ਨਾਸ਼ਤੇ ਲਈ ਬਣਾਓ ਗੁਣਾਂ ਨਾਲ ਭਰਪੂਰ ਸਿਹਤਮੰਦ ਐਪਲ ਓਟਮੀਲ, ਜਾਣੋ ਆਸਾਨ ਰੈਸਿਪੀ

No photo description available.

ਓਟਮੀਲ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ ਕਾਫ਼ੀ ਮਾਤਰਾ ‘ਚ ਪਾਏ ਜਾਂਦੇ ਹਨ।

ਇਸ ਦੇ ਨਾਲ ਹੀ ਆਇਰਨ, ਫੋਲੇਟ, ਕਾਪਰ ਅਤੇ ਮੈਂਗਨੀਜ਼ ਵਰਗੇ ਖਣਿਜ ਵੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ।

ਓਟਮੀਲ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਓਟਮੀਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ, ਓਟਮੀਲ ਨੂੰ ਸਭ ਤੋਂ ਪੌਸ਼ਟਿਕ ਨਾਸ਼ਤੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਕਿਉਂਕਿ ਓਟਮੀਲ ਦਾ ਸੇਵਨ ਕਰਨ ਨਾਲ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ, ਨਾਲ ਹੀ ਇਹ ਭਾਰ ਘਟਾਉਣ ਵਿਚ ਵੀ ਮਦਦਗਾਰ ਸਾਬਤ ਹੁੰਦੀ ਹੈ। ਇਸ ਤੋਂ ਇਲਾਵਾ ਓਟਮੀਲ ਦੇ ਸੇਵਨ ਨਾਲ ਕਈ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ। ਓਟਮੀਲ ‘ਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ ਕਾਫ਼ੀ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਆਇਰਨ, ਫੋਲੇਟ, ਕਾਪਰ ਅਤੇ ਮੈਂਗਨੀਜ਼ ਵਰਗੇ ਖਣਿਜ ਵੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਜੋ ਸਿਹਤ ਦੇ ਲਿਹਾਜ਼ ਨਾਲ ਬਹੁਤ ਫ਼ਾਇਦੇਮੰਦ ਸਾਬਤ ਹੁੰਦੇ ਹਨ। ਗੁਣਾਂ ਨਾਲ ਭਰਪੂਰ ਓਟਮੀਲ ਵਿੱਚ ਸੇਬ ਤੇ ਸੁੱਕੇ ਮੇਵੇ ਪਾ ਦਿੱਤੇ ਜਾਣ ਤਾਂ ਇਹ ਇੱਕ ਸਿਹਤਮੰਦ ਮੀਲ ਬਣ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਐਪਲ ਓਟਮੀਲ ਬਣਾਉਣ ਦੀ ਆਸਾਨ ਵਿਧੀ ਦੱਸਾਂਗੇ…

ਐਪਲ ਓਟਮੀਲ ਬਣਾਉਣ ਲਈ ਸਮੱਗਰੀ : ਓਟਸ ਪਾਊਡਰ – 1/2 ਕੱਪ, ਪਾਣੀ – 1 ਕੱਪ, ਚੀਆ ਬੀਜ – 1 ਚਮਚ, ਸੇਬ – 1/3 ਕੱਟੇ ਹੋਏ, ਘੱਟ ਚਰਬੀ ਵਾਲਾ ਦੁੱਧ – 160 ਮਿ.ਲੀ, ਗਾਰਨਿਸ਼ਿੰਗ ਲਈ: ਸੇਬ ਦੇ 3 ਟੁਕੜੇ, ਕੱਦੂ ਦੇ ਬੀਜ – 1 ਚੱਮਚ, ਪੀਨਟ ਬਟਰ – 1/2 ਚਮਚ, ਇੱਕ ਚੁਟਕੀ ਦਾਲਚੀਨੀ ਪਾਊਡਰ

ਓਟਸ ਨੂੰ ਮਿਕਸਰ ‘ਚ ਪਾ ਕੇ ਪੀਸ ਕੇ ਪਾਊਡਰ ਬਣਾ ਲਓ ਤੇ ਸੇਬ ਨੂੰ ਵੀ ਪੀਸ ਕੇ ਪੇਸਟ ਬਣਾ ਲਓ।

-ਹੁਣ ਇੱਕ ਕਟੋਰੀ ਵਿੱਚ ਪਾਣੀ, ਓਟਸ ਪਾਊਡਰ ਅਤੇ ਚੀਆ ਸੀਡਜ਼ ਪਾ ਕੇ ਚੰਗੀ ਤਰ੍ਹਾਂ ਮਿਲਾਓ।

-ਹੁਣ ਇਸ ‘ਚ ਸੇਬ ਅਤੇ ਦੁੱਧ ਪਾ ਕੇ ਚੰਗੀ ਤਰ੍ਹਾਂ ਮਿਲਾਓ।

-ਤੁਸੀਂ ਇਸ ਨੂੰ ਕੁੱਝ ਦੇਰ ਲਈ ਠੰਢਾ ਹੋਣ ਲਈ ਫਰਿੱਜ ਵਿਚ ਰੱਖ ਸਕਦੇ ਹੋ।

-ਜੇਕਰ ਤੁਸੀਂ ਇਸ ਨੂੰ ਮਿੱਠਾ ਬਣਾਉਣਾ ਚਾਹੁੰਦੇ ਹੋ ਤਾਂ ਇਸ ‘ਚ ਇੱਕ ਚੱਮਚ ਸ਼ਹਿਦ ਮਿਲਾ ਸਕਦੇ ਹੋ।

-ਹੁਣ ਇਸ ਮਿਸ਼ਰਨ ਨੂੰ ਇੱਕ ਹੋਰ ਕਟੋਰੇ ਵਿੱਚ ਪਾਓ। ਉੱਪਰੋਂ ਕੱਟੇ ਹੋਏ ਸੇਬ ਦੇ ਟੁਕੜੇ, ਦਾਲਚੀਨੀ ਪਾਊਡਰ, ਕੱਦੂ ਦੇ ਬੀਜ ਪਾ ਕੇ ਗਾਰਨਿਸ਼ ਕਰੋ।

-ਸਵਾਦਿਸ਼ਟ ਅਤੇ ਸਿਹਤਮੰਦ ਐਪਲ ਓਟਮੀਲ ਤਿਆਰ ਹੈ।

[wpadcenter_ad id='4448' align='none']