਹ, 11 ਮਈ

nvited applications from graduate ਮੁੱਖ ਮੰਤਰੀ ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੋਜਵਾਨਾਂ ਨੂੰ ਰੋਜਗਾਰ ਮੁਹੱਈਆਂ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਬੈਂਕ  ਪ੍ਰੋਬੇਸ਼ਨਰੀ ਅਫਸਰ (ਪੀ.ਓ.) ਅਤੇ ਐਸਿਸਟੈਂਟ ਐਡਮਨਿਸਟ੍ਰੇਟਿਵ ਅਫਸਰ (ਏ.ਏ.ਓ.) (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਲਈ ਪੰਜਾਬ ਰਾਜ ਦੇ ਗਰੈਜੁਏਟ ਨੋਜਵਾਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਹੈ। nvited applications from graduate

ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਬਿਨੈਕਾਰ ਪੰਜਾਬ ਰਾਜ ਦੇ ਪੱਕੇ ਵਸਨੀਕ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਸਮੁਦਾਇ (ਮੁਸਲਿਮ, ਸਿੱਖ, ਇਸਾਈ, ਬੋਧੀ, ਪਾਰਸੀ ਅਤੇ ਜੈਨੀ) ਨਾਲ ਸਬੰਧਤ ਹੋਣਾ ਚਾਹੀਦਾ ਹੈ। ਜਿਸ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗਰੈਜੂਏਸ਼ਨ ਹੋਵੇ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਦਾਖਲੇ ਲਈ ਉਮੀਦਵਾਰ ਦੇ ਪਰਿਵਾਰਾਂ ਦੀ ਸਾਰੇ ਸਰੋਤਾਂ ਤੋਂ ਸਲਾਨਾ ਆਮਦਨ 3.00 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਉਮੀਵਾਰ ਦੀ ਚੋਣ ਜਨਰਲ ਇੰਗਲਿਸ਼, ਕੁਆਂਟੀਟੇਟਿਵ ਐਪਟੀਚਿਊਡ, ਰੀਜ਼ਨਿੰਗ ਅਤੇ ਕਰੰਟ ਇਵੈਂਟਸ ਵਿਸ਼ਿਆਂ ਦੇ ਆਬਜੈਕਟਿਵ ਟਾਈਪ ਟੈਸਟ ਦੇ ਆਧਾਰ ਤੇ ਕੀਤੀ ਜਾਵੇਗੀ, ਜੋ ਅੰਬੇਦਕਰ ਇੰਸਟੀਚਿਊਟ ਆਫ ਕੈਰੀਅਰਜ ਐਡ ਕੋਰਸਿਜ਼, ਫੇਜ਼-3-ਬੀ-2, ਐਸ.ਏ.ਐਸ ਨਗਰ ਮੁਹਾਲੀ ਵਿਖੇ 07 ਜੂਨ ਨੂੰ ਸਵੇਰੇ 10:00 ਵਜੇ ਹੋਵੇਗਾ। ਇਸ ਟੈਸਟ ਦਾ ਸਮਾਂ ਇੱਕ ਘੰਟੇ ਦਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਇਸ ਸਕੀਮ ਤਹਿਤ ਜੋ ਉਮੀਦਵਾਰ ਬੈਂਕ ਪੀ.ਓ. ਅਤੇ ਏ.ਓ.ਓ. (ਐਲ.ਆਈ.ਸੀ./ਜੀ.ਆਈ.ਸੀ.)–2023 ਲਈ ਐਂਟਰੈਂਸ ਟੈਸਟ ਵਾਸਤੇ ਫਰੀ ਕੋਚਿੰਗ ਕੋਰਸ ਕਰਨ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਉਹ ਆਪਣੀਆਂ ਮੁਕੰਮਲ ਦਰਖਾਸਤਾਂ, ਜਿਸ ਨਾਲ ਸਾਰੇ ਲੋੜੀਂਦੇ ਸਰਟੀਫਿਕੇਟ ਦੀਆਂ ਆਪਣੇ ਵਲੋਂ ਤਸਦੀਕਸ਼ੁਦਾ ਕਾਪੀਆਂ ਨਾਲ ਨੱਥੀ ਕਰਕੇ  ਪ੍ਰਿੰਸੀਪਲ, ਅੰਬੇਦਕਰ ਇੰਸਟੀਚਿਊਟ ਆਫ ਕਰੀਅਰਜ ਐਂਡ ਕੋਰਸਿਜ, ਫੇਸ –3-ਬੀ-2, ਐਸ.ਏ.ਐਸ ਨਗਰ (ਮੁਹਾਲੀ) ਨੂੰ 24 ਮਈ 2023 ਤੱਕ ਜਾਂ ਇਸ ਤੋਂ ਪਹਿਲਾਂ ਭੇਜ ਸਕਦੇ ਹਨ। ਉਮੀਦਵਾਰ ਦਾਖਲੇ ਸਬੰਧੀ ਮੁਕੰਮਲ ਜਾਣਕਾਰੀ ਸੰਸਥਾ ਦੀ ਵੈੱਬਸਾਈਟ www.welfarepunjab now in ਤੇ ਪ੍ਰਾਪਤ ਕਰ ਸਕਦੇ ਹਨ।nvited applications from graduate

Latest

ਮੁੱਖ ਮੰਤਰੀ ਵੱਲੋਂ ਵਿਰਾਸਤ-ਏ-ਖ਼ਾਲਸਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸ਼ਹਾਦਤ ਨੂੰ ਦਰਸਾਉਂਦੀ ਵਿਸ਼ੇਸ਼ ਪ੍ਰਦਰਸ਼ਨੀ ਗੈਲਰੀ ਦਾ ਉਦਘਾਟਨ
ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੇ ਗੁਰਦੁਆਰਾ ਬਾਬਾ ਬੁੱਢਾ ਦਲ ਛਾਉਣੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਅਕਾਲ ਪੁਰਖ ਦਾ ਅਸ਼ੀਰਵਾਦ ਲਿਆ
ਸ੍ਰੀਨਗਰ ਤੋਂ ਅਰੰਭ ਹੋਏ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ 'ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਰਭਜਨ ਸਿੰਘ ਈ ਟੀ ਓ ਵਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ
'ਯੁੱਧ ਨਸ਼ਿਆਂ ਵਿਰੁੱਧ’ ਦੇ 267ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਸਮੇਤ 66 ਨਸ਼ਾ ਤਸਕਰ ਕਾਬੂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸਰਬ ਧਰਮ ਸੰਮੇਲਨ ਦੌਰਾਨ ਵਿਸ਼ਵ ਭਰ ਦੇ ਧਾਰਮਿਕ ਆਗੂਆਂ ਨਾਲ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ